ਧਾਰੀਵਾਲ, 22 ਜੂਨ (ਸਵਰਨ ਸਿੰਘ)-ਥਾਣਾ ਧਾਰੀਵਾਲ ਦੇ ਏ. ਐੱਸ. ਆਈ. ਨਿਰਮਲ ਸਿੰਘ ਨੇ ਸਮੇਤ ਪੁਲਿਸ ਪਾਰਟੀ ਪੁਲ ਪੀਰ ਦੀ ਸੈਨ ਬਾਈਪਾਸ ਧਾਰੀਵਾਲ ਵਿਖੇ ਨਾਕਾਬੰਦੀ ਦੌਰਾਨ ਯਕੂਬ ਉਰਫ਼ ਬੰਟੀ ਪੁੱਤਰ ਰਾਮੇਸ਼ ਵਾਸੀ ਡੱਡਵਾਂ ਨੂੰ ਕਾਬੂ ਕਰ ਕੇ ਉਸ ਪਾਸੋਂ 7 ਗ੍ਰਾਮ ਹੈਰੋਇਨ ਅਤੇ 1500 ਰੁਪਏ ਡਰੱਗ ਮਨੀ ਬਰਾਮਦ ਕਰ ਕੇ ਗਿ੍ਫ਼ਤਾਰ ਕੀਤਾ ਹੈ | ਇਸੇ ਹੀ ਤਰ੍ਹਾਂ ਸਬ- ਇੰਸਪੈਕਟਰ ਯੂਸਫ ਮਸੀਹ ਨੇ ਸਮੇਤ ਪੁਲਿਸ ਪਾਰਟੀ ਸਮੇਤ ਖੁੰਡਾ ਬਾਈਪਾਸ ਪੁਲ ਧਾਰੀਵਾਲ ਵਿਖੇ ਨਾਕਾਬੰਦੀ ਕਰ ਕੇ ਰਾਜਨ ਕੁਮਾਰ ਪੁੱਤਰ ਤਿਲਕ ਰਾਜ ਵਾਸੀ ਕੰਗ ਪਾਸੋਂ 8 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ |