ਗੁਰਦਾਸਪੁਰ, 20 ਜੂਨ (ਚੱਕਰਾਜਾ)-ਪੁਲਿਸ ਸਿਟੀ ਗੁਰਦਾਸਪੁਰ ਅਧੀਨ ਆਉਂਦੀ ਰੰਧਾਵਾ ਕਾਲੋਨੀ ਸੰਪਰਕ ਰੋਡ, ਮਾਨ ਕੌਰ ਸਿੰਘ ਵਿਖੇ ਬੀਤੀ ਰਾਤ ਚੋਰਾਂ ਵਲੋਂ ਇਕ ਘਰ ਨੰੂ ਨਿਸ਼ਾਨਾ ਬਣਾਉਂਦੇ ਹੋਏ ਘਰ ਅੰਦਰੋਂ ਸੋਨਾ, ਡਾਲਰ ਅਤੇ ਨਕਦੀ ਚੋਰੀ ਕਰ ਲਈ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਜੀਤ ਸਿੰਘ ਪੁੱਤਰ ਅਮਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਘਰ ਕਮਰੇ 'ਚ ਸੁੱਤਾ ਪਿਆ ਸੀ ਕਿ ਜਦ ਉਹ ਰਾਤ 11:30 ਵਜੇ ਉਠਿਆ ਤਾਂ ਬਾਹਰ ਸਭ ਠੀਕ-ਠਾਕ ਸੀ ਪਰ ਜਦ ਉਹ ਮੁੜ ਸਮਾਂ ਕੋਈ 2:15 ਵਜੇ ਦੇ ਕਰੀਬ ਉੱਠਿਆ ਤਾਂ ਉਸ ਦੇ ਕਮਰੇ ਨੰੂ ਬਾਹਰੋਂ ਕੁੰਡਾ ਲੱਗਾ ਹੋਇਆ ਸੀ | ਉਨ੍ਹਾਂ ਦੱਸਿਆ ਕਿ ਉਸ ਵਲੋਂ ਆਪਣੇ ਗੁਆਂਢ ਰਹਿੰਦੇ ਭਰਾ ਨੰੂ ਫੋਨ 'ਤੇ ਦੱਸਿਆ ਗਿਆ ਤਾਂ ਉਨ੍ਹਾਂ ਵਲੋਂ ਪੌੜੀਆਂ ਦਾ ਦਰਵਾਜ਼ਾ ਤੋੜ ਕੇ ਅੰਦਰ ਆ ਕੇ ਕਮਰੇ ਨੰੂ ਬਾਹਰੋਂ ਖੋਲਿ੍ਹਆ ਗਿਆ | ਉਨ੍ਹਾਂ ਦੱਸਿਆ ਕਿ ਜਦ ਉਨ੍ਹਾਂ ਦੇਖਿਆ ਤਾਂ ਦੂਜੇ ਕਮਰੇ ਦੀ ਗਰਿੱਲ ਪੁੱਟੀ ਹੋਈ ਸੀ ਤੇ ਜਦ ਅੰਦਰ ਜਾ ਕੇ ਦੇਖਿਆ ਤਾਂ ਕਮਰੇ 'ਚ ਸਮਾਨ ਖਿਲਰਿਆ ਸੀ ਅਤੇ ਅੰਦਰੋਂ 8-10 ਤੋਲੇ ਸੋਨਾ, 1000 ਨਿਊਜ਼ੀਲੈਂਡ ਡਾਲਰ ਅਤੇ ਲੱਖ ਰੁਪਏ ਦੀ ਨਕਦੀ ਚੋਰੀ ਹੋ ਚੁੱਕੀ ਸੀ | ਉਨ੍ਹਾਂ ਦੱਸਿਆ ਕਿ ਇਸ ਦੀ ਸੂਚਨਾ ਪੁਲਿਸ ਨੰੂ ਦੇ ਦਿੱਤੀ ਗਈ ਹੈ |