ਮਾਧੋਪੁਰ, 21 ਜੂਨ (ਮਹਿਰਾ)-ਸੁਜਾਨਪੁਰ ਥਾਣੇ ਵਿਚ ਤਾਇਨਾਤ ਏ. ਐੱਸ. ਆਈ. ਜਗਦੀਸ਼ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਗਸ਼ਤ ਦੇ ਸਿਲਸਿਲੇ ਵਿਚ ਪੁਲ ਨੰਬਰ-4 ਸੁਜਾਨਪੁਰ ਤੋਂ ਮਾਧੋਪੁਰ ਜਾ ਰਹੀ ਸੀ ਕਿ ਜਦੋਂ ਪੁਲਿਸ ਪਾਰਟੀ ਮਾਧੋਪੁਰ ਵੱਲ ਜਾਣ ਵਾਲੀ ਕੱਚੀ ਸੜਕ ਤੋਂ ਇਕ ਨੰਬਰ ਪੁਲ ਮਾਧੋਪੁਰ ਦੇ ਅੱਗੇ ਪਹੁੰਚੀ ਤਾਂ ਸਾਹਮਣੇ ਤੋਂ ਇਕ ਨੌਜਵਾਨ ਆਉਂਦਾ ਦਿਖਾਈ ਦਿੱਤਾ, ਉਹ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜਨ ਲੱਗਾ, ਪਿੱਛੇ ਮੁੜਦੇ ਸਮੇਂ ਨੌਜਵਾਨ ਨੇ ਆਪਣੀ ਜੇਬ ਵਿਚੋਂ ਇਕ ਲਿਫਾਫਾ ਕੱਢ ਕੇ ਜ਼ਮੀਨ 'ਤੇ ਸੁੱਟ ਦਿੱਤਾ | ਸ਼ੱਕ ਦੇ ਆਧਾਰ 'ਤੇ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰ ਲਿਆ | ਪੁਲਿਸ ਵਲੋਂ ਪੁੱਛਗਿੱਛ ਦੌਰਾਨ ਨੌਜਵਾਨ ਨੇ ਆਪਣਾ ਨਾਮ ਮੁਕੇਸ਼ ਸ਼ਰਮਾ ਵਾਸੀ ਖਦਾਵਰ ਸੁਜਾਨਪੁਰ ਦੱਸਿਆ | ਜਦੋਂ ਪੁਲਿਸ ਨੇ ਲਿਫਾਫਾ ਖੋਲ੍ਹ ਕੇ ਜਾਂਚ ਕੀਤੀ ਤਾਂ ਉਸ ਵਿਚੋਂ 35 ਗ੍ਰਾਮ ਹੈਰੋਇਨ ਬਰਾਮਦ ਹੋਈ | ਸੁਜਾਨਪੁਰ ਥਾਣੇ ਵਿਚ ਖਦਾਵਰ ਵਾਸੀ ਮੁਕੇਸ਼ ਸ਼ਰਮਾ ਉਰਫ਼ ਰਿੰਕੂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ |