ਧਾਰਕਲਾਂ, 19 ਜੂਨ (ਨਰੇਸ਼ ਪਠਾਨੀਆ)-ਧਾਰ ਖੇਤਰ 'ਚ ਭਾਰੀ ਗਰਮੀ ਪੈਣ ਕਾਰਨ ਰਾਹਗੀਰਾਂ ਨੰੂ ਗਰਮੀ ਤੋਂ ਰਾਹਤ ਪ੍ਰਦਾਨ ਕਰਨ ਲਈ ਸ਼ਹੀਦ ਰਾਮ ਸਿੰਘ ਪਠਾਨੀਆ ਚੌਕ ਧਾਰਕਲਾਂ ਵਿਖੇ ਸਾਲਾਨਾ ਠੰਢੇ ਮਿੱਠੇ ਜਲ ਦੀ ਛਬੀਲ ਅਤੇ ਫਲਾਂ ਦੇ ਲੰਗਰ ਲਗਾਏ | ਲੰਗਰ ਕਮੇਟੀ ਪ੍ਰਧਾਨ ਤਰਸੇਮ ਸਿੰਘ ਨੇ ਦੱਸਿਆ ਕਿ ਇਹ ਸਮਾਗਮ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ | ਇਸ ਮੌਕੇ ਰਾਜਿੰਦਰ ਸਿੰਘ, ਮਨੀਸ਼ ਕੁਮਾਰ, ਗਣੇਸ਼ ਕੁਮਾਰ, ਬਾਬਾ, ਅਨੂ, ਬਲਦੇਵ, ਮੇਸ਼ੀ, ਅਮਿਤ ਸ਼ਰਮਾ ਆਦਿ ਮੌਜੂਦ ਸਨ |