ਕਲਾਨੌਰ, 19 ਜੂਨ (ਪੁਰੇਵਾਲ)-ਨੇੜਲੇ ਪਿੰਡ ਲੋਪਾ 'ਚ ਸਥਿਤ ਗੁਰਦੁਆਰਾ ਬਾਬਾ ਸ੍ਰੀ. ਚੰਦ ਜੀ ਵਿਖੇ ਬਾਬਾ ਸ੍ਰੀ ਚੰਦ ਜੀ ਦੀ ਯਾਦ 'ਚ ਸਾਲਾਨਾ 32ਵਾਂ ਧਾਰਮਿਕ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਬਾਬਾ ਲਖਬੀਰ ਸਿੰਘ ਲੱਖਾ ਵਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਭਾਈ ਪਰਮਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ, ਭਾਈ ਜਸਬੀਰ ਸਿੰਘ ਡੇਰਾ ਬਾਬਾ ਨਾਨਕ ਵਾਲਿਆਂ ਦੇ ਜਥੇ ਵਲੋਂ ਸੰਗਤਾਂ ਨੂੰ ਗੁਰਬਾਣੀ ਦੇ ਸ਼ਬਦਾਂ ਰਾਹੀਂ ਨਿਹਾਲ ਕੀਤਾ ਗਿਆ | ਉਪਰੰਤ ਭਾਈ ਗੁਰਸਾਹਿਬ ਸਿੰਘ ਜ਼ਫਰਵਾਲ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਸੰਗਤਾਂ ਨੂੰ ਬਾਬਾ ਸ੍ਰੀ ਚੰਦ ਜੀ ਦੇ ਜੀਵਨ ਤੋਂ ਜਾਣੂ ਕਰਵਾਇਆ ਅਤੇ ਧਾਰਨਾ ਰਾਹੀਂ ਕੀਰਤਨ ਕਰਦੇ ਸੰਗਤਾਂ ਨੂੰ ਨਾਮ ਜਪਾਇਆ ਗਿਆ | ਸਮਾਗਮ 'ਚ ਵਿਸ਼ੇਸ ਤੌਰ 'ਤੇ ਪਹੁੰਚੇ ਸਰਪੰਚ ਹਰਵੰਤ ਸਿੰਘ ਲੋਪਾ, ਚੇਅਰਮੈਨ ਹਰਵਿੰਦਰ ਸਿੰਘ ਅਲਾਵਲਪੁਰ, ਪ੍ਰਧਾਨ ਗੁਰਨਾਮ ਸਿੰਘ ਬਰੀਲ੍ਹਾ, ਸਾ. ਸਰਪੰਚ ਸੰਨੀ ਪੁੰਜ ਪਕੀਵਾਂ, ਬਲਵਿੰਦਰ ਸਿੰਘ ਕਾਹਲੋਂ ਸਮੇਤ ਸੰਗਤਾਂ ਨੂੰ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ 'ਤੇ ਸਤਨਾਮ ਸਿੰਘ ਦਿੱਲੀ, ਗੁਰਨਾਮ ਸਿੰਘ ਦਿੱਲੀ, ਐਸ.ਪੀ. ਗੁਰਨਾਮ ਸਿੰਘ ਸਿੱਧੂ, ਤੇਜਿੰਦਰ ਸਿੰਘ, ਨਿਰਮਲ ਸਿੰਘ, ਰਵਿੰਦਰ ਸਿੰਘ, ਅੰਮਿ੍ਤਪਾਲ ਸਿੰਘ ਦਿੱਲੀ, ਦਲਜੀਤ ਸਿੰਘ, ਕਸ਼ਮੀਰ ਸਿੰਘ, ਅਤਿੰਦਰਪਾਲ ਸਿੰਘ, ਸੁਖਦੇਵ ਸਿੰਘ, ਮਨਪ੍ਰੀਤ ਸਿੰਘ, ਸਰੂਪ ਸਿੰਘ, ਗੁਰਜੀਤ ਸਿੰਘ, ਪਰਮਜੀਤ ਸਿੰਘ, ਗੁਰਵੰਤ ਸਿੰਘ, ਸਰਵਨ ਸਿੰਘ, ਸਮਸ਼ੇਰ ਸਿੰਘ, ਸਰਬਜੀਤ ਸਿੰਘ ਪਕੀਵਾਂ, ਗੁਰਨਾਮ ਸਿੰਘ ਲੋਪਾ, ਰਣਧੀਰ ਸਿੰਘ, ਚੰਦਰਪਾਲ, ਨੱਥਾ ਸਿੰਘ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਰਹੀਆਂ |