01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਸਾਲ 1953 ਤੋਂ ਐਸ. ਐਮ. ਡੀ. ਆਰ. ਐਸ. ਡੀ. ਕਾਲਜ ਪਠਾਨਕੋਟ ਬਣਿਆ ਸਿੱਖਿਆ ਲਈ ਚਾਨਣ ਮੁਨਾਰਾ ਕਾਲਜ ਨੇ ਦੇਸ਼ ਨੂੰ ਵੱਡੇ ਅਧਿਕਾਰੀ ਤੇ ਖਿਡਾਰੀ ਦਿੱਤੇ

ਅਜੀਤ ਡੈਸਕ 20-06-2025
ਪਠਾਨਕੋਟ, 19 ਜੂਨ (ਸੰਧੂ)-ਐਸ.ਐਮ.ਡੀ.ਆਰ.ਐਸ.ਡੀ. ਕਾਲਜ ਪਠਾਨਕੋਟ ਜ਼ਿਲ੍ਹੇ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਕਾਲਜ ਹੈ | ਜਿਸ ਦੀ ਸਥਾਪਨਾ ਚੌਧਰੀ ਕੇਸ਼ਵ ਦਾਸ ਨੇ 1953 ਵਿਚ ਕੀਤੀ ਸੀ | ਕਾਲਜ ਦੀ ਸਥਾਪਨਾ ਪਠਾਨਕੋਟ, ਗੁਰਦਾਸਪੁਰ, ਮੁਕੇਰੀਆਂ, ਹਿਮਾਚਲ ਖੇਤਰ ਦੇ ਬੱਚਿਆਂ ਨੂੰ ਉੱਚ ਸਿੱਖਿਆ ਸਹੂਲਤਾਂ ਪ੍ਰਦਾਨ ਕਰਨ ਦੇ ਵਿਚਾਰ ਨਾਲ ਕੀਤੀ ਗਈ ਸੀ | ਚੌਧਰੀ ਕੇਸ਼ਵ ਦਾਸ ਤੋਂ ਬਾਅਦ ਚੌਧਰੀ ਠਾਕੁਰ ਬਲਵੰਤ ਸਿੰਘ ਨੇ ਇਸ ਕਾਲਜ ਦੀ ਵਾਗਡੋਰ ਸੰਭਾਲੀ | ਉਨ੍ਹਾਂ ਤੋਂ ਬਾਅਦ ਅੱਜ ਤੱਕ ਇਸ ਕਾਲਜ ਦੀ ਵਾਗਡੋਰ ਚੌਧਰੀ ਡਾ: ਰਾਜੇਸ਼ਵਰ ਸਿੰਘ ਚੌਧਰੀ ਦੇ ਹੱਥਾਂ ਵਿਚ ਹੈ, ਜੋ ਇਸ ਸੰਸਥਾ ਨੂੰ ਜਿਸ ਵਿਚ ਪੀ.ਜੀ. ਕਾਲਜ, ਬੀ.ਐਡ, ਈ.ਟੀ.ਟੀ. ਕਾਲਜ, ਸੀ.ਬੀ.ਐਸ.ਈ. ਸਕੂਲ ਵੀ ਸ਼ਾਮਿਲ ਹੈ, ਨੂੰ ਬਿਹਤਰ ਸਥਿਤੀ ਵਿਚ ਲਿਜਾਣ ਲਈ ਅੱਗੇ ਵੱਧ ਰਹੇ ਹਨ | ਕਾਲਜ ਪ੍ਰਬੰਧਕ ਕਮੇਟੀ ਦੇ ਆਜੀਵਨ ਪ੍ਰਧਾਨ ਚੌਧਰੀ ਡਾ: ਰਾਜੇਸ਼ਵਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਲਜ ਵਿਚ ਬਹੁਤ ਸਾਰੇ ਨਿਯਮਿਤ ਅੰਡਰਗ੍ਰੈਜੂਏਟ ਕੋਰਸਾਂ ਦੇ ਨਾਲ-ਨਾਲ ਐਮ.ਐਸ.ਸੀ. ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਗਣਿਤ, ਕੰਪਿਊਟਰ ਸਾਇੰਸ ਅਤੇ ਐਮ.ਏ. (ਪੰਜਾਬੀ) ਵਰਗੇ ਬਹੁਤ ਸਾਰੇ ਨਿਯਮਿਤ ਪੋਸਟ ਗ੍ਰੈਜੂਏਟ ਕੋਰਸ ਹਨ | ਸਾਰੇ ਕੋਰਸ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਨਾਲ ਸੰਬੰਧਿਤ ਹਨ | ਪੜ੍ਹਾਈ ਦੇ ਨਾਲ-ਨਾਲ, ਕਾਲਜ ਵਿਚ ਖੇਡਾਂ 'ਤੇ ਵੀ ਪੂਰਾ ਜ਼ੋਰ ਦਿੱਤਾ ਜਾਂਦਾ ਹੈ | ਕਾਲਜ ਵਿਚ ਤਿੰਨ ਵੱਡੇ ਖੇਡ ਮੈਦਾਨ ਬਣਾਏ ਗਏ ਹਨ | ਬੱਚਿਆਂ ਨੂੰ ਬੈਡਮਿੰਟਨ, ਕਿ੍ਕਟ, ਕੁਸ਼ਤੀ, ਫੁੱਟਬਾਲ, ਬਾਸਕਿਟਬਾਲ, ਬਾਕਸਿੰਗ, ਵਾਲੀਬਾਲ, ਜੂਡੋ, ਕਰਾਟੇ, ਸਕੇਟਿੰਗ ਆਦਿ ਵਰਗੀਆਂ ਕਈ ਖੇਡਾਂ ਵਿਚ ਸਿਖਲਾਈ ਵੀ ਦਿੱਤੀ ਜਾਂਦੀ ਹੈ | ਪਿਛਲੇ ਕਈ ਦਹਾਕਿਆਂ ਵਿਚ ਕਾਲਜ ਦੇ ਬੱਚਿਆਂ ਨੇ ਯੂਨੀਵਰਸਿਟੀ, ਰਾਸ਼ਟਰੀ ਅਤੇ ਰਾਜ ਪੱਧਰ 'ਤੇ ਕਈ ਤਗਮੇ ਜਿੱਤ ਕੇ ਕਾਲਜ ਤੇ ਜ਼ਿਲ੍ਹਾ ਪਠਾਨਕੋਟ ਦਾ ਨਾਮ ਰੌਸ਼ਨ ਕੀਤਾ ਹੈ | ਪਿਛਲੇ ਸਾਲ 2024-25 ਸੈਸ਼ਨ ਵਿਚ ਕਾਲਜ ਨੇ ਯੂਨੀਵਰਸਿਟੀ ਪੱਧਰ 'ਤੇ ਵੱਖ-ਵੱਖ ਖੇਡ ਪ੍ਰਤਿਭਾਵਾਂ ਵਿਚ ਤਿੰਨ ਸੋਨੇ ਦੇ ਤਗਮੇ, 7 ਚਾਂਦੀ ਦੇ ਤਗਮੇ, 6 ਕਾਂਸੀ ਦੇ ਤਗਮੇ ਜਿੱਤੇ ਸਨ | ਇਸ ਸੈਸ਼ਨ ਵਿਚ ਕਾਲਜ ਦੇ ਦੋ ਵਿਦਿਆਰਥੀ ਰੋਹਿਤ ਕੁਮਾਰ (ਬੀ.ਏ. ਚੌਥਾ ਸਮੈਸਟਰ) ਅਤੇ ਆਲਮ ਵੀਰ ਸਿੰਘ (ਬੀ.ਏ. ਚੌਥਾ ਸਮੈਸਟਰ) ਨੂੰ ਆਲ ਇੰਡੀਆ ਯੂਨੀਵਰਸਿਟੀ ਕੁਸ਼ਤੀ ਮੁਕਾਬਲੇ ਲਈ ਚੁਣਿਆ ਗਿਆ | ਕਾਲਜ ਦੇ ਇਕ ਵਿਦਿਆਰਥੀ ਅਵਤਾਰ ਸਿੰਘ ਨੂੰ ਵੀ ਰਾਸ਼ਟਰਮੰਡਲ ਖੇਡਾਂ ਲਈ ਚੁਣਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਕਾਲਜ ਨੇ ਇਕ ਕਦਮ ਅੱਗੇ ਵਧਾਉਂਦੇ ਹੋਏ ਅਤੇ ਬਹੁਤ ਸਾਰੇ ਕੰਮ ਕਰਨ ਵਾਲੇ ਪੇਸ਼ੇਵਰਾਂ ਦੀ ਵਾਰ-ਵਾਰ ਮੰਗ ਅਤੇ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਓ.ਡੀ.ਐਲ. (ਓਪਨ ਅਤੇ ਡਿਸਟੈਂਸ ਲਰਨਿੰਗ) ਕੋਰਸ ਸੈਸ਼ਨ 2025-26 ਤੋਂ ਕਾਲਜ ਵਿਚ ਸ਼ੁਰੂ ਕੀਤੇ ਗਏ ਹਨ | ਓ.ਡੀ.ਐਲ. ਕੋਰਸ ਤਹਿਤ ਐਸ.ਡੀ. ਕਾਲਜ ਵਿਚ ਐਮ.ਬੀ.ਏ., ਐਮ. ਕਾਮ, ਐਮ.ਸੀ.ਏ., ਐਮ.ਏ. ਅੰਗਰੇਜ਼ੀ, ਬੀ. ਲਿਬ, ਬੀ.ਬੀ.ਏ., ਬੀ.ਏ., ਡਿਪਲੋਮਾ ਇਨ ਕਮਿਊਨੀਕੇਸ਼ਨ ਸਕਿੱਲਜ਼, ਸਰਟੀਫਿਕੇਟ/ਡਿਪਲੋਮਾ ਇਨ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ, ਸਰਟੀਫਿਕੇਟ ਕੋਰਸ ਇਨ ਡਿਜ਼ੀਟਲ ਅਕਾਊਾਟਿੰਗ ਸ਼ੁਰੂ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਕੋਰਸਾਂ ਬਾਰੇ ਵਧੇਰੇ ਜਾਣਕਾਰੀ ਲਈ ਕੋਈ ਵੀ ਬਿਨੈਕਾਰ ਕਾਲਜ ਤੋਂ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ | ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਕਾਲਜ ਦੇ ਆਜੀਵਨ ਪ੍ਰਧਾਨ ਚੌਧਰੀ ਡਾ: ਰਾਜੇਸ਼ਵਰ ਸਿੰਘ ਦੀ ਦੂਰਅੰਦੇਸ਼ੀ ਕਾਰਨ ਇਹ ਸੰਸਥਾ ਪਿਛਲੇ ਦਹਾਕੇ ਵਿਚ ਸਿੱਖਿਆ ਦੇ ਖੇਤਰ ਵਿਚ ਇਕ ਮੋਹਰੀ, ਮਜ਼ਬੂਤ ਤੇ ਪ੍ਰਭਾਵਸ਼ਾਲੀ ਸੰਸਥਾ ਵਜੋਂ ਉੱਭਰੀ ਹੈ | ਉਨ੍ਹਾਂ ਦਾ ਵਿਜ਼ਨ ਇਸ ਸੰਸਥਾ ਨੂੰ ਪੰਜਾਬ ਦਾ ਸਭ ਤੋਂ ਪ੍ਰਭਾਵਸ਼ਾਲੀ ਸੰਸਥਾ ਬਣਾਉਣਾ ਹੈ |
ਪਿਛਲੀ ਖ਼ਬਰ ਕੈਡਿਟਾਂ ਨੇ ਮਟੀਰੀਅਲ ਰਿਕਵਰੀ ਫੈਸੀਲਿਟੀ ਦਾ ਕੀਤਾ ਦੌਰਾ <br/> ਐਨ.ਸੀ.ਸੀ. ਨੇਵਲ ਕੈਂਪ ਦੇ ਕੈਡਿਟਾਂ ਨੇ ਪ੍ਰਤਾਪ... ਅਗਲੀ ਖ਼ਬਰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਡੇਰਾ ਬਾਬਾ ਬਸੰਤ ਪੂਰੀ ਵਿਖੇ ਕਮਿਊਨਿਟੀ ਹਾਲ ਦਾ ਰੱਖਿਆ ਨੀਂਹ-ਪੱਥਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।