29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਪਿੰਡ ਨਾਥਪੂਰ ਪਾਣੀ ਵਾਲੀ ਟੈਂਕੀ ਦੀ ਜ਼ਮੀਨ ਨੇ ਧਾਰਿਆ ਜੰਗਲ ਦਾ ਰੂਪ <br/>

ਅਜੀਤ ਡੈਸਕ 23-06-2025
ਕਾਦੀਆਂ, 22 ਜੂਨ (ਹਰਦੀਪ ਸਿੰਘ ਸੰਧੂ)-ਬਲਾਕ ਕਾਦੀਆਂ ਦੇ ਪਿੰਡ ਨਾਥਪੁਰ ਵਿਚ ਪਾਣੀ ਵਾਲੀ ਟੈਂਕੀ ਪਿਛਲੇ ਲੰਮੇ ਸਮੇਂ ਤੋਂ ਬੰਦ ਪਈ ਹੈ ਅਤੇ ਉਸ ਦੀ ਜ਼ਮੀਨ ਦੇ ਉੱਪਰ ਘਾਹ-ਬੂਟੀ ਉੱਗਣ ਕਾਰਨ ਟੈਂਕੀ ਦੀ ਜ਼ਮੀਨ ਨੇ ਜੰਗਲ ਦਾ ਰੂਪ ਧਾਰਿਆ ਹੋਇਆ ਹੈ, ਜਿਸ ਵਿਚ ਜ਼ਹਿਰੀਲੇ ਸੱਪਾਂ ਅਤੇ ਕੀੜੇ-ਮਕੌੜਿਆਂ ਦਾ ਰਹਿਣ ਬਸੇਰਾ ਬਣਿਆ ਹੋਇਆ ਹੈ | ਰੋਜ਼ਾਨਾ ਹੀ ਉਥੋਂ ਜ਼ਹਿਰੀਲੇ ਸੱਪ ਨਿਕਲ ਕੇ ਲੋਕਾਂ ਦੇ ਘਰਾਂ ਤੱਕ ਪਹੁੰਚਦੇ ਹਨ, ਜਿਸ ਕਾਰਨ ਸਥਾਨਕ ਲੋਕ ਕਾਫੀ ਪੇ੍ਰਸ਼ਾਨ ਹਨ | ਲੋਕਾਂ ਨੇ ਇਹ ਵੀ ਦੱਸਿਆ ਹੈ ਕਿ ਇਸ ਪਾਣੀ ਵਾਲੀ ਟੈਂਕੀ ਦੀ ਜ਼ਮੀਨ ਵਿਚ ਇਕ ਬਿਜਲੀ ਦਾ ਟਰਾਂਸਫਾਰਮਰ ਲੱਗਾ ਹੋਇਆ ਹੈ, ਜਿਸ ਤੋਂ ਕਿ ਟਰਾਂਸਫਾਰਮਰ ਦੇ ਆਲੇ-ਦੁਆਲੇ ਲੱਗੇ ਰੁੱਖਾਂ ਤੋਂ ਟਾਹਣੀਆਂ ਟੁੱਟਣ ਕਾਰਨ ਬਿਜਲੀ ਸਪਲਾਈ ਬੰਦ ਹੋ ਜਾਂਦੀ ਹੈ, ਜਿਸ ਕਾਰਨ ਲੋਕਾਂ ਨੂੰ ਅੰਦਰ ਜਾਣ ਅਤੇ ਬਿਜਲੀ ਨੂੰ ਠੀਕ ਕਰਨ ਲਈ ਬਿਜਲੀ ਮੁਲਾਜ਼ਮਾਂ ਨੂੰ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਲੋਕਾਂ ਨੇ ਇਹ ਵੀ ਦੱਸਿਆ ਕਿ ਇਸ ਬਣੇ ਹੋਏ ਜੰਗਲ ਵਿਚੋਂ ਰੋਜ਼ਾਨਾ ਜ਼ਹਿਰੀਲੇ ਸੱਪ ਨਿਕਲਣ ਕਾਰਨ ਬੱਚੇ ਬਾਹਰ ਖੇਡਣ ਸਮੇਂ ਵੀ ਡਰਦੇ ਹਨ | ਇਸ ਸਬੰਧੀ ਲੋਕਾਂ ਨੇ ਇਹ ਵੀ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਲੋਕ ਵਾਟਰ ਸਪਲਾਈ ਦੇ ਪਾਣੀ ਤੋਂ ਵੀ ਵਾਂਝੇ ਹਨ ਪਰ ਵਿਭਾਗ ਇਸ ਤੋਂ ਅਨਜਾਣ ਬਣਿਆ ਹੋਇਆ ਹੈ | ਸਥਾਨਕ ਲੋਕਾਂ ਨੇ ਪੰਜਾਬ ਸਰਕਾਰ, ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਇਸ ਜ਼ਮੀਨ ਨੂੰ ਸਾਫ ਕਰਵਾਇਆ ਜਾਵੇ ਤੇ ਬੰਦ ਪਈ ਪਾਣੀ ਵਾਲੀ ਟੈਂਕੀ ਦੀ ਸਪਲਾਈ ਚਾਲੂ ਕੀਤੀ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਰਾਹਤ

ਪਿਛਲੀ ਖ਼ਬਰ ਇੰਪਲਾਈਜ਼ ਫ਼ੈਡਰੇਸ਼ਨ ਏਟਕ ਵਲੋਂ ਸਰਕਾਰ ਦੀਆਂ ਟਾਲ-ਮਟੋਲ ਵਾਲੀਆਂ ਨੀਤੀਆਂ ਖ਼ਿਲਾਫ਼ ਰੋਸ ਪ੍ਰਗਟ <br/> ਅਗਲੀ ਖ਼ਬਰ ਪਿੰਡ ਉਦੋਵਾਲੀ ਅਤੇ ਖੋਦੇ ਬਾਂਗਰ ਵਿਚ ਗੁਰਮਤਿ ਸਿਖਲਾਈ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।