22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਪਿੰਡ ਅਕਰਪੁਰਾ ਵਿਚ ਵਿਕਾਸ ਕਾਰਜ ਜੰਗੀ ਪੱਧਰ 'ਤੇ-ਸਰਪੰਚ ਗੁਰਸੇਵਕ ਸਿੰਘ <br/>

ਅਜੀਤ ਡੈਸਕ 20-06-2025
ਧਿਆਨਪੁਰ, 19 ਜੂਨ (ਕੁਲਦੀਪ ਸਿੰਘ ਸੋਨੂੰ)-ਨਜ਼ਦੀਕੀ ਪਿੰਡ ਅਕਰਪੁਰਾ ਵਿਚ ਹਲਕਾ ਫ਼ਤਹਿਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਪਨਸਪ ਦੇ ਚੇਅਰਮੈਨ ਸ: ਬਲਬੀਰ ਸਿੰਘ ਪਨੂੰ ਦੀ ਰਹਿਨਮਾਈ ਹੇਠ ਵਿਕਾਸ ਕਾਰਜ ਪੂਰੇ ਜੰਗੀ ਪੱਧਰ 'ਤੇ ਚੱਲ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਮੌਜ਼ੂਦਾ ਸਰਪੰਚ ਗੁਰਸੇਵਕ ਸਿੰਘ ਅਕਰਪੁਰਾ ਨੇ ਕੀਤਾ | ਉਨ੍ਹਾਂ ਕਿਹਾ ਕਿ ਛੱਪੜ ਦੀ ਸਫ਼ਾਈ ਵਾਸਤੇ ਜੇ.ਸੀ.ਬੀ. ਮਸ਼ੀਨ ਲਗਾਈ ਗਈ ਹੈ ਅਤੇ ਗਲੀਆਂ-ਨਾਲੀਆਂ ਨੂੰ ਪੱਕਾ ਕਰਨ ਤੋਂ ਇਲਾਵਾ ਪਿੰਡ ਦੇ ਹੋਰ ਬਹੁਤ ਸਾਰੇ ਵਿਕਾਸ ਕਾਰਜ ਸ: ਬਲਬੀਰ ਸਿੰਘ ਪਨੂੰ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਕਰਵਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਕਿਹਾ, ਉਹ ਕਰਕੇ ਵਿਖਾਇਆ ਹੈ | ਇਸੇ ਕਰ ਕੇ 2027 ਵਿਚ ਆਮ ਆਦਮੀ ਪਾਰਟੀ ਦੁਬਾਰਾ ਪੰਜਾਬ ਵਿਚ ਸਰਕਾਰ ਬਣਾ ਕੇ ਲੋਕਾਂ ਨੂੰ ਇਸੇ ਤਰ੍ਹਾਂ ਹੀ ਆਧੁਨਿਕ ਸਹੂਲਤਾਂ ਨਾਲ ਨਿਵਾਜੇਗੀ | ਇਸ ਸਮੇਂ ਸਰਦੂਲ ਮੈਂਬਰ ਪੰਚਾਇਤ, ਟੋਨੀ ਮੈਂਬਰ ਪੰਚਾਇਤ, ਦਵਿੰਦਰ ਸਿੰਘ ਫ਼ੌਜੀ, ਕਸ਼ਮੀਰ ਸਿੰਘ, ਕਾਲੀ ਮਸੀਹ ਤੋਂ ਇਲਾਵਾ ਬਹੁਤ ਸਾਰੇ ਪਿੰਡ ਦੇ ਪਤਵੰਤੇ ਲੋਕ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਸੰਘੇੜਾ ਦੇ 3 ਛੱਪੜਾਂ ਵਿਚ ਉੱਗੀ ਬੂਟੀ ਕਾਰਨ ਜ਼ਹਿਰੀਲੇ ਜੀਵਾਂ ਤੇ ਬਿਮਾਰੀਆਂ ਦਾ ਬਣਿਆ ਖ਼ਤਰਾ <br/> ਅਗਲੀ ਖ਼ਬਰ ਸ਼ਹਿਰ ਨਿਵਾਸੀ 31 ਜੁਲਾਈ ਤੱਕ ਬਿਨਾਂ ਜ਼ੁਰਮਾਨੇ ਤੇ ਵਿਆਜ ਤੋਂ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ-ਈ. ਓ. ਕਿਰਨ ਮਹਾਜਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।