22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਸਾਨੂੰ ਆਪਣੇ ਦੇਸ਼ ਦੇ ਸੈਨਿਕਾਂ ਤੋਂ ਦੇਸ਼ ਭਗਤੀ ਸਿੱਖਣੀ ਚਾਹੀਦੀ ਹੈ-ਐੱਸ.ਡੀ.ਐਮ. ਭੁੱਲਰ

ਅਜੀਤ ਡੈਸਕ 20-06-2025
ਦੀਨਾਨਗਰ, 19 ਜੂਨ (ਸੋਢੀ, ਸ਼ਰਮਾ)-ਕਾਰਗਿਲ ਯੁੱਧ ਦੌਰਾਨ ਸ਼ਹੀਦ ਹੋਏ ਭਾਰਤੀ ਫ਼ੌਜ ਦੀ 13 ਜੈੱਕ ਰਾਈਫਲ ਯੂਨਿਟ ਦੇ ਸੈਨਾ ਮੈਡਲ ਵਿਜੇਤਾ ਲਾਂਸ ਨਾਇਕ ਰਣਬੀਰ ਸਿੰਘ ਦਾ 26ਵਾਂ ਸ਼ਹੀਦੀ ਦਿਹਾੜਾ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿਕੀ ਦੀ ਪ੍ਰਧਾਨਗੀ ਹੇਠ ਰਾਹੁਲ ਗੈਸ ਏਜੰਸੀ ਪਨਿਆੜ ਵਿਖੇ ਸ਼ਹੀਦ ਦੀ ਯਾਦ 'ਚ ਬਣੇ ਸਮਾਰਕ 'ਤੇ ਮਨਾਇਆ ਗਿਆ | ਜਿਸ ਵਿਚ ਐੱਸ. ਡੀ. ਐਮ ਜਸਪਿੰਦਰ ਸਿੰਘ ਭੁੱਲਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਤੋਂ ਇਲਾਵਾ ਸ਼ਹੀਦ ਦੀ ਪਤਨੀ ਸਵਿਤਾ ਕੁਮਾਰੀ, ਪੁੱਤਰ ਰਾਹੁਲ ਮਨਹਾਸ, ਧੀ ਉਮਾ ਭਾਰਤੀ, ਭਰਾ ਰਣਜੀਤ ਸਿੰਘ, ਜਵਾਈ ਮਨੂ ਪਠਾਨੀਆ, ਸੂਰਨ ਸਿੰਘ ਚਿੱਬ, ਇੰਡੀਅਨ ਐਕਸ ਸਰਵਿਸਮੈਨ ਲੀਗ ਦੇ ਬਲਾਕ ਪ੍ਰਧਾਨ ਸੂਬੇਦਾਰ ਮੇਜਰ ਮਦਨ ਲਾਲ ਸ਼ਰਮਾ, ਕੈਪਟਨ ਜੋਗਿੰਦਰ ਸਿੰਘ, ਵਰਿੰਦਰ ਸਿੰਘ, ਰਾਜੇਸ਼ ਕੁਮਾਰ ਆਦਿ ਨੇ ਸ਼ਿਰਕਤ ਕਰਕੇ ਸ਼ਹੀਦ ਦੇ ਬੁੱਤ ਅੱਗੇ ਫੁੱਲ ਭੇਟ ਕਰਦੇ ਹੋਏ ਸ਼ਰਧਾਂਜਲੀਆਂ ਭੇਟ ਕੀਤੀਆਂ | ਇਸ ਮੌਕੇ ਅੱੈਸ. ਡੀ. ਐਮ ਜਸਪਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਲਾਂਸ ਨਾਇਕ ਰਣਬੀਰ ਸਿੰਘ ਵਰਗੇ ਬਹਾਦਰ ਸੈਨਿਕ ਦੇਸ਼ ਅਤੇ ਫ਼ੌਜ ਦਾ ਮਾਣ ਹਨ ਤੇ ਅਜਿਹੇ ਕਾਰਗਿਲ ਯੋਧਿਆਂ ਦੇ ਬਲੀਦਾਨ ਨੂੰ ਦੇਸ਼ ਲੰਬੇ ਸਮੇਂ ਤੱਕ ਯਾਦ ਰੱਖੇਗਾ | ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸੈਨਿਕਾਂ ਤੋਂ ਦੇਸ਼-ਭਗਤੀ ਸਿੱਖਣੀ ਚਾਹੀਦੀ ਹੈ ਜੋ ਆਪਣੇ ਪਰਿਵਾਰਕਿ ਰਿਸ਼ਤਿਆਂ ਦਾ ਤਿਆਗ ਕਰਦੇ ਹੋਏ ਰਾਸ਼ਟਰ ਦੀ ਸੁਰੱਖਿਆ ਲਈ ਆਪਾ ਵਾਰ ਜਾਂਦੇ ਹਨ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਪਰਿਵਾਰਾਂ ਦੇ ਮਾਨ-ਸਨਮਾਨ ਨੂੰ ਬਹਾਲ ਰੱਖਣ ਅਤੇ ਉਨ੍ਹਾਂ ਦੀ ਹਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਵਚਨਬੱਧ ਹੈ | ਕੁੰਵਰ ਰਵਿੰਦਰ ਸਿੰਘ ਵਿਕੀ ਨੇ ਕਿਹਾ ਕਿ ਬਹਾਦਰੀ ਦਾ ਦੂਜਾ ਨਾਂਅ ਹੈ ਲਾਂਸ ਨਾਇਕ ਰਣਵੀਰ ਸਿੰਘ, ਜਿਸ ਨੇ ਕਾਰਗਿਲ ਯੁੱਧ ਦੌਰਾਨ ਪਾਕਿ ਫ਼ੌਜ ਨੂੰ ਧੂਲ ਚਟਾਉਂਦੇ ਹੋਏ ਵੀਰਤਾ ਦਾ ਇਤਿਹਾਸ ਰਚਿਆ ਸੀ | ਉਨ੍ਹਾਂ ਕਿਹਾ ਕਿ ਕਾਰਗਿਲ ਯੁੱਧ ਭਾਰਤੀ ਫ਼ੌਜ ਦੀ ਅਦਭੁੱਤ ਬਹਾਦਰੀ ਨੂੰ ਦਰਸਾਉਂਦਾ ਹੈ, ਸਾਡੀ ਫ਼ੌਜ ਨੇ ਜਿਨ੍ਹਾਂ ਮੁਸ਼ਕਿਲ ਹਾਲਾਤਾਂ ਵਿਚ ਇਹ ਯੁੱਧ ਲੜਿਆ, ਉਹ ਦੁਨੀਆ ਵਿਚ ਇਕ ਮਿਸਾਲ ਹੈ | ਇਸ ਮੌਕੇ ਸੋਹਣ ਸਿੰਘ, ਕੈਪਟਨ ਅਜੀਤ ਸਿੰਘ, ਸੂਬੇਦਾਰ ਮੇਜਰ ਸ਼ਾਮ ਸਿੰਘ, ਸਾਹਿਲ ਪਠਾਨੀਆ, ਸੂਰਤ ਸਿੰਘ ਕਾਟਲ, ਰਾਜ ਸਿੰਘ ਰਾਜੂ, ਕਿ੍ਸ਼ਨਾ, ਰਘੂ, ਪ੍ਰੀਕਸ਼ਿਤ ਠਾਕੁਰ, ਲੱਕੀ ਸਲਾਰੀਆ, ਜਗਜੀਵਨ ਸਿੰਘ ਬਿੱਟੂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 10-15 ਸਾਲਾਂ ਤੋਂ ਨਹਿਰੀ ਪਾਣੀ ਦੀ ਉਡੀਕ 'ਚ ਹਨ ਸਰਾਵਾਂ ਤੇ ਕਲਾਨੌਰ ਦੇ ਕਿਸਾਨ ਅਗਲੀ ਖ਼ਬਰ ਰਾਜ ਪੱਧਰੀ ਫੈਂਸਿੰਗ ਮੁਕਾਬਲਿਆਂ 'ਚ ਬਾਬਾ ਬੰਦਾ ਸਿੰਘ ਬਹਾਦੁਰ ਪਬਲਿਕ ਸਕੂਲ ਨੇ ਪ੍ਰਾਪਤ ਕੀਤੇ ਤਮਗੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।