10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

‘ ਦਿ ਮੇਕਅਪ ਹਾਊਸ ਨਵਨੀਤ ਕੌਰ’ ਵਲੋਂ ਤੀਆਂ ਦਾ ਤਿਉਹਾਰ ਮਨਾਇਆ

ਫ਼ਤਹਿਗੜ੍ਹ ਚੂੜੀਆਂ, 9 ਅਗਸਤ (ਐੱਮ. ਐੱਸ.

ਤੀਆਂ ਦੇ ਤਿਉਹਾਰ ਮੌਕੇ ਜੇਤੂ ਨੂੰ ਸਨਮਾਨਿਤ ਕਰਦਿਆਂ ਮੁੱਖ ਸ਼ਖ਼ਸੀਅਤ । ਤਸਵੀਰ : ਐੱਮ.ਐੱਸ. ਫੁੱਲ 10-08-2026
ਫ਼ਤਹਿਗੜ੍ਹ ਚੂੜੀਆਂ, 9 ਅਗਸਤ (ਐੱਮ.ਐੱਸ. ਫੁੱਲ)-ਗੈਸ ਏਜੰਸੀ ਰੋਡ, ਚਾਵਲਾ ਰੈਸਟੋਰੈਂਟ ਫ਼ਤਹਿਗੜ੍ਹ ਚੂੜੀਆਂ ਦੇ ਸਾਹਮਣੇ ਸਥਿਤ ’ਦਿ ਮੇਕਅੱਪ ਹਾਊਸ ਨਵਨੀਤ ਕੌਰ’ ਵਲੋਂ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਇਲਾਕੇ ਦੀਆਂ ਔਰਤਾਂ ਅਤੇ ਮੁਟਿਆਰਾਂ ਨੇ ਵੱਡੀ ਗਿਣਤੀ ’ਚ ਹਿੱਸਾ ਲਿਆ। ਪ੍ਰੋਗਰਾਮ ਦੌਰਾਨ ਰਵਾਇਤੀ ਰੀਤੀ-ਰਿਵਾਜਾਂ ਤਹਿਤ ਧੀਆਂ ਦੇ ਇਸ ਪਵਿੱਤਰ ਤਿਉਹਾਰ ਦੀ ਖੁਸ਼ੀ ਸਾਂਝੀ ਕੀਤੀ ਗਈ। ਇਸ ਮੌਕੇ ਨਵਨੀਤ ਕੌਰ ਨੇ ਪ੍ਰਬੰਧਕਾਂ ਨੂੰ ਕਿਹਾ ਕਿ ਅਜਿਹੇ ਤਿਉਹਾਰ ਸਾਡੇ ਅਮੀਰ ਸੱਭਿਆਚਾਰਕ ਵਿਰਸੇ ਦਾ ਪ੍ਰਤੀਕ ਹਨ ਅਤੇ ਇਨ੍ਹਾਂ ਨਾਲ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ। ਪ੍ਰੋਗਰਾਮ ਦੌਰਾਨ ਹਾਜ਼ਰ ਮਹਿਮਾਨਾਂ ਅਤੇ ਧੀਆਂ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਸਨ, ਜਿਸ ਨਾਲ ਸਾਰੇ ਮੈਂਬਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਪ੍ਰਿੰਸੀਪਲ ਡੀ.ਡੀ.ਆਈ. ਸਕੂਲ ਸਾਵਲੀਨ ਕੌਰ ਭਾਟੀਆ, ਕੌਂਸਲਰ ਇਸ਼ਦੀਪ ਕੌਰ ਭਾਟੀਆ, ਕੌਂਸਲਰ ਅਰਿਸ਼ਮਾ ਨੰਦਾ, ਗੁਰਜੀਤ ਕੌਰ, ਸਦਗੀ ਬੂਟੀਕ ਮੁਸਕਾਨ ਕੌਰ, ਨਵਪ੍ਰੀਤ ਭਾਟੀਆ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ‘ ਆਪ’ ਆਗੂ ਹਰਦੀਪ ਸਿੰਘ ਬਾਠ ਨੇ ਪਿੰਡ ਬੁੱਲੋਵਾਲ ’ਚ ਵੰਡੀਆਂ ਰਾਸ਼ਨ ਕਿੱਟਾਂ ਅਗਲੀ ਖ਼ਬਰ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਪਿੰਡ ਖਾਸਾਂਵਾਲੀ ਦੇ ਵਿਕਾਸ ਤੇ ਹੋਰ ਮਸਲਿਆਂ ਸੰਬੰਧੀ ਵਿਚਾਰ-ਵਟਾਂਦਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।