ਪਠਾਨਕੋਟ, 21 ਜੂਨ (ਸੰਧੂ)-ਪਿੰਡ ਭੜੋਲੀ ਕਲਾਂ ਵਿਚ ਸਥਿਤ ਬਾਬਾ ਵਡਭਾਗ ਸਿੰਘ ਸਥਾਨ ਵਿਖੇ 23ਵਾਂ ਸਾਲਾਨਾ ਭੰਡਾਰਾ ਆਯੋਜਿਤ ਕੀਤਾ ਗਿਆ | ਸੇਵਾਦਾਰ ਸੇਵਾ ਮੁਕਤ ਜੂਨੀਅਰ ਇੰਜੀਨੀਅਰ ਬਾਬਾ ਦਰਸ਼ਨ ਲਾਲ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭੰਡਾਰਾ ਆਯੋਜਿਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਸਵੇਰੇ ਹਵਨ ਯੱਗ ਤੋਂ ਬਾਅਦ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ ਜਿਸ ਤੋਂ ਬਾਅਦ ਇਕ ਵਿਸ਼ਾਲ ਭੰਡਾਰਾ ਆਯੋਜਿਤ ਕੀਤਾ ਗਿਆ | ਇਸ ਮੌਕੇ ਸੇਵਾ ਮੁਕਤ ਸੁਰੱਖਿਆ ਕਮਿਸ਼ਨਰ ਦਰਸ਼ਨ ਕੁਮਾਰ, ਪ੍ਰਬੋਧ ਚੰਦਰ, ਹੇਮੰਤ ਕੁਮਾਰ, ਜੋਧ ਰਾਜ, ਚੰਦਰ ਸ਼ੇਖਰ ਆਦਿ ਮੌਜੂਦ ਸਨ |