10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

5 ਦਿਨਾਂ ਤੋਂ ਕਿਰਨ ਨਾਲੇ ਦੇ ਪਾਣੀ 'ਚ ਵਹੇ ਨੌਜਵਾਨ ਦਾ ਕੋਈ ਥਹੁ ਪਤਾ ਨਹੀਂ ਲੱਗਾ, ਪਰਿਵਾਰ ਪ੍ਰੇਸ਼ਾਨ

ਅਜੀਤ ਡੈਸਕ 02-09-2025
ਕਲਾਨੌਰ, 1 ਸਤੰਬਰ (ਪੁਰੇਵਾਲ)-ਇਸ ਖੇਤਰ 'ਚੋਂ ਗੁਜਰਦੇ ਕਿਰਨ ਨਾਲੇ ਸੱਕੀ 'ਚ ਆਏ ਹੜ੍ਹ ਰੂਪੀ ਪਾਣੀ 'ਚ ਵਹੇ ਕਲਾਨੌਰ ਦੇ ਨੌਜਵਾਨ ਵਿਨੇ ਕੁਮਾਰ (19) ਦਾ ਅੱਜ 5 ਦਿਨ ਬਤੀਤ ਹੋਣ 'ਤੇ ਵੀ ਕੋਈ ਥਹੁ-ਪਤਾ ਨਹੀਂ ਲੱਗਾ, ਜਿਸ ਕਾਰਨ ਪਰਿਵਾਰ ਪ੍ਰੇਸ਼ਾਨੀ ਦੇ ਦੌਰ 'ਚੋਂ ਗੁਜਰ ਰਿਹਾ ਹੈ | ਨੌਜਵਾਨ ਦੀ ਭਾਲ ਲਈ ਪਹਿਲਾਂ ਐੱਨ.ਡੀ.ਆਰ.ਐੱਫ., ਗੋਤਾਖੋਰਾਂ ਦੀ ਮਦਦ ਲਈ ਗਈ, ਜਦਕਿ ਹੁਣ ਪਾਣੀ ਘੱਟ ਹੋਣ 'ਤੇ ਸਹਿਯੋਗੀਆਂ ਵਲੋਂ ਵੀ ਖੇਤਾਂ 'ਚ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ, ਜਦਕਿ ਅਜੇ ਤੱਕ ਨੌਜਵਾਨ ਵਿਨੇ ਕੁਮਾਰ ਦਾ ਕੋਈ ਪਤਾ ਨਹੀਂ ਲੱਗਾ |
ਇਸ ਸਬੰਧੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਸਾਬਕਾ ਕੈਬਨਿਟ ਮੰਤਰੀ ਜਥੇ. ਸੁੱਚਾ ਸਿੰਘ ਛੋਟੇਪੁਰ, ਯੂਥ ਕਾਂਗਰਸੀ ਆਗੂ ਉਦੇਵੀਰ ਸਿੰਘ ਰੰਧਾਵਾ, ਸਿਟੀ ਪ੍ਰਧਾਨ ਰਣਜੀਤ ਸਿੰਘ ਕਲਾਨੌਰ ਤੋਂ ਇਲਾਵਾ ਹੋਰ ਮੁਹਤਬਰ ਪਹੁੰਚੇ | ਇਸ ਮੌਕੇ 'ਤੇ ਪਿੰ੍ਰ. ਸੁਰਿੰਦਰ ਵਰਧਨ, ਬਲਾਕ ਪ੍ਰਧਾਨ ਹਰਵਿੰਦਰ ਸਿੰਘ ਅਲਾਵਲਪੁਰ, ਹਲਕਾ ਪ੍ਰਧਾਨ ਮਨਿੰਦਰ ਸਿੰਘ ਮਨੂੰ ਸਰਜੇਚੱਕ, ਸਰਪੰਚ ਹਰਵੰਤ ਸਿੰਘ ਲੋਪਾ, ਪ੍ਰਧਾਨ ਗੁਰਨਾਮ ਸਿੰਘ ਬਰੀਲ੍ਹ, ਬਲਜੀਤ ਸਿੰਘ ਸਿੱਧੂ, ਟੋਨੀ ਸੱਚਰ, ਸੁੱਖਾ ਮੱਲ੍ਹੀ, ਰਜਨੀਸ਼ ਨੋਨੀ, ਅਮਨਦੀਪ ਸਿੰਘ ਕੋਟ ਸੰਤੋਖ ਰਾਏ, ਇੰਦਰ ਸਿੰਘ ਦਿਓਲ, ਸ਼ੈਰੀ ਸਿੰਘ ਪ੍ਰਧਾਨ, ਸਿਮਰਜੀਤ ਸਿੰਘ ਨਿੰਮਾ, ਬਲਵਿੰਦਰ ਸਿੰਘ ਬਡਿਆਲ, ਕਾਲਾ ਸਿੰਘ ਸਮੇਤ ਵੱਡੀ ਗਿਣਤੀ ਮੁਹਤਬਰਾਂ ਵਲੋਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ |
ਪਿਛਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਖੁਦ ਟਰੈਕਟਰ ਚਲਾ ਕੇ ਰਾਹਤ ਸਮੱਗਰੀ ਦੀਆਂ 50 ਟਰਾਲੀਆਂ ਲੈ ਕੇ ਪਹੁੰਚੇ ਹੜ੍ਹ ਪ੍ਰਭਾਵਿਤ ਪਿੰਡਾਂ '... ਅਗਲੀ ਖ਼ਬਰ ਭੁਪਿੰਦਰ ਸਿੰਘ ਮਾਨ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਖੇਤੀ ਮਸਲਿਆਂ ਸੰਬੰਧੀ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।