29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਚੀਮਾ ਪਬਲਿਕ ਸਕੂਲ ਦੀ ਵਿਦਿਆਰਥਣ ਅਸ਼ਨੂਰ ਕੌਰ ਨੇ ਨੀਟ ਪ੍ਰੀਖਿਆ 'ਚ ਦਰਜ ਕੀਤੀ ਸ਼ਾਨਦਾਰ ਸਫਲਤਾ <br/>

ਅਜੀਤ ਡੈਸਕ 23-06-2025
ਬਟਾਲਾ, 22 ਜੂਨ (ਸਤਿੰਦਰ ਸਿੰਘ)-ਸ੍ਰੀ ਹਰਗੋਬਿੰਦਪੁਰ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਦੀ ਵਿਦਿਆਰਥਣ ਨੇ ਨੀਟ ਦੀ ਪ੍ਰੀਖਿਆ ਵਿਚ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਸ: ਅਮਰਿੰਦਰ ਸਿੰਘ ਚੀਮਾ ਅਤੇ ਪਿ੍ੰ. ਡਾ. ਮਨਦੀਪ ਕੌਰ ਨੇ ਦੱਸਿਆ ਕਿ ਸਾਡੇ ਸਕੂਲ ਦੀ ਹੋਣਹਾਰ ਵਿਦਿਆਰਥਣ ਅਸ਼ਨੂਰ ਕੌਰ ਪੁੱਤਰੀ ਸ: ਮਨਜੀਤ ਸਿੰਘ ਪਿੰਡ ਕਿਸ਼ਨਕੋਟ ਨੇ ਨੀਟ ਪ੍ਰੀਖਿਆ ਵਿਚ ਉਤਕਿ੍ਸ਼ਟ ਨੰਬਰ ਪ੍ਰਾਪਤ ਕਰ ਕੇ ਮੈਡੀਕਲ ਖੇਤਰ ਵੱਲ ਆਪਣਾ ਰਸਤਾ ਬਣਾਉਂਦੇ ਹੋਏ ਸਕੂਲ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਅਸ਼ਨੂਰ ਦੀ ਇਹ ਪ੍ਰਾਪਤੀ ਲਗਨ, ਸੱਚਾਈ ਅਤੇ ਦਿ੍ੜ ਨਿਰਣੇ ਦੀ ਮਿਸਾਲ ਹੈ | ਵਿਦਿਆਰਥਣ ਅਸ਼ਨੂਰ ਕੌਰ ਦੀ ਇਸ ਕਾਮਯਾਬੀ 'ਤੇ ਚੇਅਰਮੈਨ ਸ: ਅਮਰਿੰਦਰ ਸਿੰਘ ਚੀਮਾ, ਪਿ੍ੰਸੀਪਲ ਡਾ. ਮਨਦੀਪ ਕੌਰ ਅਤੇ ਉਪ ਪਿ੍ੰਸੀਪਲ ਆਰਤੀ ਨੰਦਾ ਨੇ ਅਸ਼ਨੂਰ ਤੇ ਉਸ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਮਿਹਨਤ ਸਦਾ ਹੀ ਰੰਗ ਲਿਆਉਂਦੀ ਹੈ | ਇਸ ਦੌਰਾਨ ਚੀਮਾ ਪਬਲਿਕ ਸਕੂਲ ਨੇ ਅਜਿਹੀ ਸਫਲਤਾ ਨੂੰ ਵਿਦਿਆਰਥੀਆਂ ਲਈ ਪ੍ਰੇਰਨਾਸ੍ਰੋਤ ਦੱਸਦੇ ਹੋਏ ਅਸ਼ਨੂਰ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ |

ਪਿਛਲੀ ਖ਼ਬਰ 'ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਦੇ ਚੇਅਰਮੈਨ ਬੂਟਾ ਸਿੰਘ ਮੱਲਿਆਂਵਾਲ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਸਹਾਰਾ ਕਲੱਬ ਵਲੋਂ ਨਸ਼ਿਆਂ ਵਿਰੁੱਧ ਰੈਲੀ ਕੱਢੀ-ਡੀ. ਐੱਸ. ਪੀ. ਕਸਤੂਰੀ ਲਾਲ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।