05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਕਾਰ ਦਰੱਖਤ ਨਾਲ ਟਕਰਾ ਜਾਣ ਕਾਰਨ ਨੌਜਵਾਨ ਫੌਜੀ ਦੀ ਮੌਤ <br/>

ਅਜੀਤ ਡੈਸਕ 21-06-2025
ਕਿਲ੍ਹਾ ਲਾਲ ਸਿੰਘ, 20 ਜੂਨ (ਬਲਬੀਰ ਸਿੰਘ)-ਪਿੰਡ ਭਾਗੋਵਾਲ ਦੇ ਨਜ਼ਦੀਕ ਪੈਟਰੋਲ ਪੰਪ ਦੇ ਸਾਹਮਣੇ ਸ਼ੁਕਰਵਾਰ ਸਵੇਰੇ ਕਰੀਬ 7:30 ਵਜੇ ਵਾਪਰੇ ਕਾਰ ਹਾਦਸੇ ਵਿਚ ਇਕ ਨੌਜਵਾਨ ਫੌਜੀ ਦੀ ਮੌਤ ਅਤੇ ਉਸ ਦੀ ਪਤਨੀ, ਮਾਤਾ ਤੇ ਇਕ ਹੋਰ ਰਿਸ਼ਤੇਦਾਰ ਜ਼ਖ਼ਮੀ ਹੋ ਜਾਣ ਗੀ ਖਬਰ ਹੈ | ਥਾਣਾ ਕਿਲ੍ਹਾ ਲਾਲ ਸਿੰਘ ਵਿਖੇ ਤਾਇਨਾਤ ਏ ਐੱਸ ਆਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਫੌਜ ਵਿਚ ਤਾਇਨਾਤ ਨੌਜਵਾਨ ਮਹਿਕਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਭੰਗਵਾਂ ਆਪਣੀ ਵਰਨਾ ਕਾਰ ਨੰਬਰ ਪੀ.ਬੀ.06-ਬੀ.ਬੀ.0145 'ਤੇ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਅੰਮਿ੍ਤਸਰ ਤੋਂ ਵਾਪਸ ਆਪਣੇ ਪਿੰਡ ਭੰਗਵਾਂ ਆ ਰਹੇ ਸਨ | ਜਦ ਸਵੇਰੇ ਕਰੀਬ 7:30 ਵਜੇ ਉਹ ਭਾਗੋਵਾਲ ਦੇ ਨਜ਼ਦੀਕ ਪਹੁੰਚੇ ਤਾਂ ਅਚਾਨਕ ਕਾਰ ਬੇਕਾਬੂ ਹੋ ਕੇ ਦਰਖਤ ਨਾਲ ਜਾ ਟਕਰਾਈ, ਜਿਸ ਵਿਚ ਕਾਰ ਚਲਾ ਰਿਹਾ ਮਹਿਕਦੀਪ ਸਿੰਘ, ਉਸ ਦੀ ਪਤਨੀ ਰੁਪਿੰਦਰ ਕੌਰ, ਮਾਤਾ ਹਰਜਿੰਦਰ ਕੌਰ ਅਤੇ ਮਾਮੇ ਦਾ ਬੇਟਾ ਗੁਰਤੇਜ ਸਿੰਘ ਜ਼ਖ਼ਮੀ ਹੋ ਗਏ | ਸੂਚਨਾ ਮਿਲਣ 'ਤੇ ਪੁਲਿਸ ਤੁਰੰਤ ਘਟਨਾ ਵਾਲੀ ਥਾਂ 'ਤੇ ਪਹੁੰਚੀ ਤੇ 108 ਐਂਬੂਲੈਂਸ ਰਾਹੀਂ ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਬਟਾਲਾ ਲਿਜਾਇਆ ਗਿਆ ਜਿਥੇ ਫੌਜੀ ਜਵਾਨ ਮਹਿਕਦੀਪ ਸਿੰਘ (25) ਨੂੰ ਡਾਕਟਰਾਂ ਵਲੋਂ ਮਿ੍ਤਕ ਐਲਾਨ ਦਿੱਤਾ ਗਿਆ ਜਦਕਿ ਰੁਪਿੰਦਰ ਕੌਰ, ਹਰਜਿੰਦਰ ਕੌਰ ਅਤੇ ਗੁਰਤੇਜ ਸਿੰਘ ਵਾਸੀ ਸੋਹਲ ਜ਼ੇਰੇ ਇਲਾਜ ਹਨ | ਇਸ ਹਾਦਸੇ ਵਿਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ | ਮਿ੍ਤਕ ਜਵਾਨ ਦਾ ਕਰੀਬ ਇਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਉਹ ਕੁਝ ਦਿਨ ਪਹਿਲਾਂ ਹੀ ਘਰ ਛੁੱਟੀ 'ਤੇ ਆਇਆ ਸੀ | ਹਾਦਸਾ ਇਕ ਸੁੱਕੇ ਦਰਖਤ ਦੀ ਟਾਹਣੀ ਦੇ ਟੁੱਟ ਕੇ ਕਾਰ ਉਪਰ ਵੱਜਣ ਨਾਲ ਹੋਇਆ ਦੱਸਿਆ ਜਾ ਰਿਹਾ ਹੈ | ਥਾਣਾ ਕਿਲ੍ਹਾ ਲਾਲ ਸਿੰਘ ਪੁਲਿਸ ਵਲੋਂ ਹਾਦਸਾਗ੍ਰਸਤ ਕਾਰ ਨੂੰ ਕਬਜ਼ੇ ਵਿਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

ਪਿਛਲੀ ਖ਼ਬਰ ਘਰ ਦੇ ਮਾਲਕ ਨੰੂ ਕਮਰੇ 'ਚ ਬੰਦ ਕਰਕੇ ਚੋਰਾਂ ਨੇ ਸੋਨਾ ਤੇ ਨਕਦੀ ਕੀਤੇ ਚੋਰੀ ਅਗਲੀ ਖ਼ਬਰ ਕਾਂਗਰਸ ਪਾਰਟੀ ਦੇ ਆਗੂਆਂ ਦੀ ਮੀਟਿੰਗ ਹੋਈ-ਜ਼ਮੀਨੀ ਪੱਧਰ 'ਤੇ ਪਾਰਟੀ ਨੰੂ ਮਜ਼ਬੂਤ ਕਰਨ ਲਈ ਲਏ ਅਹਿਮ ਫ਼ੈਸਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।