ਪਠਾਨਕੋਟ, 19 ਜੂਨ (ਸੰਧੂ)-ਪਠਾਨਕੋਟ ਫੋਟੋਗ੍ਰਾਫਰ ਐਸੋਸੀਏਸ਼ਨ ਵਲੋਂ ਪ੍ਰਧਾਨ ਪਾਤਰ ਸਿੰਘ ਦੀ ਪ੍ਰਧਾਨਗੀ ਹੇਠ ਛਬੀਲ ਲਗਾਈ ਗਈ | ਜਿਸ ਵਿਚ ਰਾਹਗੀਰਾਂ ਨੂੰ ਠੰਢਾ ਪਾਣੀ ਪਿਲਾਇਆ ਗਿਆ ਅਤੇ ਪ੍ਰਸ਼ਾਦ ਵੀ ਵੰਡਿਆ ਗਿਆ | ਐਸੋਸੀਏਸ਼ਨ ਦੇ ਪ੍ਰਧਾਨ ਪਾਤਰ ਸਿੰਘ, ਸੰਜੀਵ ਮਹਾਜਨ, ਡਾ: ਮਨੂ ਸ਼ਰਮਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਅਜਿਹੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ | ਇਸ ਮੌਕੇ ਪਾਤਰ ਸਿੰਘ, ਡਾ: ਮਨੂ ਸ਼ਰਮਾ, ਸੰਜੀਵ ਵਿਨੋਦ, ਅਮੂ ਲਾਲੀ, ਕਮਲ ਸੈਮ, ਤੁਸ਼ਾਰ ਟੋਨੀ, ਵਿਜੇ ਭੱਲਾ, ਅਵਤਾਰ ਰੌਸ਼ਨ, ਸੌਰਵ ਗੁਪਤਾ, ਵਿਨੋਦ ਬੀ ਮੌਜੂਦ ਸਨ |