29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਗੁਰਦਾਸਪੁਰ ਮੰਡੀ ਚੌਕ 'ਚ ਰੇਲਵੇ ਫਾਟਕ ਬੰਦ ਰਹਿਣ ਕਰਕੇ ਲੋਕ ਹੋ ਰਹੇ ਪ੍ਰੇਸ਼ਾਨ <br/>

ਅਜੀਤ ਡੈਸਕ 23-06-2025
ਗੁਰਦਾਸਪੁਰ, 22 ਜੂਨ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਪਠਾਨਕੋਟ ਰੋਡ ਸਥਿੱਤ ਮੰਡੀ ਚੌਕ ਨੇੜੇ ਪੈਂਦਾ ਰੇਲਵੇ ਫਾਟਕ ਰੇਲ ਗੱਡੀਆਂ ਦੀ ਆਵਾਜਾਈ ਕਾਰਨ ਅਕਸਰ ਬੰਦ ਰਹਿਣ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਹੋ ਰਹੇ ਹਨ | ਇਹ ਰੇਲਵੇ ਫਾਟਕ ਸਟੇਸ਼ਨ ਦੇ ਬਿਲਕੁਲ ਨਜ਼ਦੀਕ ਹੋਣ ਕਾਰਨ ਅਕਸਰ ਹੀ ਜ਼ਿਆਦਾ ਸਮਾਂ ਬੰਦ ਰਹਿੰਦਾ ਹੈ | ਲੋਕਾਂ ਨੂੰ 15-20 ਮਿੰਟ ਤੱਕ ਫਾਟਕ ਬੰਦ ਰਹਿਣ ਕਰਕੇ ਕਾਫ਼ੀ ਦਿੱਕਤ ਪੇਸ਼ ਆਉਂਦੀ ਹੈ | ਇਸ ਫਾਟਕ ਰਾਹੀਂ ਲੋਕ ਜਿੱਥੇ ਪਠਾਨਕੋਟ-ਉਤਰੀ ਭਾਰਤ ਦੇ ਪ੍ਰਸਿੱਧ ਇਤਿਹਾਸਿਕ ਸਥਾਨ ਪੰਡੋਰੀ ਮਹੰਤਾ ਨੂੰ ਸੜਕਾਂ ਜਾਂਦੀਆਂ ਹਨ, ਉੱਥੇ ਇਸ ਫਾਟਕ ਰਾਹੀਂ ਲੋਕ ਸਬਜ਼ੀ ਮੰਡੀ, ਦਾਣਾ ਮੰਡੀ, ਬੇਅੰਤ ਇੰਜੀਨਰਿੰਗ ਕਾਲਜ, ਸਰਕਾਰੀ ਆਈ.ਟੀ.ਆਈ. ਅਤੇ ਕਈ ਹੋਰ ਜ਼ਰੂਰੀ ਸਥਾਨਾਂ ਵੱਲ ਜਾਂਦੇ ਹਨ ਪਰ ਫਾਟਕ ਬੰਦ ਹੋਣ ਕਰਕੇ ਕਾਫ਼ੀ ਸਮਾਂ ਬਰਬਾਦ ਹੁੰਦਾ ਹੈ ਅਤੇ ਲੋਕ ਆਪਣੇ ਕੰਮਕਾਜ ਅਤੇ ਡਿਊਟੀ ਤੋਂ ਲੇਟ ਹੋ ਜਾਂਦੇ ਹਨ | ਇਲਾਕਾ ਵਾਸੀਆਂ ਦੀ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਪਾਸੋਂ ਮੰਗ ਹੈ ਕਿ ਗੁਰਦਾਸਪੁਰ ਵਾਸੀਆਂ ਦੀ 70 ਸਾਲ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਇਸ ਫਾਟਕ 'ਤੇ ਓਵਰਬਿ੍ਜ ਬਣਾਇਆ ਜਾਵੇ ਤਾਂ ਜੋ ਇੱਥੋਂ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਇਸ ਮੁਸ਼ਕਿਲ ਤੋਂ ਨਿਜਾਤ ਮਿਲ ਸਕੇ |

ਪਿਛਲੀ ਖ਼ਬਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸਿੱਖ ਧਾਰਮਿਕ ਸਿੱਖਿਆ ਕੈਂਪ ਲਗਾਇਆ <br/> ਅਗਲੀ ਖ਼ਬਰ ਪੰਜਾਬ ਨੈਸ਼ਨਲ ਬੈਂਕ ਵਲੋਂ 'ਇਕ ਧਰਤੀ, ਇਕ ਸਿਹਤ' ਥੀਮ ਨਾਲ ਯੋਗਾ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।