21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਛਿਛਰੇਵਾਲ ਕਲਾਂ ਦਾ ਬਾਬਾ ਜੀਵਨ ਸ਼ਾਹ ਯਾਦਗਾਰੀ 26ਵਾਂ ਮੇਲਾ ਪ੍ਰਸਿੱਧ ਗਾਇਕ ਜੋੜੀ ਲਵੀ ਮਾਨ ਤੇ ਰੋਜ਼ੀ ਮਾਨ ਨੇ ਲੁੱਟਿਆ <br/>

ਪਿੰਡ ਛਿਛਰੇਵਾਲ ਦੇ ਬਾਬਾ ਜੀਵਨ ਸ਼ਾਹ ਯਾਦਗਾਰੀ ਮੇਲੇ ਮੌਕੇ ਗਾਇਕਾਂ ਤੇ ਹੋਰਨਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ | ਤਸਵੀਰ : ਅਵਤਾਰ ਸਿੰਘ ਰੰਧਾਵਾ <br/> 20-06-2025
ਫ਼ਤਹਿਗੜ੍ਹ ਚੂੜੀਆਂ, 19 ਜੂਨ (ਅਵਤਾਰ ਸਿੰਘ ਰੰਧਾਵਾ)-ਨਜ਼ਦੀਕੀ ਪਿੰਡ ਛਿਛਰੇਵਾਲ ਕਲਾਂ ਵਿਖੇ ਐਨ.ਆਰ.ਆਈ. ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 26ਵਾਂ ਸਾਲਾਨਾ ਮੇਲਾ ਬਲਵਿੰਦਰ ਸਿੰਘ ਰੰਧਾਵਾ ਅਤੇ ਸਹਿਯੋਗੀ ਹਰਮੀਤ ਸਿੰਘ ਰੰਧਾਵਾ ਤੇ ਉਤਸ਼ਾਹ ਸਦਕਾ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਮੇਲਾ ਦਰਸ਼ਕਾਂ ਦੇ ਸਨਮੁਖ ਪ੍ਰਸਿੱਧ ਗਾਇਕ ਰਬਾਬ ਸੰਧੂ ਅਤੇ ਦੋਗਾਣਾ ਜੋੜੀ ਲਵੀ ਮਾਨ ਤੇ ਰੋਜ਼ੀਮਾਨ ਨੇ ਆਪਣੀ ਗਾਇਕੀ ਦੇ ਫਨ ਦਾ ਕਈ ਘੰਟੇ ਮੁਜ਼ਾਹਰਾ ਕੀਤਾ | ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਮੁੱਖ ਪ੍ਰਬੰਧਕ ਬਲਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਨਿਰੰਤਰ ਸਾਲਾਨਾ ਮੇਲਾ ਪਿੰਡ ਵਾਸੀਆਂ ਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਮਨਾਉਂਦੇ ਆ ਰਹੇ ਹਨ ਅਤੇ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਵਿਚ ਰੌਣਕਾਂ ਲੱਗਿਆ ਕਰਨਗੀਆਂ | ਇਸ ਮੌਕੇ ਹਾਜ਼ਰ ਸ਼ਖਸੀਅਤਾਂ ਤੇ ਸਹਿਯੋਗੀਆਂ 'ਚ ਸ਼ੁਭਰਾਜ ਸਿੰਘ ਕੈਨੇਡਾ, ਉੱਘੇ ਕਾਰੋਬਾਰੀ ਤੀਰਥਪਾਲ ਸਿੰਘ ਬੱਬੂ ਟਰਾਲੀਆਂ ਵਾਲੇ, ਰਾਜਬੀਰ ਸਿੰਘ ਬਾਈ ਰੰਧਾਵਾ, ਅਭੀ ਗਿੱਲ, ਗੁਰਪ੍ਰੀਤ ਕਲਸੀ ਕੈਨੇਡਾ, ਸੁਖਮਨ ਕੈਨੇਡਾ, ਕਮਲ ਸਰਪੰਚ, ਅਮਰਜੋਤ ਯੂਐਸਏ, ਮੋਹਣੀ ਕੈਨੇਡਾ, ਸਿਮਰ ਯੂਐਸਏ, ਭਾਰਤ ਭੂਸ਼ਣ ਕੈਨੇਡਾ, ਬੱਲਾ ਕਾਲਾ ਅਫਗਾਨਾ, ਦਮਨ ਕੈਨੇਡਾ, ਅਭੀ ਅਮਰੀਕਾ, ਰਵਾਲ ਢੱਲਾ ਅਮਰੀਕਾ, ਸੋਨੂ ਬੋਪਾਰਾਏ, ਜਸਪਾਲ ਸਿੰਘ ਬੁੱਟਰ ਆਸਟਰੇਲੀਆ, ਮਨਜੀਤ ਆਸਟਰੇਲੀਆ, ਗੁਰਸੇਵਕ ਸਿੰਘ, ਪ੍ਰਭਜੋਤ ਸਿੰਘ, ਗਿਆਨੀ ਕਾਬਲ ਸਿੰਘ, ਸਵਿੰਦਰਪਾਲ ਸਿੰਘ ਯੂਐਸਏ, ਗੁਰਬੀਰ ਸਿੰਘ ਨਿਊਜ਼ੀਲੈਂਡ, ਜਗਦੀਪ ਸਿੰਘ, ਦਵਿੰਦਰ ਸਿੰਘ ਹੈਪੀ ਇਟਲੀ, ਅੰਮਿ੍ਤਪਾਲ ਸਿੰਘ ਯੂਐਸਏ, ਗੁਰਪ੍ਰੀਤ ਸਿੰਘ ਰੰਧਾਵਾ ਘਣੀਏ ਕੇ ਬਾਂਗਰ, ਕਰਮਜੀਤ ਸਿੰਘ ਘਣੀਆ, ਸੋਨੂ ਟੀ ਸਟਾਲ, ਮਨਪ੍ਰੀਤ ਸਿੰਘ, ਹਰਦੇਵ ਸਿੰਘ, ਸੋਨੂ ਅੰਮਿ੍ਤਸਰ, ਸਵਿੰਦਰ ਸਿੰਘ, ਬਾਬਾ ਗੁੱਲੂ ਆਦਿ ਸ਼ਾਮਿਲ ਹਨ |

ਪਿਛਲੀ ਖ਼ਬਰ ਨਸ਼ਾ ਵਿਰੋਧੀ ਮੁਹਿੰਮ ਤਹਿਤ ਸ਼ਹਿਰੀ ਪੁਲਿਸ ਬਟਾਲਾ ਨੇ 2 ਵਿਅਕਤੀ ਕੀਤੇ ਕਾਬੂ <br/> ਅਗਲੀ ਖ਼ਬਰ ਨਗਰ ਕੌਂਸਲ ਦਫ਼ਤਰ ਵਿਖੇ ਨਵ-ਨਿਯੁਕਤ ਐਸ.ਐਚ.ਓ. ਪਰਮਿੰਦਰ ਸਿੰਘ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।