ਬਟਾਲਾ, 21 ਸਤੰਬਰ (ਸਤਿੰਦਰ ਸਿੰਘ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਨੇ ਸਾਥੀਆਂ ਸਮੇਤ ਹੜ੍ਹ ਨਾਲ ਪ੍ਰਭਾਵਿਤ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਨ੍ਹਾਂ ਨੂੰ ਦੂਰ ਕਰਨ ਦਾ ਵਿਸ਼ਵਾਸ ਦਿਵਾਇਆ | ਉਨ੍ਹਾਂ ਪਿੰਡ ਬਹਾਦਰਪੁਰ ਰਜ਼ੋਆ ਵਿਖੇ ਪਹੁੰਚ ਕੇ ਪਿੰਡ ਦੇ ਸਰਪੰਚ ਕੁਲਵੰਤ ਸਿੰਘ ਤੇ ਹੋਰਾਂ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ | ਰਾਜਨਬੀਰ ਸਿੰਘ ਘੁਮਾਣ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਇਸ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਤੇ ਉਨ੍ਹਾਂ ਵਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਭਰੋਸਾ ਵੀ ਦਿਵਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਸ: ਬਾਦਲ ਵਲੋਂ ਭੇਜੀ ਗਈ ਇਕ ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ, ਜੋ ਕਿਸਾਨ ਡੀਜ਼ਲ ਜਾਂ ਹੋਰ ਕਿਸੇ ਵੀ ਕੰਮ ਵਾਸਤੇ ਵਰਤ ਸਕਦੇ ਹਨ | ਪਿੰਡ ਬਹਾਦਰਪੁਰ ਰਜ਼ੋਆ ਦੇ ਸਰਪੰਚ ਕੁਲਵੰਤ ਸਿੰਘ ਨੇ ਸ਼ੋ੍ਰਮਣੀ ਅਕਾਲੀ ਦਲ ਵਲੋਂ ਆਈ ਸਮੁੱਚੀ ਟੀਮ ਤੇ ਦਿੱਤੀ ਸਹਾਇਤਾ ਦਾ ਧੰਨਵਾਦ ਕੀਤਾ ਅਤੇ ਸਰਕਾਰ ਤੋਂ ਅਪੀਲ ਕੀਤੀ ਕਿ ਹੁਣ ਹੜ੍ਹਾਂ ਦਾ ਪਾਣੀ ਨਿਕਲ ਚੁੱਕਾ ਹੈ, ਪਰ ਹਾਲੇ ਤੱਕ ਸਰਕਾਰ ਦਾ ਕੋਈ ਵੀ ਨੁਮਾਇੰਦਾ ਸਾਡੀ ਬਾਤ ਪੁੱਛਣ ਨਹੀਂ ਆਇਆ, ਇਸ ਲਈ ਕਿਸਾਨਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ | ਇਸ ਮੌਕੇ ਕੁਲਦੀਪ ਸਿੰਘ ਮੂੜ ਮੈਂਬਰ ਪੀ.ਏ.ਸੀ., ਸਤਪਾਲ ਸਿੰਘ ਅÏਲਖ, ਕੈਪਟਨ ਨੌਨਿਹਾਲ ਸਿੰਘ ਰਜੋਆ, ਕੈਪਟਨ ਕੁਲਵਿੰਦਰ ਸਿੰਘ, ਸਰਪੰਚ ਰਜੋਆ ਅਜੀਤ ਸਿੰਘ, ਸਾਬਕਾ ਸਰਪੰਚ ਰਜੋਆ ਬਲਕਾਰ ਸਿੰਘ, ਸਹ. ਸਰਪੰਚ ਅਮਰੀਕ ਸਿੰਘ ਮੰਨਾ, ਪੰਚਾਇਤ ਮੈਂਬਰ ਸਚਲੀਨ ਸਿੰਘ ਸੱਚਾ ਰਜੋਆ, ਮਲਕੀਤ ਸਿੰਘ ਬੱਬਾ ਪੰਚਾਇਤ ਮੈਂਬਰ, ਬਲਵਿੰਦਰ ਸਿੰਘ ਬੱਲ ਰਜੋਆ, ਬਖਸ਼ੀਸ਼ ਸਿੰਘ ਸਾ. ਸਰਪੰਚ ਰਜੋਆ, ਸਤਨਾਮ ਸਿੰਘ ਭਿੰਡਰ, ਗੋਪੀ ਬਰੇਲੀ, ਬਖਸ਼ੀਸ਼ ਸਿੰਘ ਭੋਮਾ, ਸੁੱਖ ਭਾਮ, ਸਰਵਣ ਵਰਿਆਂ, ਬਚਿੱਤਰ ਸਿੰਘ ਮਾੜੀ ਪੰਨਵਾਂ, ਅਰਵਿੰਦਰ ਖੋਜਕੀਪੁਰ, ਸਿਕੰਦਰ ਖੋਜਕੀਪੁਰ, ਗੁਰਵਿੰਦਰ ਸਿੰਘ ਮਹੇਸ਼ ਡੋਗਰ, ਜਸਬੀਰ ਸਿੰਘ ਖੋਜਕੀਪੁਰ, ਗੋਪੀ ਖੋਜਕੀਪੁਰ, ਦਲੇਰ ਸਿੰਘ ਸਰਪੰਚ ਡੋਗਰ ਮਹੇਸ਼, ਗੁਰਦੀਪ ਸਿੰਘ ਡੋਗਰ ਮਹੇਸ਼, ਜਸਵੰਤ ਸਿੰਘ ਖੋਜਕੀਪੁਰ, ਨਿਸ਼ਾਨ ਸਿੰਘ ਖੋਜਕੀਪੁਰ, ਦਿਲਬਾਗ ਸਿੰਘ ਕੋਟਲਾ, ਬਲਜੀਤ ਸਿੰਘ ਮਾੜੀਪੰਨੂੰਆਂ, ਦਲਰਾਜ ਸਿੰਘ ਸੋਹੀ, ਨਿਰਵੈਰ ਸਿੰਘ ਸਾਬਕਾ ਪੰਚਾਇਤ ਮੈਂਬਰ, ਅਜੀਤ ਸਿੰਘ ਕਾਹਲੋਂ, ਅਮਰਜੀਤ ਸਿੰਘ ਫੌਜੀ, ਯੁੱਧਵੀਰ ਸਿੰਘ ਜੋਧਾ, ਗੋਰਾ ਚਾਹਲ, ਗੁਰਪ੍ਰੀਤ ਗੋਪੀ ਭੋਮਾ ਆਦਿ ਹਾਜ਼ਰ ਸਨ |