19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਵਿਧਾਨ ਸਭਾ ਹਲਕਾ ਦੀਨਾਨਗਰ 'ਚ ਸੰਵਿਧਾਨ ਬਚਾਓ ਰੈਲੀ ਅੱਜ <br/>

ਅਜੀਤ ਡੈਸਕ 22-06-2025
ਗੁਰਦਾਸਪੁਰ, 21 ਜੂਨ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਵਿਧਾਇਕਾ ਅਰੁਣਾ ਚੌਧਰੀ ਤੇ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚੌਧਰੀ ਦੇ ਪ੍ਰਬੰਧਾਂ ਹੇਠ ਸੰਵਿਧਾਨ ਬਚਾਓ ਰੈਲੀ 22 ਜੂਨ ਦਿਨ ਐਤਵਾਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਤਾਜ਼ ਹੈਰੀਟੇਜ 'ਚ ਮੁੱਖ ਮਾਰਗ ਦੀਨਾਨਗਰ ਵਿਖੇ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਲਕਾ ਵਿਧਾਇਕਾ ਅਰੁਣਾ ਚੌਧਰੀ ਨੇ ਪਿੰਡ ਗੋਹਤ ਪੋਕਰ ਵਿਖੇ ਦੱਸਿਆ ਕਿ ਰੈਲੀ ਵਿਚ ਸੀਨੀਅਰ ਕਾਂਗਰਸੀ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਪਹੁੰਚ ਰਹੇ ਹਨ | ਜਿਸ ਨਾਲ ਲੋਕਾਂ ਨੰੂ ਸੰਵਿਧਾਨ ਬਚਾਉਣ ਸਬੰਧੀ ਕੇਂਦਰ ਸਰਕਾਰ ਜੋ ਸੰਵਿਧਾਨ ਨਾਲ ਛੇੜਛਾੜ ਕਰਨ ਜਾ ਰਹੀ ਹੈ, ਨੰੂ ਬਚਾਉਣ ਲਈ ਲੋਕਾਂ ਨੰੂ ਲਾਮਬੰਦ ਕੀਤਾ ਜਾ ਸਕੇ | ਉਨ੍ਹਾਂ ਸਮੂਹ ਸਰਪੰਚਾਂ, ਸੀਨੀਅਰ ਆਗੂਆਂ ਅਤੇ ਵਰਕਰਾਂ ਨੰੂ ਵੱਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ |

ਪਿਛਲੀ ਖ਼ਬਰ ਮਨਜੀਤ ਸਿੰਘ ਚੀਮਾ ਦੇ ਕੋਆਰਡੀਨੇਟਰ ਬਣਨ ਨਾਲ ਹਲਕੇ 'ਚ ਕਾਂਗਰਸ ਇਕਜੁੱਟ ਹੋਵੇਗੀ : ਮੋਹਨ ਲਾਲ ਕਾਲੀਆ <br/> ਅਗਲੀ ਖ਼ਬਰ ਨਾਇਬ ਸੂਬੇਦਾਰ ਸਤਨਾਮ ਸਿੰਘ ਦੇ ਸ਼ਹੀਦੀ ਦਿਵਸ ਸੰਬੰਧੀ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।