ਕੋਟਲੀ ਸੂਰਤ ਮੱਲ੍ਹੀ, 19 ਜੂਨ (ਕੁਲਦੀਪ ਸਿੰਘ ਨਾਗਰਾ)-ਨੇੜਲੇ ਪਿੰੰਡ ਪੱਤੀ ਮਾਹਲ ਭਗਵਾਨਪੁਰ ਵਿਖੇ ਪੀਰ ਬਾਬਾ ਬਾਗ ਵਾਲੇ ਦੀ ਜਗ੍ਹਾ 'ਤੇ ਇਲਾਕੇ ਦੀਆਂ ਸੰਗਤਾਂ ਵਲੋਂ ਬਾਬਾ ਹੈਪੀ ਸ਼ਾਹ ਦੀ ਅਗਵਾਈ 'ਚ ਸਲਾਨਾ ਜੋੜ ਮੇਲਾ ਕਰਵਾਇਆ ਗਿਆ | ਇਸ ਮੌਕੇ ਸੂਫ਼ੀ ਗਾਇਕਾਂ ਨੇ ਕਵਾਲ ਪੇਸ਼ ਕੀਤੇ | ਇਸ ਤੋਂ ਇਲਾਵਾ ਵੱਖ-ਵੱਖ ਲੋਕ ਗਾਇਕ ਕਲਾਕਾਰਾਂ ਨੇ ਧਾਰਮਿਕ ਪ੍ਰੋਗਰਾਮ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਮੁੱਖ ਪ੍ਰਬੰਧਕ ਬਾਬਾ ਹੈਪੀ ਸ਼ਾਹ ਨੇ ਦੱਸਿਆ ਕਿ ਸਾਲਾਨਾ ਜੋੜ ਮੇਲੇ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰ ਕੇ ਪੀਰ ਬਾਬਾ ਬਾਗ ਵਾਲੇ ਦੀ ਮਹਿਮਾ ਦਾ ਗੁਣਗਾਣ ਕੀਤਾ ਹੈ | ਬਾਬਾ ਹੈਪੀ ਸ਼ਾਹ ਵਲੋਂ ਪ੍ਰਬੰਧਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਅਲੀ ਮੀਆਂ, ਸੁਖਦੇਵ ਸਿੰਘ, ਕਵਲਜੀਤ ਸਿੰਘ ਲਾਲ, ਅਮਨਦੀਪ ਸਿੰਘ ਡੇਰਾ ਬਾਬਾ ਨਾਨਕ, ਕਮਲਜੀਤ ਸਿੰਘ ਡੇਰਾ ਬਾਬਾ ਨਾਨਕ, ਗੁਰਸੇਵਕ ਸਿੰਘ, ਹਾਰਦਿਕ ਸ਼ਰਮਾ, ਪੰਡਿਤ ਮੁਰਾਰੀ ਲਾਲ, ਯੁਗਮ ਸਰਮਾ, ਮਨਪ੍ਰੀਤ ਸਿੰਘ ਬੁੱਟਰ, ਸੁਭ ਭਗਵਾਨਪੁਰ, ਗੁਰਮੇਜ਼ ਸਿੰਘ ਸਮੇਤ ਸੰਗਤਾਂ ਹਾਜ਼ਰ ਸਨ |