01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਕੈਡਿਟਾਂ ਨੇ ਮਟੀਰੀਅਲ ਰਿਕਵਰੀ ਫੈਸੀਲਿਟੀ ਦਾ ਕੀਤਾ ਦੌਰਾ <br/> ਐਨ.ਸੀ.ਸੀ. ਨੇਵਲ ਕੈਂਪ ਦੇ ਕੈਡਿਟਾਂ ਨੇ ਪ੍ਰਤਾਪ ਵਰਲਡ ਸਕੂਲ ਵਿਖੇ ਰਹਿੰਦ-ਖੂੰਹਦ ਪ੍ਰਬੰਧਨ 'ਤੇ ਪ੍ਰਭਾਵਸ਼ਾਲੀ ਸੈਸ਼ਨ 'ਚ ਲਿਆ ਭਾਗ

ਪ੍ਰਤਾਪ ਵਰਲਡ ਸਕੂਲ ਵਿਖੇ ਕੈਡਟਾਂ ਨੂੰ ਸੰਬੋਧਨ ਕਰਦੇ ਹੋਏ ਪਠਾਨਕੋਟ ਨਗਰ ਨਿਗਮ ਦੇ ਸੰਦੀਪ ਗੌਤਮ ਅਤੇ ਮਟੀਰੀਅਲ ਰਿਕਵਰੀ ਫੈਸੀਲਿਟੀ ਦਾ ਦੌਰਾ ਕਰਦੇ ਹੋਏ ਕੈਡਟ | ਤਸਵੀਰਾਂ: ਸੰਧੂ <br/> 20-06-2025
ਪਠਾਨਕੋਟ, 19 ਜੂਨ (ਸੰਧੂ)-2 ਪੰਜਾਬ ਨੇਵਲ ਯੂਨਿਟ ਐਨ.ਸੀ.ਸੀ. ਅੰਮਿ੍ਤਸਰ ਨੇ ਕੈਡਟਾਂ ਦੇ ਸੰਪੂਰਨ ਵਿਕਾਸ ਦੇ ਉਦੇਸ਼ ਨਾਲ ਪ੍ਰਤਾਪ ਵਰਲਡ ਸਕੂਲ ਪਠਾਨਕੋਟ ਵਿਖੇ 10-ਦਿਨਾਂ ਰਿਹਾਇਸ਼ੀ ਸਿਖਲਾਈ ਕੈਂਪ ਚੱਲ ਰਿਹਾ ਹੈ | ਇਸ ਤਹਿਤ ਐਨ.ਸੀ.ਸੀ. ਨੇਵਲ ਕੈਂਪ ਦੇ ਕੈਡਟਾਂ ਨੇ ਪ੍ਰਤਾਪ ਵਰਲਡ ਸਕੂਲ ਵਿਖੇ ਰਹਿੰਦ-ਖੂੰਹਦ ਪ੍ਰਬੰਧਨ 'ਤੇ ਪ੍ਰਭਾਵਸ਼ਾਲੀ ਸੈਸ਼ਨ ਵਿਚ ਭਾਗ ਲਿਆ | ਇਹ ਸੈਸ਼ਨ ਪਠਾਨਕੋਟ ਨਗਰ ਨਿਗਮ ਦੇ ਸੰਦੀਪ ਗੌਤਮ ਦੁਆਰਾ ਲਿਆ ਗਿਆ | ਜਿਨ੍ਹਾਂ ਨੇ ਕੈਡਟਾਂ ਨੂੰ ਟਿਕਾਊ ਰਹਿੰਦ-ਖੂੰਹਦ ਪ੍ਰਬੰਧਨ ਤਕਨੀਕਾਂ, ਜੈਵਿਕ ਅਤੇ ਅਜੈਵਿਕ ਰਹਿੰਦ-ਖੂੰਹਦ ਨੂੰ ਵੱਖ ਕਰਨ ਅਤੇ ਗ਼ਲਤ ਰਹਿੰਦ-ਖੂੰਹਦ ਦੇ ਨਿਪਟਾਰੇ ਦੇ ਵਾਤਾਵਰਨ ਪ੍ਰਭਾਵਾਂ ਬਾਰੇ ਡੂੰਘਾਈ ਨਾਲ ਸਮਝ ਦਿੱਤੀ | ਸੈਸ਼ਨ ਤੋਂ ਬਾਅਦ ਕੈਡਟਾਂ ਨੂੰ ਸਰਨਾ ਵਿਖੇ ਮਟੀਰੀਅਲ ਰਿਕਵਰੀ ਫੈਸੀਲਿਟੀ (ਐਮ.ਆਰ.ਐਫ.) ਦਾ ਵਿੱਦਿਅਕ ਦੌਰਾ ਵੀ ਕਰਵਾਇਆ ਗਿਆ | ਜਿੱਥੇ ਉਨ੍ਹਾਂ ਨੇ ਖ਼ੁਦ ਦੇਖਿਆ ਕਿ ਰਹਿੰਦ-ਖੂੰਹਦ ਨੂੰ ਕਿਵੇਂ ਪੋ੍ਰਸੈਸ ਕੀਤਾ ਜਾਂਦਾ ਹੈ | ਕੈਡਟਾਂ ਨੇ ਰਹਿੰਦ-ਖੂੰਹਦ ਦੀ ਛਾਂਟੀ, ਰੀਸਾਈਕਲਿੰਗ ਅਤੇ ਖਾਦ ਬਣਾਉਣ ਦੀਆਂ ਪ੍ਰਕਿਰਿਆਵਾਂ ਨੂੰ ਨੇੜਿਓਾ ਸਮਝਿਆ | ਮੁੱਖ ਪਹਿਲੂਆਂ ਵਿਚੋਂ ਇਕ ਇਹ ਸੀ ਕਿ ਜੈਵਿਕ ਰਹਿੰਦ-ਖੂੰਹਦ ਨੂੰ ਜੈਵਿਕ ਖਾਦ ਵਿਚ ਕਿਵੇਂ ਬਦਲਿਆ ਜਾਂਦਾ ਹੈ | ਜਿਸ ਨਾਲ ਵਾਤਾਵਰਨ ਸਥਿਰਤਾ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ | ਕਮਾਂਡਿੰਗ ਅਫ਼ਸਰ ਕਮਾਂਡਰ ਐਨ. ਨਿਸ਼ਾਂਤ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਵਾਤਾਵਰਨ ਜਾਗਰੂਕਤਾ ਸਰੀਰਕ ਸਿਖਲਾਈ ਮਹੱਤਵਪੂਰਨ ਹੈ | ਡਾਇਰੈਕਟਰ ਪ੍ਰਤਾਪ ਵਰਲਡ ਸਕੂਲ ਸੰਨੀ ਮਹਾਜਨ ਨੇ ਕਿਹਾ ਕਿ ਉਹ ਪ੍ਰਤਾਪ ਵਰਲਡ ਸਕੂਲ ਵਿਚ ਸਿਰਫ਼ ਬੌਧਿਕ ਵਿਕਾਸ ਵਿਚ ਹੀ ਨਹੀਂ, ਸਗੋਂ ਜੀਵਨ ਕਦਰਾਂ-ਕੀਮਤਾਂ ਨੂੰ ਪਾਲਨ ਵਿਚ ਵੀ ਵਿਸ਼ਵਾਸ ਰੱਖਦੇ ਹਾਂ | ਪਿ੍ੰਸੀਪਲ ਸ਼ੁਭਰਾ ਰਾਣੀ ਨੇ ਕਿਹਾ ਕਿ ਸਾਨੂੰ ਵਾਤਾਵਰਨ ਸਿੱਖਿਆ ਨੂੰ ਉਤਸ਼ਾਹਿਤ ਕਰਨ ਵਾਲੇ ਅਜਿਹੇ ਯਤਨਾਂ ਦਾ ਹਿੱਸਾ ਹੋਣ 'ਤੇ ਮਾਣ ਹੈ | ਇਹ ਸੈਸ਼ਨ ਸਾਡੇ ਕੈਡਟਾਂ ਦੀ ਸੋਚ 'ਤੇ ਜ਼ਰੂਰ ਡੂੰਘਾ ਪ੍ਰਭਾਵ ਛੱਡੇਗਾ ਅਤੇ ਉਨ੍ਹਾਂ ਨੂੰ ਕੱਲ੍ਹ ਦੇ ਵਾਤਾਵਰਨ ਪ੍ਰਤੀ ਸੁਚੇਤ ਨੇਤਾ ਬਣਾਏਗਾ |
ਪਿਛਲੀ ਖ਼ਬਰ ਸ਼ਹੀਦ ਰਾਮ ਸਿੰਘ ਪਠਾਨੀਆ ਚੌਕ ਧਾਰਕਲਾਂ ਵਿਖੇ ਲਗਾਈ ਠੰਢੇ ਮਿੱਠੇ ਜਲ ਦੀ ਛਬੀਲ <br/> ਅਗਲੀ ਖ਼ਬਰ ਸਾਲ 1953 ਤੋਂ ਐਸ. ਐਮ. ਡੀ. ਆਰ. ਐਸ. ਡੀ. ਕਾਲਜ ਪਠਾਨਕੋਟ ਬਣਿਆ ਸਿੱਖਿਆ ਲਈ ਚਾਨਣ ਮੁਨਾਰਾ ਕਾਲਜ ਨੇ ਦੇਸ਼ ਨੂੰ ਵੱਡ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।