ਨਿੱਕੇ ਘੁੰਮਣ, 22 ਜੂਨ (ਸਤਬੀਰ ਸਿੰਘ ਘੁੰਮਣ)-ਮਾਝਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਛੀਨਾ (ਰਜਿ.) ਪੰਜਾਬ ਦੇ ਸਰਗਰਮ ਨੌਜਵਾਨ ਆਗੂ ਅਮਨਦੀਪ ਸਿੰਘ ਬਾਠ ਪੁੱਤਰ ਮਾਸਟਰ ਸੁਖਦੇਵ ਸਿੰਘ ਪਿੰਡ ਕੈਲੇ ਕਲਾਂ ਜੋ ਪਿਛਲੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਸ੍ਰੀ ਅਖੰਡ ਪਾਠ ਦੇ ਭੋਗ ਅੱਜ ਉਨ੍ਹਾਂ ਦੇ ਗ੍ਰਹਿ ਨਿਵਾਸ ਪਿੰਡ ਕੈਲੇ ਕਲਾਂ ਵਿਖੇ ਪਾਏ ਗਏ | ਇਸ ਉਪਰੰਤ ਭਾਈ ਹਰਵਿੰਦਰ ਸਿੰਘ ਦੇ ਕੀਰਤਨੀ ਜਥੇ ਵਲੋਂ ਕੀਰਤਨ ਦੁਆਰਾ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਉਪਰੰਤ ਧਾਰਮਿਕ ਸ਼ਖ਼ਸੀਅਤ ਡਾ. ਸ਼ਿਵ ਸਿੰਘ ਨਿਸ਼ਕਾਮ ਕੀਰਤਨੀ ਜਥਾ ਗੁਰਦਾਸਪੁਰ ਵਲੋਂ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਆਪਣਾ ਜੀਵਨ ਸਫ਼ਲ ਕਰਨ ਲਈ ਕਿਹਾ ਗਿਆ ਅਤੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਬਾਬਾ ਬੁੱਧ ਸਿੰਘ ਨਿੱਕੇ ਘੁੰਮਣਾ ਵਾਲੇ, ਗੁਰਪ੍ਰੀਤ ਸਿੰਘ ਛੀਨਾ ਪ੍ਰਧਾਨ ਮਾਝਾ ਕਿਸਾਨ ਸੰਘਰਸ਼ ਕਮੇਟੀ ਛੀਨਾ, ਅਮਰਜੋਤ ਸਿੰਘ ਬੱਬੇਹਾਲੀ, ਬਲਜੀਤ ਸਿੰਘ ਜੱਫਰਵਾਲ, ਜਸਵਿੰਦਰ ਸਿੰਘ ਬਾਠ, ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਰੰਧਾਵਾ, ਮਲਕੀਤ ਸਿੰਘ ਕੰਗ, ਗੁਰਮੇਜ ਸਿੰਘ ਬਾਠ ਕੈਲੇ ਕਲਾਂ ਯੂਥ ਤੇ ਕਿਸਾਨ ਆਗੂ, ਸਰਪੰਚ ਸਾਹਿਬ ਸਿੰਘ, ਮਾ. ਰਣਜੀਤ ਸਿੰਘ ਛੀਨਾ, ਸ਼ੇਰੇ ਪੰਜਾਬ ਸਿੰਘ ਕਾਹਲੋਂ, ਗਗਨ ਲੇਹਲ ਸਾ. ਸਰਪੰਚ, ਜਸਬੀਰ ਸਿੰਘ ਬਾਠ, ਜਗਦੇਵ ਸਿੰਘ ਬਾਠ, ਮਾਸਟਰ ਦੀਦਾਰ ਸਿੰਘ, ਨਿਰਮਲ ਸਿੰਘ ਸਾ. ਸਰਪੰਚ, ਰਾਜ ਸਿੰਘ, ਮਲਕੀਤ ਸਿੰਘ ਬਾਠ, ਸਤਵੰਤ ਸਿੰਘ ਬਾਠ, ਮਾ. ਕੁਲਦੀਪ ਸਿੰਘ, ਮਨੀ ਜਲੰਧਰ, ਗੁਰਪ੍ਰੀਤ ਸੰਧੂ ਗੋਇੰਦਵਾਲ ਸਾਹਿਬ, ਜਸਵਿੰਦਰ ਮਨੀ, ਹੈਪੀ ਛੀਨਾ, ਹਰਪ੍ਰੀਤ ਸਿੰਘ ਬੱਬਰੀ, ਗਗਨ ਲੇਹਲ, ਹਰਪ੍ਰੀਤ ਸਿੰਘ ਮੋਗਾ, ਗੁਰਪ੍ਰੀਤ ਬਟਾਲਾ, ਹੈਪੀ ਦਾਲਮ, ਬਲਵਿੰਦਰ ਸਿੰਘ ਛੀਨਾ, ਹੀਰਾ ਸਿੰਘ ਛੀਨਾ, ਹਰਪਾਲ ਸਿੰਘ ਕੈਲੇ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਆਗੂ ਅਤੇ ਇਲਾਕੇ ਦੇ ਸਰਪੰਚ-ਪੰਚ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਏ |