ਹਰਚੋਵਾਲ, 21 ਸਤੰਬਰ (ਭਾਮ/ਢਿੱਲੋਂ)-ਨਜ਼ਦੀਕੀ ਪਿੰਡ ਅÏਲਖਾਂ ਵਿਚ ਦੋ ਧਿਰਾਂ ਵਿਚਕਾਰ ਮਾਮੂਲੀ ਤਕਰਾਰ ਨੂੰ ਲੈ ਕੇ ਗੋਲੀ ਚੱਲ ਗਈ | ਜਾਣਕਾਰੀ ਅਨੁਸਾਰ ਪਿੰਡ ਅÏਲਖਾਂ 'ਚ ਬਾਬਾ ਨੰਦਾ ਜੀ ਦੇ ਪਵਿੱਤਰ ਅਸਥਾਨਾਂ 'ਤੇ ਧਾਰਮਿਕ ਜੋੜ ਮੇਲਾ ਤੇ ਕਬੱਡੀ ਕੱਪ ਹੋ ਰਿਹਾ ਸੀ ਕਿ ਪਾਰਕਿੰਗ ਵਾਲੀ ਜਗ੍ਹਾ 'ਤੇ ਪਿੰਡ ਬੁੱਢਾ ਬਾਲਾ ਤੇ ਪਿੰਡ ਮੁੰਨਣ ਦੇ ਨੌਜਵਾਨਾਂ 'ਚ ਕੋਈ ਪਿਛਲੀ ਰੰਜਿਸ਼ ਨੂੰ ਲੈ ਕੇ ਮਾਮੂਲੀ ਤਕਰਾਰ ਤੋਂ ਬਾਅਦ ਚੱਲੀ ਗੋਲੀ 'ਚ ਤਿੰਨ ਤੋਂ ਚਾਰ ਨੌਜਵਾਨ ਗੰਭੀਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਵੱਖ-ਵੱਖ ਨਿੱਜੀ ਹਸਪਤਾਲਾਂ 'ਚ ਤਬਦੀਲ ਕੀਤਾ ਗਿਆ ਹੈ | ਖਬਰ ਲਿਖੇ ਜਾਣ ਤੱਕ ਕੋਈ ਵੀ ਪੁਲਿਸ ਅਧਿਕਾਰੀ ਜਾਂ ਪਿੰਡ ਵਾਸੀ ਗੋਲੀ ਚੱਲਣ ਦੀ ਪੁਸ਼ਟੀ ਨਹੀਂ ਕਰ ਰਿਹਾ ਤੇ ਬਾਬਾ ਨੰਦਾ ਜੀ ਦੇ ਅਸਥਾਨ 'ਤੇ ਕਬੱਡੀ ਕੱਪ ਵੀ ਨਿਰਵਿਘਨ ਚੱਲ ਰਿਹਾ ਸੀ |