22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਸ਼ਹਿਰ ਨਿਵਾਸੀ 31 ਜੁਲਾਈ ਤੱਕ ਬਿਨਾਂ ਜ਼ੁਰਮਾਨੇ ਤੇ ਵਿਆਜ ਤੋਂ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ-ਈ. ਓ. ਕਿਰਨ ਮਹਾਜਨ <br/>

ਅਜੀਤ ਡੈਸਕ 20-06-2025
ਫ਼ਤਹਿਗੜ੍ਹ ਚੂੜੀਆਂ, 19 ਜੂਨ (ਐੱਮ.ਐੱਸ. ਫੁੱਲ)-ਪੰਜਾਬ ਸਰਕਾਰ ਵਲੋਂ ਜਾਇਦਾਦਾਂ 'ਤੇ ਲੱਗਣ ਵਾਲੇ ਪ੍ਰਾਪਰਟੀ ਟੈਕਸ ਉਪਰ ਪੈਂਦੇ ਵਿਆਜ ਅਤੇ ਜੁਰਮਾਨੇ ਤੋਂ ਛੋਟ ਦਿੰਦਿਆਂ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ | ਇਸ ਸਬੰਧੀ ਨਗਰ ਕੌਂਸਲ ਫ਼ਤਹਿਗੜ੍ਹ ਚੂੜੀਆਂ ਦੇ ਈ.ਓ. ਕਿਰਨ ਮਹਾਜਨ ਨੇ ਕਿਹਾ ਹੈ ਕਿ 'ਵਨ ਟਾਈਮ ਸੈਟਲਮੈਂਟ' ਸਕੀਮ ਤਹਿਤ ਪੰਜਾਬ ਸਰਕਾਰ ਵਲੋਂ ਕਮਰਸ਼ੀਅਲ ਅਤੇ ਰਿਹਾਇਸ਼ੀ ਜਾਇਦਾਦਾਂ 'ਤੇ ਲੱਗਣ ਵਾਲੇ ਪ੍ਰਾਪਰਟੀ ਟੈਕਸ ਉਪਰ 31 ਜੁਲਾਈ ਤੱਕ ਕੋਈ ਜ਼ੁਰਮਾਨਾ ਜਾਂ ਵਿਆਜ ਨਹੀਂ ਵਸੂਲਿਆ ਜਾਵੇਗਾ ਅਤੇ ਬਣਦੀ ਰਕਮ ਹੀ ਟੈਕਸ ਦੇ ਰੂਪ ਵਿਚ ਲਈ ਜਾਵੇਗੀ | ਉਨ੍ਹਾਂ ਕਿਹਾ ਕਿ ਇਹ ਮੌਕਾ ਉਨ੍ਹਾਂ ਲੋਕਾਂ ਲਈ ਵਰਦਾਨ ਸਾਬਿਤ ਹੋਵੇਗਾ, ਜਿਨਾਂ ਵਲੋਂ ਅੱਜ ਤੱਕ ਆਪਣੀਆਂ ਜਾਇਦਾਦਾਂ ਦਾ ਟੈਕਸ ਨਗਰ ਕੌਂਸਲ ਦਫ਼ਤਰ ਵਿਚ ਜਮ੍ਹਾ ਨਹੀਂ ਕਰਵਾਇਆ ਗਿਆ | ਈ.ਓ. ਕਿਰਨ ਮਹਾਜਨ ਨੇ ਕਿਹਾ ਕਿ ਜੇਕਰ 31 ਜੁਲਾਈ ਤੋਂ ਬਾਅਦ ਕੋਈ ਸ਼ਹਿਰ ਨਿਵਾਸੀ ਆਪਣੀ ਜਾਇਦਾਦ ਦਾ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਏਗਾ ਤਾਂ ਉਸ ਨੂੰ ਪਿਛਲੇ ਸਾਲਾਂ 'ਤੇ ਵਿਆਜ ਸਮੇਤ ਜੁਰਮਾਨਾ ਪਵੇਗਾ ਤੇ ਸਿਰਫ਼ ਮੌਜ਼ੂਦਾ ਸਾਲ 'ਤੇ 10 ਫ਼ੀਸਦੀ ਛੋਟ ਮਿਲੇਗੀ | ਈ.ਓ. ਮਹਾਜਨ ਇਹ ਵੀ ਕਿਹਾ ਕਿ ਜਿਹੜੇ ਵਿਅਕਤੀਆਂ ਨੇ ਬਾਹਰਲੇ ਰਾਜਾਂ ਤੋਂ ਆਏ ਜਾਂ ਹੋਰ ਵਿਅਕਤੀਆਂ ਨੂੰ ਆਪਣੀਆਂ ਦੁਕਾਨਾਂ ਕਿਰਾਏ 'ਤੇ ਦਿੱਤੀਆਂ ਹਨ, ਉਨ੍ਹਾਂ ਲਈ ਵੀ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣਾ ਲਾਜ਼ਮੀ ਹੈ | ਉਨ੍ਹਾਂ ਕਿਹਾ ਕਿ ਪ੍ਰਾਪਰਟੀ ਟੈਕਸ ਜਮ੍ਹਾ ਨਾ ਕਰਵਾਉਣ ਵਾਲੇ ਵਿਅਕਤੀਆਂ ਵਿਰੁੱਧ ਬਣਦੀ ਕਾਨੂੰਨੀ ਅਮਲ ਵਿਚ ਲਿਆ ਕੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਸੀਲ ਕਰ ਦਿੱਤਾ ਜਾਵੇਗਾ |

ਪਿਛਲੀ ਖ਼ਬਰ ਪਿੰਡ ਅਕਰਪੁਰਾ ਵਿਚ ਵਿਕਾਸ ਕਾਰਜ ਜੰਗੀ ਪੱਧਰ 'ਤੇ-ਸਰਪੰਚ ਗੁਰਸੇਵਕ ਸਿੰਘ <br/> ਅਗਲੀ ਖ਼ਬਰ ਝੋਨੇ ਦੀ ਫ਼ਸਲ 'ਚ ਸਿਫਾਰਸ਼ਸ਼ੁਦਾ ਖਾਦਾਂ ਦੀ ਹੀ ਵਰਤੋਂ ਕੀਤੀ ਜਾਵੇ-ਮੁੱਖ ਖੇਤੀਬਾੜੀ ਅਫਸਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।