ਤਾਰਾਗੜ੍ਹ, 19 ਜੂਨ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ 'ਚ ਪੈਂਦੇ ਥਾਣਾ ਤਾਰਾਗੜ੍ਹ ਵਿਚ ਅੰਗਰੇਜ਼ ਸਿੰਘ ਨੇ ਬੀਤੇ ਕੱਲ੍ਹ ਐਸ.ਐਚ.ਓ. ਤਾਰਾਗੜ੍ਹ ਅਹੁਦਾ ਸੰਭਾਲਿਆ | ਇਸ ਤੋਂ ਪਹਿਲਾਂ ਐਸ.ਐਚ.ਓ. ਅੰਗਰੇਜ਼ ਸਿੰਘ ਨਰੋਟ ਜੈਮਲ ਸਿੰਘ ਵਿਖੇ ਤਾਇਨਾਤ ਸਨ | ਉਨ੍ਹਾਂ 'ਅਜੀਤ' ਦੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੇਰਾ ਪਹਿਲਾ ਕੰਮ ਇਲਾਕੇ ਵਿਚ ਸ਼ਰਾਰਤੀ ਅਨਸਰਾਂ ਅਤੇ ਗੈਰ ਕਾਨੰੂਨੀ ਕੰਮ ਕਰਨ ਵਾਲੇ ਅਨਸਰਾਂ ਨੰੂ ਨੱਥ ਪਾਉਣੀ ਹੈ ਅਤੇ ਇਲਾਕੇ ਵਿਚ ਨਜਾਇਜ਼ ਮਾਈਨਿੰਗ 'ਤੇ ਰੋਕ ਲਗਾਉਣਾ ਹੈ | ਉਨ੍ਹਾਂ ਕਿਹਾ ਕਿ ਖਾਸ ਕਰਕੇ ਚਿੱਟਾ ਵੇਚਣ ਵਾਲਿਆਂ ਨੰੂ ਕਾਨੰੂਨ ਦੇ ਹਵਾਲੇ ਕਰਨਾ ਹੈ ਅਤੇ ਚਿੱਟਾ ਪੀਣ ਵਾਲਿਆਂ ਨੰੂ ਨਸ਼ਾ ਛੁਡਾਊ ਕੇਂਦਰਾਂ 'ਚ ਦਾਖ਼ਲ ਕਰਵਾ ਕੇ ਸਿੱਧੇ ਰਾਹ 'ਤੇ ਲਿਆਉਣਾ ਹੈ |