ਪਠਾਨਕੋਟ, 21 ਜੂਨ (ਸੰਧੂ)-ਵਿੱਦਿਆ ਮੰਦਿਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਦੇ ਆਡੀਟੋਰੀਅਮ ਵਿਚ ਯੋਗ ਦਿਵਸ ਮੌਕੇ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ | ਪ੍ਰੋਗਰਾਮ ਵਿਚ ਪਠਾਨਕੋਟ ਸੇਵੀਅਰਜ਼ ਅਤੇ ਪਠਾਨਕੋਟ ਵਿਕਾਸ ਮੰਚ ਨੇ ਵੀ ਆਪਣੀਆਂ ਟੀਮਾਂ ਨਾਲ ਹਿੱਸਾ ਲਿਆ | ਸਕੂਲ ਪ੍ਰਬੰਧਨ ਨਿਰਦੇਸ਼ਕ ਵਿਜਯੰਤ ਸ਼ਰਮਾ ਨੇ ਪਠਾਨਕੋਟ ਸੇਵੀਅਰਜ਼ ਅਤੇ ਪਠਾਨਕੋਟ ਵਿਕਾਸ ਮੰਚ ਦੀ ਟੀਮ ਦਾ ਸਨਮਾਨ ਕੀਤਾ | ਸੋਸ਼ਲ ਮੀਡੀਆ ਸਟੇਟ ਇੰਚਾਰਜ ਯੋਗ ਸਾਧਿਕਾ ਸੁਨੀਤਾ ਦੀਦੀ ਅਤੇ ਯੋਗ ਅਧਿਆਪਕ ਵਿਕਾਸ ਚੋਪੜਾ ਨੇ ਸਾਰਿਆਂ ਨੂੰ ਪੋ੍ਰਟੋਕਾਲ ਅਨੁਸਾਰ ਯੋਗਾਸਨ ਅਤੇ ਪ੍ਰਾਣਾਯਾਮ ਕਰਵਾਇਆ | ਪਠਾਨਕੋਟ ਸੇਵੀਅਰਜ਼ ਅਤੇ ਪਠਾਨਕੋਟ ਵਿਕਾਸ ਮੰਚ ਦੇ ਮੁਖੀ ਦਿਨੇਸ਼ ਮੋਦਗਿਲ ਨੇ ਸਕੂਲ ਪ੍ਰਬੰਧਨ ਦਾ ਧੰਨਵਾਦ ਕੀਤਾ | ਪ੍ਰੋਗਰਾਮ ਵਿਚ ਪਠਾਨਕੋਟ ਸੇਵੀਅਰਜ਼ ਤੋਂ ਮੀਡੀਆ ਇੰਚਾਰਜ ਅੰਕਿਤ ਮਹਾਜਨ, ਹੈੱਡ ਸੰਜੀਵ ਵਰਮਾ, ਮੋਹਿਤ ਕਲਸੀ, ਸਾਹਿਲ ਮਹਿਰਾ, ਅਮਿਤ, ਸੰਦੀਪ, ਰਿੰਕੂ ਕਪੂਰ ਆਦਿ ਹਾਜ਼ਰ ਸਨ |