19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਸੋਸ਼ਲ ਮੀਡੀਆ 'ਤੇ ਭੜਕਾਊ ਸਮੱਗਰੀ ਪੋਸਟ ਕਰਨ ਦੇ ਦੋਸ਼ 'ਚ ਪ੍ਰਵੀਨ ਮਿਨਹਾਸ ਵਿਰੁੱਧ ਮਾਮਲਾ ਦਰਜ <br/>

ਅਜੀਤ ਡੈਸਕ 22-06-2025
ਪਠਾਨਕੋਟ, 21 ਜੂਨ (ਵਿਨੋਦ)-ਜ਼ਿਲ੍ਹਾ ਪਠਾਨਕੋਟ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਪਠਾਨਕੋਟ ਨੇ ਪਿੰਡ ਹਰਿਆਲ ਦੇ ਰਹਿਣ ਵਾਲੇ ਹਿੰਦੂ ਨੇਤਾ ਪਰਵੀਨ ਮਿਨਹਾਸ ਵਿਰੁੱਧ ਸੋਸ਼ਲ ਮੀਡੀਆ ਪਲੇਟਫ਼ਾਰਮ 'ਤੇ ਦੋ ਭਾਈਚਾਰਿਆਂ ਵਿਚਕਾਰ ਫ਼ਿਰਕੂ ਮਾਹੌਲ ਖ਼ਰਾਬ ਕਰਨ ਦੇ ਦੋਸ਼ ਵਿਚ ਭਾਰਤੀ ਦੰਡਾਵਲੀ ਅਤੇ ਆਈ.ਟੀ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਈਬਰ ਕ੍ਰਾਈਮ ਥਾਣਾ ਪਠਾਨਕੋਟ ਦੇ ਐੱਸ. ਐੱਚ. ਓ. ਇੰਸਪੈਕਟਰ ਅਮਿਤ ਸਿੰਘ ਨੇ ਦੱਸਿਆ ਕਿ ਪ੍ਰਵੀਨ ਮਿਨਹਾਸ ਵਲੋਂ ਕੁਝ ਭੜਕਾਊ ਪੋਸਟਾਂ ਸੋਸ਼ਲ ਮੀਡੀਆ 'ਤੇ ਪਾਈਆਂ ਜਾ ਰਹੀਆਂ ਸਨ, ਜੋ ਕਿ ਦੂਸਰੇ ਧਰਮਾਂ ਦੇ ਖ਼ਿਲਾਫ਼ ਸਨ ਜਿਸ ਦੇ ਚੱਲਦੇ ਆਈ.ਟੀ. ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਸਾਈਬਰ ਕ੍ਰਾਈਮ ਥਾਣਾ ਪਠਾਨਕੋਟ ਵਿਚ ਪ੍ਰਵੀਨ ਮਿਨਹਾਸ ਵਾਸੀ ਹਰਿਆਲ ਜ਼ਿਲ੍ਹਾ ਪਠਾਨਕੋਟ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਦੱਸ ਦੇਈਏ ਕਿ ਪ੍ਰਵੀਨ ਮਿਨਹਾਸ ਸ਼ਿਵ ਸੈਨਾ ਦੇ ਸਾਬਕਾ ਨੇਤਾ ਹਨ ਅਤੇ ਵਰਤਮਾਨ ਵਿਚ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਜੁੜੇ ਹੋਏ ਹਨ ਅਤੇ ਇਲਾਕੇ ਵਿਚ ਇਕ ਹਿੰਦੂ ਆਗੂ ਦੇ ਰੂਪ ਵਿਚ ਜਾਣੇ ਜਾਂਦੇ ਹਨ | ਉਨ੍ਹਾਂ ਵਲੋਂ ਪਿਛਲੀ ਦਿਨੀਂ ਹਰਿਆਲ ਵਿਚ ਗਊਆਂ ਦੀਆਂ ਲੱਤਾਂ ਵੱਢਣ ਦੇ ਮਾਮਲੇ ਵਿਚ ਸ਼ਿਕਾਇਤ ਵੀ ਕੀਤੀ ਸੀ ਅਤੇ ਇਸ ਮਾਮਲੇ ਨੂੰ ਜ਼ੋਰ ਸ਼ੋਰ ਨਾਲ ਉਠਾਇਆ ਵੀ ਸੀ |

ਪਿਛਲੀ ਖ਼ਬਰ ਐਮ. ਸੀ. ਐਸ. ਪਠਾਨਕੋਟ ਦੀ ਵਿਦਿਆਰਥਣ ਨੰਦਿਨੀ ਸ਼ਰਮਾ ਨੇ ਨੀਟ (ਯੂ. ਜੀ.) 2025 'ਚ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ <b... ਅਗਲੀ ਖ਼ਬਰ ਪਠਾਨਕੋਟ ਸੇਵੀਅਰਜ਼ ਟੀਮ ਨੂੰ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।