ਰਾਜ ਪੱਧਰੀ ਫੈਂਸਿੰਗ ਮੁਕਾਬਲਿਆਂ 'ਚ ਬਾਬਾ ਬੰਦਾ ਸਿੰਘ ਬਹਾਦੁਰ ਪਬਲਿਕ ਸਕੂਲ ਨੇ ਪ੍ਰਾਪਤ ਕੀਤੇ ਤਮਗੇ <br/>
ਅਜੀਤ ਡੈਸਕ
20-06-2025
ਧਾਰੀਵਾਲ, 19 ਜੂਨ (ਸਵਰਨ ਸਿੰਘ)-ਸਥਾਨਿਕ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਵਿਖੇ ਡਾਇਰੈਕਟਰ ਅਮਰਜੀਤ ਸਿੰਘ ਚਾਹਲ, ਸਕੱਤਰ ਪਰਮਿੰਦਰ ਕੌਰ ਚਾਹਲ ਅਤੇ ਪਿ੍ੰਸੀਪਲ ਕਿਰਨ ਕੇਸਰ ਦੀ ਅਗਵਾਈ ਹੇਠ ਵਿਦਿਆਰਥੀਆਂ ਵਲੋਂ ਰਾਜ ਪੱਧਰ 'ਤੇ ਫੈਂਸਿੰਗ ਮੁਕਾਬਲਿਆ ਵਿਚ ਤਮਗੇ ਪ੍ਰਾਪਤ ਕੀਤੇ ਹਨ ਅਤੇ ਰਾਸ਼ਟਰ ਪੱਧਰ 'ਤੇ ਹੋਣ ਵਾਲੇ ਮੁਕਾਬਲਿਆਂ ਲਈ 5, 6 ਤੇ 7 ਜੁਲਾਈ ਨੂੰ ਨਾਸਿਕ (ਮਹਾਂਰਾਸ਼ਟਰ) ਵਿਖੇ ਖਿਡਾਰੀ ਜਾਣਗੇ | ਸਕੂਲ ਦੇ ਡਾਇਰੈਕਟਰ ਅਮਰਜੀਤ ਸਿੰਘ ਚਾਹਲ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀ ਗੁਰਪਨ ਸਿੰਘ ਪਿੰਡ ਮੂਲਿਆਂਵਾਲ ਤੇ ਨਵਜੋਤ ਕੌਰ ਪਿੰਡ ਮੂਲਿਆਂਵਾਲ ਨੇ ਰਾਜ ਪੱਧਰੀ ਫੈਂਸਿੰਗ ਮੁਕਾਬਲਿਆਂ ਵਿਚ ਜਿੱਤ ਪ੍ਰਾਪਤ ਕੀਤੀ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਦੀ ਚੋਣ ਰਾਸ਼ਟਰ ਪੱਧਰੀ ਫੈਂਸਿੰਗ ਮੁਕਾਬਲਿਆਂ ਲਈ ਹੋਈ ਹੈ | ਇਨ੍ਹਾਂ ਵਿਦਿਆਰਥੀਆਂ ਨੇ ਸਕੂਲ ਦੇ ਯੋਗ ਕੋਚ ਬਲਜੀਤ ਕੌਰ ਦੀ ਨਿਗਰਾਨੀ ਹੇਠ ਬੀਤੇ ਦਿਨੀਂ ਮਿਲੇਨੀਅਮ ਵਰਲਡ ਸਕੂਲ ਲੁਧਿਆਣਾ ਵਿਖੇ ਹੋਏ ਰਾਜ ਪੱਧਰੀ ਫੈਂਸਿੰਗ ਮੁਕਾਬਲਿਆਂ ਵਿਚ ਭਾਗ ਲੈ ਕੇ ਤਮਗੇ ਹਾਸਲ ਕੀਤੇ | ਇਸ ਤੋਂ ਇਲਾਵਾ ਵਿਦਿਆਰਥਣ ਜੰਨਤ ਅਤੇ ਰਣਵਿੰਦਰਜੀਤ ਕੌਰ ਧਾਰੀਵਾਲ ਨੇ ਵਧੀਆ ਕਾਰਗੁਜਾਰੀ ਕਰਦੇ ਹੋਏ ਪ੍ਰਸ਼ੰਸਾ ਸਰਟੀਫ਼ਿਕੇਟ ਪ੍ਰਾਪਤ ਕੀਤੇ |