ਬਟਾਲਾ, 21 ਜੂਨ (ਸਤਿੰਦਰ ਸਿੰਘ)-ਸੰਤ ਬਾਬਾ ਹਜ਼ਾਰਾ ਸਿੰਘ ਕਾਲਜ ਆਫ ਐਜੂਕੇਸ਼ਨ ਛੀਨਾ ਪਿਛਲੇ 21 ਸਾਲਾਂ ਤੋਂ ਇਲਾਕੇ ਲਈ ਚਾਨਣ ਮੁਨਾਰਾ ਸਾਬਤ ਹੋਇਆ ਹੈ | ਕਾਲਜ ਦੀ ਪਿ੍ੰਸੀਪਲ ਮਧੂ ਬਾਲਾ ਨੇ ਦੱਸਿਆ ਕਿ ਕਾਲਜ ਵਿਚ ਬੀ. ਐੱਡ. ਦਾਖ਼ਲੇ ਲਈ 18 ਜੂਨ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਅਤੇ ਵਿਦਿਆਰਥੀਆਂ ਵਿਚ ਦਾਖ਼ਲੇ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਕਾਲਜ ਵਿਚ ਤਜ਼ਰਬੇਕਾਰ ਸਟਾਫ਼ ਦੁਆਰਾ ਬੱਚਿਆਂ ਦੀ ਪੜ੍ਹਾਈ ਨਵੀਆਂ ਤਕਨੀਕਾਂ ਦੁਆਰਾ ਕਾਰਵਾਈ ਜਾਂਦੀ ਹੈ | ਲੋੜਵੰਦ ਵਿਦਿਆਰਥੀਆਂ ਨੂੰ ਕਿਤਾਬਾਂ ਤੇ ਸਰਕਾਰ ਦੁਆਰਾ ਨਿਰਧਾਰਤ ਸ਼ਕਾਲਰਸ਼ਿਪ ਦੀ ਸੁਵਿਧਾ ਦਿੱਤੀ ਜਾਂਦੀ ਹੈ | ਕਾਲਜ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਹਰ ਖੇਤਰ ਵਿਚ ਮੱਲ੍ਹਾਂ ਮਾਰਦੇ ਹਨ ਅਤੇ ਹਰ ਸਾਲ ਯੂਨੀਵਰਸਿਟੀ ਮੈਰਿਟ ਵਿਚ ਪਹਿਲੀਆਂ ਪੁਜੀਸ਼ਨਾਂ ਹਾਸਿਲ ਕਰਦੇ ਹਨ | ਪਿ੍ੰ. ਮਧੂ ਬਾਲਾ ਨੇ ਦੱਸਿਆ ਕਿ ਕਾਲਜ ਵਿਚ ਬੀ. ਐੱਡ. ਦੀਆਂ 100 ਸੀਟਾਂ ਹਨ, ਜਿਸ ਵਿਚ ਸਾਰੇ ਵਿਸ਼ੇ ਮੌਜ਼ੂਦ ਹਨ | 3 ਅਗਸਤ ਨੂੰ ਹੋਣ ਜਾ ਰਹੀ ਬੀ. ਐੱਡ. ਦਾਖ਼ਲਾ ਟੈਸਟ ਲਈ ਮੁਫ਼ਤ ਕੋਚਿੰਗ ਕਾਲਜ ਵਲੋਂ ਦਿੱਤੀ ਜਾਵੇਗੀ, ਲੋੜਵੰਦ ਵਿਦਿਆਰਥੀ ਨੂੰ ਫ਼ੀਸਾਂ ਵਿਚ ਭਾਰੀ ਛੋਟ ਦਿੱਤੀ ਜਾਂਦੀ ਹੈ |