ਮਾਧੋਪੁਰ, 21 ਜੂਨ (ਮਹਿਰਾ)-ਭਾਈ ਘਨੱਈਆ ਜੀ ਚੈਰੀਟੇਬਲ ਸੁਸਾਇਟੀ ਦੇ ਚੇਅਰਮੈਨ ਡਾ: ਸੁਖਦੇਵ ਸਿੰਘ ਬੱਲਾ ਅਤੇ ਪ੍ਰਧਾਨ ਭਾਈ ਮਨਜੀਤ ਸਿੰਘ ਨੇ ਦੱਸਿਆ ਕਿ ਭਾਈ ਘਨੱਈਆ ਜੀ ਚੈਰੀਟੇਬਲ ਸੁਸਾਇਟੀ ਵਲੋਂ ਜੋ ਗੁਰਬਾਣੀ ਪਾਠ ਬੋਧ ਸਮਾਗਮ 20 ਮਈ ਤੋਂ 20 ਜੂਨ ਤੱਕ ਲਗਾਇਆ ਗਿਆ ਸੀ, ਦੀ ਸਮਾਪਤੀ ਕੀਤੀ ਗਈ | ਸਮਾਪਤੀ ਸਮੇਂ ਬੱਚਿਆਂ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ ਉਪਰੰਤ ਪਿ੍ੰਸੀਪਲ ਭਾਈ ਗੁਰਭਾਗ ਸਿੰਘ ਨੇ ਆਪਣੇ ਵੱਡੇਮੁੱਲੇ ਵਿਚਾਰ ਸੰਗਤਾਂ ਸਾਹਮਣੇ ਰੱਖੇ | ਉਨ੍ਹਾਂ ਵੱਧ ਤੋਂ ਵੱਧ ਸੰਗਤਾਂ ਨੰੂ ਸਹਿਜ ਪਾਠ ਕਰਨ ਲਈ ਪ੍ਰੇਰਿਤ ਕੀਤਾ | ਆਈ ਹੋਈ ਸੰਗਤ ਦਾ ਵੀ ਉਨ੍ਹਾਂ ਨੇ ਧੰਨਵਾਦ ਕੀਤਾ | ਜਿਨ੍ਹਾਂ ਸਿੱਖਿਆਰਥੀਆਂ ਨੇ ਗੁਰਮਤਿ ਕਲਾਸ ਵਿਚ ਭਾਗ ਲਿਆ ਸੀ, ਨੰੂ ਸੁਸਾਇਟੀ ਵਲੋਂ ਸਰਟੀਫਿਕੇਟ ਦਿੱਤੇ ਗਏ | ਪਿ੍ੰਸੀਪਲ ਭਾਈ ਗੁਰਭਾਗ ਸਿੰਘ ਦਾ ਉਨ੍ਹਾਂ ਦੀਆਂ ਸੇਵਾਵਾਂ ਲਈ ਸ਼ੀਲਡ ਅਤੇ ਸਿਰੋਪਾ ਦੇ ਕੇ ਧੰਨਵਾਦ ਕੀਤਾ ਗਿਆ | ਇਸ ਕੈਂਪ ਲਈ ਹਰਮਨਪ੍ਰੀਤ ਸਿੰਘ ਬੈਂਸ ਯੂ.ਐਸ.ਏ. ਵਾਲਿਆਂ ਦਾ ਵਿਸ਼ੇਸ਼ ਸਹਿਯੋਗ ਰਿਹਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿ੍ੰਸੀਪਲ ਸੁੱਚਾ ਸਿੰਘ, ਕੈਪ: ਕਰਨ ਸਿੰਘ, ਜਸਵਿੰਦਰ ਸਿੰਘ, ਗੁਰਸ਼ਰਨ ਸਿੰਘ ਏ.ਐਸ.ਆਈ., ਕੁਲਦੀਪ ਸਿੰਘ, ਦਰਸ਼ਨ ਸਿੰਘ, ਮੰਗਲ ਸਿੰਘ, ਗਗਨਦੀਪ ਸਿੰਘ, ਹਰਮਨਪ੍ਰੀਤ ਸਿੰਘ ਯੂ.ਐਸ.ਏ., ਪਰਮਿੰਦਰ ਸਿੰਘ ਪਠਾਨਕੋਟ, ਪ੍ਰੇਮ ਸਿੰਘ, ਸੇਵਾ ਸਿੰਘ, ਟਹਿਲ ਸਿੰਘ, ਮਦਨ ਗੋਪਾਲ, ਜੁਝਾਰ ਸਿੰਘ ਅਤੇ ਸਮੂਹ ਪ੍ਰਬੰਧਕ ਕਮੇਟੀ ਮੈਂਬਰ ਹਾਜ਼ਰ ਸਨ |