ਗੁਰਦਾਸਪੁਰ, 22 ਜੂਨ (ਅਸ਼ੋਕ ਸ਼ਰਮਾ)-ਪਿੰਡ ਗੋਹਤ ਪੋਕਰ ਦੇ ਸਾਬਕਾ ਸਰਪੰਚ ਤੇ ਅਗਾਂਹਵਧੂ ਵਿਚਾਰਾਂ ਦੇ ਧਾਰਨੀ ਮਾਤਾ ਰੁਪਿੰਦਰ ਕੌਰ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਦੀ ਆਤਮਿਕ ਸ਼ਾਂਤੀ ਲਈ ਅੱਜ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਹਜ਼ੂਰੀ ਰਾਗੀ ਜਥਾ ਭਾਈ ਦਮਨਪ੍ਰੀਤ ਸਿੰਘ ਤੇ ਸਾਥੀਆਂ ਵਲੋਂ ਵਿਰਾਗਮਈ ਕੀਰਤਨ ਰਾਹੀਂ ਸੰਗਤਾਂ ਨੰੂ ਇਲਾਹੀ ਬਾਣੀ ਨਾਲ ਜੋੜਿਆ ਗਿਆ | ਜਿਸ ਤੋਂ ਬਾਅਦ ਉਨ੍ਹਾਂ ਦੇ ਗ੍ਰਹਿ ਨਿਵਾਸ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਗੁਰਦਾਸਪੁਰ ਪਠਾਨਕੋਟ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ, ਮੁਲਾਜ਼ਮ ਆਗੂਆਂ, ਪਿੰਡਾਂ ਦੇ ਪੰਚਾਂ, ਸਰਪੰਚਾਂ ਤੇ ਸਮਾਜ ਸੇਵੀ ਆਗੂਆਂ ਵਲੋਂ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਇਸ ਮੌਕੇ ਬੀਬੀ ਜਗੀਰ ਕੌਰ ਸਾਬਕਾ ਕੈਬਨਿਟ ਮੰਤਰੀ ਤੇ ਸਾਬਕਾ ਪ੍ਰਧਾਨ ਸੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਜਥੇ: ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਪੰਜਾਬ, ਐੱਸ. ਪੀ ਜਗਜੀਤ ਸਿੰਘ ਨਡਾਲਾ, ਸ਼ੈੱਲਰ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ, ਚੇਅਰਮੈਨ ਗੁਰਮੀਤ ਸਿੰਘ ਪਾਹੜਾ, ਡਾ: ਮੱਖਣ ਸਿੰਘ ਸੇਵਾ ਮੁਕਤ ਡੀ. ਐਫ. ਐਸ. ਸੀ, ਸੰਤ ਕਲੇਰਾਂ ਵਾਲੇ, ਗੁਰਮੀਤ ਸਿੰਘ ਸੇਵਾ ਮੁਕਤ ਐਸ. ਐਸ. ਪੀ, ਇੰਜੀ: ਬਲਜੀਤ ਸਿੰਘ, ਸੇਵਾ ਮੁਕਤ ਕਰਨਲ ਹਰਵਿੰਦਰਪਾਲ ਸਿੰਘ, ਅਮਰਿੰਦਰ ਸਿੰਘ ਰਿਆੜ ਤੋਂ ਇਲਾਵਾ ਹੋਰ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਤਾ ਰੁਪਿੰਦਰ ਕੌਰ ਗੁਣਾਂ ਦੀ ਖਾਨ ਸੀ, ਜਿਨ੍ਹਾਂ ਨੇ ਆਪਣੀ ਵਡੇਰੀ ਉਮਰ ਵਿਚ ਪਰਿਵਾਰ ਨੰੂ ਇਕ ਮਣਕੇ ਵਿਚ ਪਰੋ ਕੇ ਰੱਖਿਆ ਸੀ | ਚੰਗੇ ਵਿਚਾਰਾਂ ਕਰਕੇ ਆਪਣੇ ਹਰੇਕ ਰਿਸ਼ਤੇ ਨੰੂ ਮਜ਼ਬੂਤ ਕਰਨ ਦੇ ਨਾਲ-ਨਾਲ ਉਹ ਗ਼ਰੀਬ ਲੋਕਾਂ ਦੀ ਮਦਦ ਨੰੂ ਪਹਿਲ ਦਿੰਦੇ ਸਨ | ਸਟੇਜ ਸਕੱਤਰ ਦੇ ਫ਼ਰਜ਼ ਉਨ੍ਹਾਂ ਦੇ ਜਵਾਈ ਸਾਬਕਾ ਪੀ.ਸੀ.ਐਸ ਪਲਵਿੰਦਰਪਾਲ ਸਿੰਘ ਵਲੋਂ ਬਾਖ਼ੂਬੀ ਨਿਭਾਏ ਗਏ | ਅਖੀਰ ਵਿਚ ਉਨ੍ਹਾਂ ਦੇ ਪਤੀ ਉੱਘੇ ਉਦਯੋਗਪਤੀ ਤੇ ਸਾਬਕਾ ਚੇਅਰਮੈਨ ਕੁਲਦੀਪ ਸਿੰਘ, ਉਨ੍ਹਾਂ ਦੇ ਪੁੱਤਰ ਉਦਯੋਗਪਤੀ ਬਲਜਿੰਦਰ ਸਿੰਘ ਬਿੱਲੂ, ਸੁਖਜਿੰਦਰ ਸਿੰਘ ਸ਼ਿੰਦਾ, ਐਡਵੋਕੇਟ ਹਰਜਿੰਦਰ ਸਿੰਘ ਰਾਣਾ ਨੇ ਆਈਆਂ