ਸ੍ਰੀ ਹਰਿਗੋਬਿੰਦਪੁਰ, 21 ਜੂਨ (ਕੰਵਲਜੀਤ ਸਿੰਘ ਚੀਮਾ)-ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਤੋਂ ਟਕਸਾਲੀ ਸੀਨੀਅਰ ਆਗੂ ਮੋਹਨ ਲਾਲ ਕਾਲੀਆ ਅਤੇ ਸਮੁੱਚੇ ਕਾਲੀਆ ਪਰਿਵਾਰ ਨੇ ਪੰਜਾਬ ਪ੍ਰਦੇਸ਼ ਕਾਂਗਰਸ ਹਾਈਕਮਾਂਡ ਵਲੋਂ ਬੀਤੇ ਦਿਨੀਂ ਸ੍ਰੀ ਹਰਿਗੋਬਿੰਦਪੁਰ ਹਲਕੇ ਤੋਂ ਨਿਯੁਕਤ ਕੀਤੇ ਗਏ ਨੌਜਵਾਨ ਸੀਨੀਅਰ ਆਗੂ ਮਨਜੀਤ ਸਿੰਘ ਚੀਮਾ ਨੂੰ ਹਲਕੇ ਦਾ ਕੋਆਰਡੀਨੇਟਰ ਲਗਾਉਣ 'ਤੇ ਧੰਨਵਾਦ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ਚੀਮਾ ਦੇ ਸ੍ਰੀ ਹਰਿਗੋਬਿੰਦਪੁਰ ਹਲਕੇ ਤੋਂ ਕੋਆਰਡੀਨੇਟਰ ਲੱਗਣ ਵਲੋਂ ਹਲਕੇ ਵਿਚ ਕਾਂਗਰਸੀ ਵਰਕਰਾਂ ਵਿਚ ਉਤਸ਼ਾਹ ਵਧਿਆ ਹੈ ਅਤੇ ਖ਼ਾਸ ਕਰ ਕੇ ਨੌਜਵਾਨ ਵਰਗ ਵਿਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ | ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ਚੀਮਾ ਇਕ ਸੁਲਝੇ ਇਨਸਾਨ ਹੋਣ ਦੇ ਨਾਲ-ਨਾਲ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਲਈ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਦੇ ਹਲਕੇ ਦੇ ਲੋਕਾਂ ਵਿਚ ਵਿਚਰਨ ਕਾਰਨ ਹਲਕੇ ਵਿਚ ਬਹੁਤ ਪ੍ਰਭਾਵ ਹੈ | ਇਸ ਸਮੇਂ ਮੋਹਨ ਲਾਲ ਕਾਲੀਆ ਨੇ ਨਵ-ਨਿਯੁਕਤ ਕੋਆਰੀਡੇਟਰ ਮਨਜੀਤ ਸਿੰਘ ਚੀਮਾ ਨੂੰ ਜਿੱਥੇ ਮੁਬਾਰਬਾਦ ਦਿੱਤੀ, ਉੱਥੇ ਨਾਲ ਹੀ ਸਮੁੱਚੀ ਕਾਂਗਰਸ ਹਾਈਕਮਾਂਡ ਦਾ ਵੀ ਧੰਨਵਾਦ ਕੀਤਾ |