ਬਟਾਲਾ, 22 ਜੂਨ (ਸਤਿੰਦਰ ਸਿੰਘ)-ਪੰਜਾਬ ਸਰਕਾਰ ਅਤੇ ਪੁਲਿਸ ਵਲੋਂ ਚਲਾਈ ਨਸ਼ਿਆਂ ਵਿਰੱੁਧ ਮੁਹਿੰਮ ਦੌਰਾਨ ਅੱਜ ਸਹਾਰਾ ਕਲੱਬ ਵਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੇ ਲਗਾਏ ਸਿਖਲਾਈ ਕੈਂਪ ਵਿਚ ਸ਼ਾਮਿਲ ਬੱਚਿਆਂ ਨਾਲ ਨਸ਼ਿਆਂ ਵਿਰੁੱਧ ਵਿਸ਼ਾਲ ਰੈਲੀ ਕੱਢੀ ਗਈ ਜਿਸ ਨੂੰ ਡੀ.ਐੱਸ.ਪੀ. ਕਸਤੂਰੀ ਲਾਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਉਨ੍ਹਾਂ ਸਹਾਰਾ ਕਲੱਬ ਵਲੋਂ ਛੋਟੇ-ਛੋਟੇ ਬੱਚਿਆਂ ਨੂੰ ਸਹਿ ਦਿਸ਼ਾ ਦੇਣ ਲਈ ਵਲੰਟੀਅਰ ਸਿਖਲਾਈ ਕੈਂਪ 'ਚ ਜਿੱਥੇ ਨਸ਼ਿਆਂ ਤੋਂ ਦੂਰ ਰਹਿਣ ਲਈ ਸਹੁੰ ਚੁਕਾਈ, ਉਥੇ ਨਾਲ ਹੀ ਔਰਤਾਂ ਨੂੰ ਮੁਹੱਲਾ ਕਮੇਟੀਆਂ ਬਣਾ ਕੇ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਪੁਲਿਸ ਦਾ ਸਹਿਯੋਗ ਕਰਨ ਲਈ ਕਿਹਾ | ਇਸ ਮੌਕੇ ਉਦੇ ਅਗਰਵਾਲ ਵਾਤਾਵਰਨ ਪ੍ਰੇਮੀ ਵਲੋਂ ਰੈਲੀ ਦੌਰਾਨ ਬੂਟਿਆਂ ਦਾ ਵੀ ਲੰਗਰ ਲਗਾਇਆ ਗਿਆ | ਸਹਾਰਾ ਕਲੱਬ ਆਸ਼ਰਮ ਵਿਚ ਬੱਚਿਆਂ ਹੱਥੋਂ ਬੂਟੇ ਲਗਾਏ ਗਏ | ਇਹ ਰੈਲੀ ਸਹਾਰਾ ਕਲੱਬ ਆਸ਼ਰਮ ਤੋਂ ਸ਼ੁਰੂ ਹੋ ਕੇ ਪੁਰਾਣੀ ਟਰੱਕ ਯੂਨੀਅਨ, ਜੀ.ਟੀ. ਰੋਡ, ਰੇਲਵੇ ਰੋਡ ਤੇ ਬਾਜ਼ਾਰ ਤੋਂ ਹੁੰਦੀ ਹੋਈ ਗਾਂਧੀ ਚੌਕ ਪਹੁੰਚੀ ਅਤੇ ਸ਼ਹਿਰ ਵਾਸੀਆਂ ਨੂੰ ਨਸ਼ਾ ਮੁਕਤੀ ਦਾ ਸੰਦੇਸ਼ ਦਿੱਤਾ | ਇਸ ਮੌਕੇ ਇੰਸਪੈਕਟਰ ਹਰਵਿੰਦਰ ਸਿੰਘ, ਏ. ਐੱਸ. ਆਈ. ਜਤਿੰਦਰ ਕੁਮਾਰ, ਗਿਆਨੀ ਭੁਪਿੰਦਰ ਸਿੰਘ ਕਾਲੜਾ, ਕਵਾਤਰਾ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਰਾਮ ਪ੍ਰਸ਼ੋਤਮ ਸ਼ਰਮਾ, ਰਤਨ ਬਟਵਾਲ, ਡਾ. ਹਰਪਾਲ ਸਿੰਘ ਰੰਧਾਵਾ, ਅਸ਼ੋਕ ਲੂਣਾ, ਅਨਿਲ ਸਹਿਦੇਵ, ਪ੍ਰੋ. ਪ੍ਰੇਮ ਸਿੰਘ ਸਟੇਟ ਐਵਾਰਡੀ, ਸੰਤੋਸ਼ ਪ੍ਰਧਾਨ ਰਾਣੀ ਝਾਂਸੀ, ਵਲੰਟੀਅਰ ਸੰਜੀਵ ਭਸੀਨ, ਤੇਜਬੀਰ ਸਿੰਘ, ਦਿਨੇਸ਼ ਸਚਦੇਵਾ, ਰਾਜ ਮੋਹਨ, ਵਿਪਨ ਹਾਂਡਾ, ਜਤਿੰਦਰ ਕੁਮਾਰ ਐੱਨ.ਆਰ.ਆਈ. ਸਿਖਲਾਈ ਸੈਂਟਰ, ਬਿ੍ਜੇਸ ਖੰਨਾ, ਰਮੇਸ਼ ਸੇਠ, ਰਣਜੀਤ ਸਿੰਘ ਰਾਣਾ, ਬਲਵਿੰਦਰ ਮਿਸ਼ਰਪੁਰਾ, ਸਲੋਨੀ, ਪਾਹੁਲ, ਸਰੋਜ ਰਾਣੀ, ਰਾਜ ਰਾਣੀ, ਰੂਬੀ, ਜਗਬੀਰ ਸਿੰਘ, ਹਰਵਿੰਦਰ ਸਿੰਘ ਹੀਰਾ, ਸਸਮੂਣ, ਰਵੀ, ਸੋਨੂੰ ਸਿੰਘ, ਪ੍ਰੇਮ ਕੁਮਾਰ, ਹਰਵਿੰਦਰ ਸਿੰਘ ਮਾਸਟਰ ਆਦਿ ਹਾਜ਼ਰ ਸਨ |