ਮਾਨਸਾ, 21 ਜੂਨ (ਬਲਵਿੰਦਰ ਸਿੰਘ ਧਾਲੀਵਾਲ)-11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਜ਼ਿਲ੍ਹੇ 'ਚ ਉਤਸ਼ਾਹ ਮਨਾਇਆ ਗਿਆ | ਵੱਖ-ਵੱਖ ਥਾਵਾਂ 'ਤੇ ਯੋਗ ਆਸਣ ਕਰਵਾਉਣ ਮੌਕੇ ਯੋਗ ਗੁਰੂਆਂ ਨੇ ਕਿਹਾ ਕਿ ਯੋਗ ਪੁਰਾਣੀ ਵਿਧੀ ਹੈ, ਜਿਸ ਨਾਲ ਮਨੁੱਖ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿੰਦਾ ਹੈ | ਇਸ ਲਈ ਹਰ ਵਿਅਕਤੀ ਨੂੰ ਯੋਗਾ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ | ਸੈਂਟਰਲ ਪਾਰਕ ਮਾਨਸਾ ਵਿਖੇ ਸੀ.ਐਮ. ਦੀ ਯੋਗਸ਼ਾਲਾ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਯੁਰਵੇਦ ਵਿਭਾਗ ਵਲੋਂ ਇਹ ਦਿਵਸ ਮਨਾਇਆ ਗਿਆ | ਇਸ ਮੌਕੇ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ, ਕੁਲਵੰਤ ਸਿੰਘ ਧੂਰੀ ਡਿਪਟੀ ਕਮਿਸ਼ਨਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਕਿਹਾ ਕਿ ਯੋਗ ਲਈ ਰੋਜ਼ਾਨਾ ਕੁਝ ਸਮਾਂ ਕੱਢ ਕੇ ਅਸੀਂ ਭੱਜ ਦੌੜ ਅਤੇ ਤਣਾਅ ਭਰੀ ਜ਼ਿੰਦਗੀ 'ਚ ਤੰਦਰੁਸਤ ਜੀਵਨ ਬਤੀਤ ਕਰ ਸਕਦੇ ਹਾਂ | ਉਨ੍ਹਾਂ ਦੱਸਿਆ ਕਿ ਸੀ.ਐਮ. ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ਅੰਦਰ ਮੁਫ਼ਤ ਯੋਗਾ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ | ਯੋਗਾ ਟਰੇਨਰ ਸੀਤਾ ਸੇਮਵਾਲ ਅਤੇ ਮੰਜੂ ਰਾਣੀ ਵੱਲੋਂ ਯੋਗਾ ਦੇ ਆਸਨ ਕਰਵਾਉਣ ਦੇ ਨਾਲ ਹੀ ਯੋਗ ਬਾਰੇ ਵਿਸਥਾਰਪੂਰਵਕ ਦੱਸਿਆ | ਐਸ.ਡੀ. ਕੰਨਿਆ ਮਹਾਂਵਿਦਿਆਲਿਆ ਦੀਆਂ ਵਿਦਿਆਰਥਣਾਂ ਵਲੋਂ ਯੋਗਾ ਸਬੰਧੀ ਸ਼ਾਨਦਾਰ ਕੋਰਿਓਗ੍ਰਾਫ਼ੀ ਪੇਸ਼ ਕੀਤੀ ਗਈ | ਇਸ ਮੌਕੇ ਐਸ.ਡੀ.ਐਮ. ਕਾਲਾ ਰਾਮ ਕਾਂਸਲ, ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਨਮਿਤਾ ਗਰਗ, ਕੋਆਰਡੀਨੇਟਰ ਸੀ.ਐਮ. ਯੋਗਸ਼ਾਲਾ ਰਮਨਦੀਪ ਕੌਰ, ਸਹਾਇਕ ਸਿਵਲ ਸਰਜਨ ਡਾ. ਰਵਿੰਦਰ ਪਾਲ ਸਿੰਗਲਾ, ਪਿ੍ੰਸੀਪਲ ਗਰਿਮਾ ਮਹਾਜਨ, ਐਸ.ਡੀ. ਕਾਲਜ ਕਮੇਟੀ ਪ੍ਰਧਾਨ ਵਿਨੋਦ ਕੁਮਾਰ ਜਿੰਦਲ, ਤੋਂ ਇਲਾਵਾ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ ਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ | ਜੰਗਲਾਤ ਵਿਭਾਗ ਤੇ ਤਲਵੰਡੀ ਸਾਬੋ ਤਾਪ ਘਰ ਬਣਾਂਵਾਲਾ ਦੇ ਸਹਿਯੋਗ ਨਾਲ ਐਨ.ਐਸ.ਐਸ. ਵਲੰਟੀਅਰਜ਼ ਵਲੋਂ ਸ਼ਹਿਰ ਨਿਵਾਸੀਆਂ ਨੂੰ ਲਗਪਗ 300 ਬੂਟੇ ਵੰਡੇ ਗਏ |
ਸ੍ਰੀਨਾਰਾਇਣ ਵਿੱਦਿਆ ਵਿਖੇ ਯੋਗ ਦਿਵਸ ਮਨਾਇਆ
ਸਥਾਨਕ ਸ੍ਰੀ ਨਰਾਇਣ ਸਰਵਹਿੱਤਕਾਰੀ ਵਿਦਿਆ ਮੰਦਰ ਵਿਖੇ ਮੈਨੇਜਰ ਜਤਿੰਦਰਵੀਰ ਗੁਪਤਾ ਦੀ ਨਿਗਰਾਨੀ ਹੇਠ ਯੋਗ ਦਿਵਸ ਮਨਾਇਆ ਗਿਆ | ਯੋਗ ਅਧਿਆਪਕ ਈਸ਼ਵਰ ਚੰਦ ਗੋਇਲ ਵਲੋਂ ਯੋਗ ਦੇ ਤਾੜ, ਤਿ੍ਕੋਣ, ਭਸਤਿ੍ਕਾ ਅਤੇ ਅਨੁਲੋਮ-ਵਿਲੋਮ ਆਦਿ ਆਸਨ ਕਰਵਾਏ ਗਏ | ਪਿ੍ੰਸੀਪਲ ਰਾਜੇਸ਼ ਕੁਮਾਰ ਠਾਕੁਰ ਨੇ ਕਿਹਾ ਕਿ ਰੁਝੇਵਿਆਂ ਭਰੀ ਜ਼ਿੰਦਗੀ 'ਚ ਨਿਰੋਗ ਜੀਵਨ ਜਿਊਣ ਲਈ ਯੋਗ ਕਰਨਾ ਅਤੀ ਜ਼ਰੂਰੀ ਹੈ |
ਡੀ.ਏ.ਵੀ. ਸਕੂਲ 'ਚ ਮਨਾਇਆ ਯੋਗ ਦਿਵਸ
ਸਥਾਨਕ ਡੀ.ਏ.ਵੀ ਸਕੂਲ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਯੋਗ ਇੰਸਟਰਕਟਰ ਹਰਮਨ ਸਿੰਘ ਨੇ ਵਿਦਿਆਰਥੀਆਂ ਨੂੰ ਕੌਮਨ ਯੋਗਾ ਪ੍ਰੋਟੋਕਾਲ ਦੇ ਤਹਿਤ ਆਸਨ ਕਰਵਾਉਣ ਦੇ ਨਾਲ ਮਹੱਤਤਾ ਬਾਰੇ ਜਾਣਕਾਰੀ ਵੀ ਦਿੱਤੀ | ਪਿ੍ੰਸੀਪਲ ਵਿਨੋਦ ਰਾਣਾ ਨੇ ਯੋਗ ਨੂੰ ਕੇਵਲ ਦਿਵਸ ਤੱਕ ਸੀਮਤ ਨਾ ਰੱਖਦੇ ਹੋਏ ਹਰ ਨਾਗਰਿਕ ਨੂੰ ਜੀਵਨ ਸ਼ੈਲੀ 'ਚ ਸ਼ਾਮਿਲ ਕਰਨ ਲਈ ਪ੍ਰੇਰਿਤ ਕੀਤਾ |
ਯੋਗਾ ਮਾਨਸਾ ਵਲੋਂ ਸਮਾਗਮ ਰਚਾਇਆ ਗਿਆ
ਯੋਗਾ ਮਾਨਸਾ ਵਲੋਂ ਖ਼ਾਲਸਾ ਸਕੂਲ ਕਿ੍ਕੇਟ ਮੈਦਾਨ ਵਿਖੇ ਅੰਤਰ-ਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਗਰਿਮਾ ਮਹਾਜਨ ਪਿ੍ੰਸੀਪਲ ਐਸ.ਡੀ. ਕਾਲਜ, ਰੁਲਦੁ ਨੰਦਗੜ੍ਹੀਆ ਅਤੇ ਡਾ. ਜਨਕ ਰਾਜ ਸਿੰਗਲਾ ਵਲੋਂ ਜੋਤ ਜਗਾਈ ਗਈ | ਯੋਗਾ ਟੀਚਰ ਅਜੇ ਗਰਗ ਅਤੇ ਅੰਜਨਾ ਨੇ ਯੋਗਾ ਆਸਨ ਕਰਵਾਇਆ | ਬੁਲਾਰਿਆਂ ਨੇ ਯੋਗ ਨੂੰ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਕਿਹਾ | ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ ਜੈਨ, ਯੋਗ ਮਾਨਸਾ ਦੇ ਆਗੂ ਰਾਮ ਕ੍ਰਿਸ਼ਨ ਚੁੱਘ, ਤਰਸੇਮ ਜੋਗਾ, ਸੰਜੀਵ ਕੁਮਾਰ ਪਿੰਕਾ, ਬਲਵੀਰ ਸਿੰਘ ਅਗਰੋਈਆ, ਕਿ੍ਸ਼ਨ ਜੋਗਾ, ਹੁਕਮ ਚੰਦ, ਕਾਲੂ ਰਾਮ, ਮਨੀ ਸ਼ਰਮਾ, ਅਮਰੀਕ ਸਿੰਘ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ |
ਬਾਲ ਭਵਨ ਵਿਖੇ ਯੋਗ ਦਿਵਸ ਮੌਕੇ ਕੀਤਾ ਸਮਾਗਮ ਕਰਵਾਇਆ
ਬਾਲ ਭਵਨ ਮਾਨਸਾ ਵਿਖੇ ਯੋਗਾ ਦਿਵਸ ਮਨਾਇਆ ਗਿਆ | ਦੱਸਣਯੋਗ ਹੈ ਕਿ ਯੋਗਾ ਅਧਿਆਪਕ ਕ੍ਰਿਸ਼ਨ ਕੁਮਾਰ ਪਿਛਲੇ ਸਾਲਾਂ ਤੋਂ ਲੋਕਾਂ ਨੂੰ ਮੁਫ਼ਤ ਵਿਚ ਯੋਗ ਕਰਵਾ ਰਹੇ ਹਨ | ਉਨ੍ਹਾਂ ਕਿਹਾ ਕਿ ਸਾਡੀ ਜ਼ਿੰਦਗੀ ਵਿਚ ਰੋਜ਼ ਯੋਗ ਹੋਣਾ ਚਾਹੀਦਾ ਹੈ | ਇਸ ਮੌਕੇ ਉਪ ਯੋਗਾ ਅਧਿਆਪਕਾ ਰਜਨੀ ਸਿੰਗਲਾ, ਉਪ ਯੋਗਾ ਅਧਿਆਪਕਾ ਪੂਜਾ ਕਾਂਸਲ, ਸੀਮਾ ਸ਼ਰਮਾ, ਮੋਨਿਕਾ ਗਰਗ, ਰੇਨੂੰ ਰਾਣੀ, ਦਲਵੀਰ ਕੌਰ, ਸੁਨੀਤਾ ਰਾਣੀ, ਸੋਨੀਆ ਰਾਣੀ, ਰਿੰਪੀ ਜਿੰਦਲ, ਸਿਮਰਨਜੀਤ, ਚਰਨਜੀਤ ਕੌਰ, ਤੇਜਿੰਦਰ ਕੌਰ, ਕੁਸਮ ਲਤਾ, ਰਜਨੀ ਬਾਲਾ, ਸਤਵੰਤ ਸਿੰਘ, ਸੁਰਿੰਦਰ ਗੁਲਾਟੀ, ਵਿਜੈ ਸ਼ਰਮਾ, ਬਰਜਿੰਦਰ ਬੀਟੀ, ਨਰਿੰਦਰ ਜਿੰਦਲ, ਐਡਵੋਕੇਟ ਪਵਨ ਕੁਮਾਰ, ਜਗਤ ਪਾਲ ਆਦਿ ਹਾਜ਼ਰ ਸਨ |
ਬੁਢਲਾਡਾ 'ਚ ਸੀ.ਐਮ. ਯੋਗਸ਼ਾਲਾ ਤਹਿਤ ਯੋਗ ਕਰਵਾਇਆ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਸੀ.ਐਮ. ਦੀਯੋਗਸ਼ਾਲਾ ਅਧੀਨ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਵਿਖੇ ਐਸ.ਡੀ.ਐਮ. ਬੁਢਲਾਡਾ ਗਗਨਦੀਪ ਸਿੰਘ ਦੀ ਅਗਵਾਈ ਹੇਠ ਯੋਗ ਦਿਵਸ ਮਨਾਇਆ ਗਿਆ | ਉਨ੍ਹਾਂ ਯੋਗ ਦੀ ਮਹੱਤਤਾ ਬਾਰੇ ਦੱਸਿਆ | ਯੋਗਾ ਟਰੇਨਰ ਹਰਵਿੰਦਰ ਸਿੰਘ, ਜਯੋਤੀ ਸ਼ਰਮਾ ਤੇ ਬਲਵਿੰਦਰ ਸਿੰਘ ਵਲੋਂ ਯੋਗਾ ਕਰਨ ਦੇ ਫ਼ਾਇਦੇ ਦੱਸਦਿਆਂ ਸੀ.ਐਮ. ਦੀ ਯੋਗਸ਼ਾਲਾ ਨਾਲ ਜੁੜਨ ਦੀ ਅਪੀਲ ਕੀਤੀ | ਇਸ ਮੌਕੇ ਲੈਕਚਰਾਰ ਮੱਖਣ ਸਿੰਘ, ਸਕੂਲ ਇੰਚਾਰਜ ਹਰਪ੍ਰੀਤ ਸਿੰਘ, ਗੁਰਦੀਪ ਸਿੰਘ, ਮਨੀਸ਼ ਕੁਮਾਰ, ਰਮੇਸ਼ ਕੁਮਾਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਪਤਵੰਤਿਆਂ ਨੇ ਭਾਗ ਲਿਆ | ਨੇਕੀ ਫਾਊਾਡੇਸ਼ਨ ਬੁਢਲਾਡਾ ਵਲੋਂ ਬੂਟੇ ਵੀ ਵੰਡੇ ਗਏ |
ਬੋੜਾਵਾਲ ਕਾਲਜ 'ਚ ਯੋਗਾ ਦਿਵਸ ਮਨਾਇਆ
ਦਿ ਰੋਇਲ ਗਰੁੱਪਆਫ਼ ਕਾਲਜਿਜ ਬੋੜਾਵਾਲ ਦੇ ਨਰਸਿੰਗ ਅਤੇ ਫਿਜ਼ੀਕਲ ਐਜੂਕੇਸ਼ਨ ਕਾਲਜ ਦੇ ਵਿਦਿਆਰਥੀਆ 'ਤੇ ਸਟਾਫ਼ ਵਲੋਂ ਯੋਗਾ ਦਿਵਸ ਮਨਾਇਆ ਗਿਆ | ਨਰਸਿੰਗ ਕਾਲਜ ਪਿ੍ੰਸੀਪਲ ਡਾ: ਸੰਜੇ ਕੁਮਾਰ, ਸਰੀਰਕ ਸਿੱਖਿਆ ਵਿਭਾਗ ਮੁਖੀ ਸਹਾਇਕ ਪ੍ਰੋਫੈਸਰ ਹਰਵਿੰਦਰ ਸਿੰਘ ਤੇ ਸਹਾਇਕ ਪ੍ਰੋਫੈਸਰ ਅਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਯੋਗਾ ਨਾਲ ਸਬੰਧਿਤ ਵੱਖ-ਵੱਖ ਆਸਣ ਕਰਵਾਏ ਗਏ | ਕਾਲਜ ਡਾਇਰੈਕਟਰ ਡਾ: ਕੁਲਦੀਪ ਸਿੰਘ ਬੱਲ ਨੇ ਵਿਦਿਆਰਥੀਆਂ ਨਾਲ ਧਿਆਨ ਤੇ ਪ੍ਰਣਿਆਮਯਾਮ ਬਾਰੇ ਆਪਣਾ ਅਨੁਭਵ ਸਾਂਝਾ ਕੀਤਾ | ਕਾਲਜ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਯੋਗਾ ਰਾਹੀਂ ਪਰਿਵਾਰਿਕ ਸਮਾਜਿਕ ਅਤੇ ਆਤਮਿਕ ਤੰਦਰੁਸਤੀ ਦੀ ਗੱਲ 'ਤੇ ਜ਼ੋਰ ਦਿੱਤਾ |
ਸ਼ਿਵ ਸ਼ਕਤੀ ਕਾਲਜ ਵਿਖੇ ਕੌਮਾਂਤਰੀ ਯੋਗ ਦਿਵਸ ਮਨਾਇਆ
ਭੀਖੀ ਤੋਂ ਬਲਕਾਰ ਸਿੰਘ ਸਹੋਤਾ ਅਨੁਸਾਰ- ਸਥਾਨਕ ਸ਼ਿਵ ਸ਼ਕਤੀਗਰੁੱਪ ਆਫ਼ ਕਾਲਜ਼ਿਜ ਵਿਖੇ ਵਿਸ਼ਵ ਯੋਗ ਦਿਵਸ ਮਨਾਇਆ ਗਿਆ | ਸ਼ਿਵ ਸ਼ਕਤੀ ਆਯੁਰਵੈਦਿਕ ਮੈਡੀਕਲ ਕਾਲਜ ਦੇ ਡਾ. ਰਮਨ ਸ਼ਰਮਾ ਨੇ ਵਿਦਿਆਰਥੀਆਂ ਤੇ ਸਟਾਫ਼ ਨੂੰ ਵੱਖ-ਵੱਖ ਆਸਨ ਅਤੇ ਪ੍ਰਾਣਾਯਾਮ ਕਰਵਾਏ | ਕਾਲਜ ਦੇ ਐਮ.ਡੀ. ਸੂਰਜਭਾਨ ਮਹਿਤਾ ਨੇ ਯੋਗਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਯੋਗ ਦੀ ਮਦਦ ਨਾਲ ਵਿਅਕਤੀ ਆਪਣੀ ਮਾਨਸਿਕ ਅਵਸਥਾ 'ਤੇ ਕਾਬੂ ਪਾ ਸਕਦਾ ਹੈ | ਪਿ੍ੰਸੀਪਲ ਡਾ. ਅਵਨੀਸ਼ ਵਰਮਾ ਨੇ ਵੀ ਸੰਬੋਧਨ ਕੀਤਾ |
ਬਰੇਟਾ 'ਚ ਸਮਾਗਮ ਕਰਵਾਇਆ
ਬਰੇਟਾ ਤੋਂ ਪਾਲ ਸਿੰਘ ਮੰਡੇਰ ਅਨੁਸਾਰ- ਸਰਕਾਰੀ ਮਾਡਲ ਸਕੂਲਕੁੱਲਰੀਆਂ ਵਿਖੇ ਯੋਗ ਦਿਵਸ ਮਨਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਯੋਗਾ ਕੀਤਾ | ਬੰਤ ਸਿੰਘ ਲੈਬ ਵਾਲਿਆਂ ਵਲੋਂ ਯੋਗ ਕਰਵਾਇਆ ਗਿਆ | ਉਨ੍ਹਾਂ ਕਿਹਾ ਕਿ ਯੋਗ ਸਾਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਵੀ ਦੂਰ ਰੱਖਦਾ ਹੈ |
ਡਾਇਟ ਅਹਿਮਦਪੁਰ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਬੁਢਲਾਡਾ, (ਰਾਹੀ)-ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਪਿ੍ੰਸੀਪਲ ਡਾ: ਬੂਟਾ ਸਿੰਘ ਸੇਖੋਂ ਦੀ ਅਗਵਾਈ ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਕੋਆਰਡੀਨੇਟਰ ਸਤਨਾਮ ਸਿੰਘ ਡੀ.ਪੀ.ਈ. ਨੇ ਯੋਗ ਟਰੇਨਰ ਗੋਪਾਲ ਚੰਦ ਨੇ ਡਾਇਟ ਅਧਿਆਪਕਾਂ ਅਤੇ ਸਿੱਖਿਆਰਥੀਆਂ ਨੂੰ ਯੋਗ ਕਰਨ ਦੀਆਂ ਵੱਖ-ਵੱਖ ਵਿਧੀਆਂ ਦੱਸੀਆਂ ਅਤੇ ਯੋਗ ਕਰਵਾਇਆ | ਲੈਕਚਰਾਰ ਡਾ. ਕਰਨੈਲ ਸਿੰਘ ਵੈਰਾਗੀ, ਸਿੱਖਿਆਰਥੀ ਜਸ਼ਨ ਕੁਮਾਰ, ਮਮਤਾ, ਸੋਨੀ ਸਿੰਘ, ਆਰੀਅਨ ਸਿੰਗਲਾ, ਲਛਮਣ ਸਿੰਘ ਨੇ ਵੀ ਵਿਚਾਰ ਰੱਖੇ |
ਜਵਾਹਰਕੇ ਵਿਖੇ ਗਤਕਾ ਦਿਵਸ ਮਨਾਇਆ
ਮਾਨਸਾ, (ਸ.ਰਿ.)- ਨੇੜਲੇ ਪਿੰਡ ਜਵਾਹਰਕੇ ਦੇ ਗੁਰਦੁਆਰਾ ਸਾਹਿਬ ਵਿਖੇ ਗਤਕਾ ਦਿਵਸ ਮਨਾਇਆ ਗਿਆ | ਬੁਲਾਰਿਆਂ ਨੇ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਗਤਕੇ ਦੀ ਸਿਖਲਾਈ ਲਾਜ਼ਮੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਗਤਕੇ 'ਚ ਨਿਪੁੰਨ ਸਿੰਘ ਸਰੀਰਕ ਪੱਖੋਂ ਤੰਦਰੁਸਤ ਰਹਿੰਦਾ ਹੈ ਅਤੇ ਉਂਜ ਵੀ ਜ਼ਿੰਦਗੀ 'ਚ ਕਿਤੇ ਮਾਰ ਨਹੀਂ ਖਾਂਦਾ | ਇਸ ਮੌਕੇ ਅਕਾਲੀ ਦਲ (ਅ) ਦੇ ਜਥੇਦਾਰ ਰਜਿੰਦਰ ਸਿੰਘ ਜਵਾਹਰਕੇ, ਨਿਹੰਗ ਸਿੰਘ ਮੇਲਾ ਸਿੰਘ, ਗੁਰਪ੍ਰਤਾਪ ਸਿੰਘ, ਰਾਮ ਸਿੰਘ ਆਦਿ ਹਾਜ਼ਰ ਸਨ |
ਮਾਨਸਾ ਜ਼ਿਲ੍ਹੇ 'ਚ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ
ਅਜੀਤ ਡੈਸਕ
22-06-2025