ਵਡਾਲਾ ਬਾਂਗਰ, 21 ਜੂਨ (ਭੁੰਬਲੀ)-ਬੀਤੇ ਕੱਲ੍ਹ ਸਾਬਕਾ ਅਕਾਲੀ ਮੰਤਰੀ ਜਥੇ: ਸੁੱਚਾ ਸਿੰਘ ਲੰਗਾਹ ਨੇ ਇਸ ਇਲਾਕੇ ਦੇ ਪ੍ਰਸਿੱਧ ਪਿੰਡ ਮੁਸਤਰਾਪੁਰ ਵਿਚ ਅਕਾਲੀ ਵਰਕਰਾਂ ਦੀ ਇਕ ਮੀਟਿੰਗ ਕੀਤੀ ਤੇ ਉਨ੍ਹਾਂ ਨਾਲ ਭਵਿੱਖ ਸਬੰਧੀ ਵਿਚਾਰ ਚਰਚਾ ਵੀ ਕੀਤੀ | ਸ: ਲੰਗਾਹ ਨੇ ਕਿਹਾ ਕਿ ਮੁਸਤਰਾਪੁਰ ਦੇ ਅਕਾਲੀ ਵਰਕਰ, ਜਿਨਾਂ ਵਿਚ ਜਥੇ: ਰਛਪਾਲ ਸਿੰਘ ਢਿੱਲੋਂ, ਸਾ. ਸਰਪੰਚ ਧਿਆਨ ਸਿੰਘ ਮੁਸਤਰਾਪੁਰ, ਸਾ. ਸਰਪੰਚ ਕੁਲਦੀਪ ਸਿੰਘ ਬਿੱਲਾ, ਵੱਸਣ ਸਿੰਘ ਸਾ. ਸੰਮਤੀ ਮੈਂਬਰ, ਹਰਭਜਨ ਸਿੰਘ ਆਦਿ ਵਰਕਰਾਂ ਦੀ ਟੀਮ ਮੇਰੇ ਜੁਝਾਰੂ ਵਰਕਰਾਂ ਦੀ ਟੀਮ ਹੈ, ਜਿਹੜੇ ਪਿਛਲੇ 30-40 ਸਾਲਾਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਹਨ, ਮੈਂ ਅਜਿਹੇ ਵਰਕਰਾਂ ਦਾ ਦਿਲੋਂ ਸਤਿਕਾਰ ਕਰਦਾ ਹਾਂ ਜੋ ਪਾਰਟੀ ਦੇ ਥੰਮ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜ਼ੂਦਾ ਮਾਨ ਸਰਕਾਰ ਨੂੰ ਦਿੱਲੀ ਦੀ ਟੀਮ ਚਲਾ ਰਹੀ ਹੈ, ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਸੱਤਾ ਕੇਜਰੀਵਾਲ ਤੇ ਉਸ ਦੇ ਸਾਥੀਆਂ ਨੂੰ ਸੌਂਪੀ ਹੋਈ ਹੈ ਤੇ ਆਪ ਇਕ ਰਬੜ ਦੀ ਮੋਹਰ ਵਾਂਗ ਹਨ ਜਦਕਿ ਪੰਜਾਬ ਦੇ ਲੋਕ ਬਾਦਲ ਸਰਕਾਰ ਦੇ ਕੀਤੇ ਕੰਮਾਂ ਨੂੰ ਯਾਦ ਕਰਦੇ ਨਹੀਂ ਥੱਕਦੇ | ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਆਉਣ 'ਤੇ ਪੰਜਾਬ ਨੂੰ ਮੁੜ ਅਮਨ-ਸ਼ਾਂਤੀ ਦਾ ਰਾਜ ਦੇ ਕੇ ਵਿਕਾਸ ਦੀਆਂ ਲੀਹਾਂ 'ਤੇ ਪਾਵਾਂਗੇ | ਇਸ ਮੀਟਿੰਗ ਵਿਚ ਤਲਵਿੰਦਰ ਸਿੰਘ ਟੋਨੀ ਢਿੱਲੋਂ, ਜਥੇਦਾਰ ਰਛਪਾਲ ਸਿੰਘ ਢਿੱਲੋਂ, ਸਾ. ਸਰਪੰਚ ਧਿਆਨ ਸਿੰਘ ਮੁਸਤਰਾਪੁਰ, ਸਾ. ਸਰਪੰਚ ਰਣਧੀਰ ਸਿੰਘ ਨਾਨੋਹਾਰਨੀ, ਸਾ. ਸਰਪੰਚ ਬਾਬਾ ਅਵਤਾਰ ਸਿੰਘ ਵਡਾਲਾ ਬਾਂਗਰ, ਸਾ. ਡਾਇਰੈਕਟਰ ਪੰਜਾਬ ਹਰਿੰਦਰਪਾਲ ਸਿੰਘ ਗੋਰਾ, ਸਾ. ਸਰਪੰਚ ਕੈਪਟਨ ਕੁਲਦੀਪ ਸਿੰਘ ਭੰਡਾਲ, ਸਾ. ਸਰਪੰਚ ਪਰਮਜੀਤ ਸਿੰਘ ਪੰਮਾ ਅਠਵਾਲ, ਵੱਸਣ ਸਿੰਘ ਮੁਸਤਰਾਪੁਰ, ਹਰਭਜਨ ਸਿੰਘ ਠੇਕੇਦਾਰ, ਸਾ. ਸਰਪੰਚ ਤਰਸੇਮ ਸਿੰਘ ਬਸਤੀ ਬਾਜੀਗਰ, ਸਾ. ਚੇਅਰਮੈਨ ਅਮਰੀਕ ਸਿੰਘ ਵਡਾਲਾ ਬਾਂਗਰ, ਬੂਆ ਸਿੰਘ ਢਿੱਲੋਂ, ਕੇਵਲ ਸਿੰਘ ਢਿੱਲੋਂ, ਸਰਦੂਲ ਸਿੰਘ ਢਿੱਲੋਂ, ਦਿਲਬਾਗ ਸਿੰਘ ਢਿੱਲੋਂ, ਨੰਬਰਦਾਰ ਕੁਲਦੀਪ ਸਿੰਘ ਮੁਸਤਰਾਪੁਰ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਮੌਜ਼ੂਦ ਸਨ |