26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸਰਹੱਦੀ ਲੋਕਾਂ ਨੂੰ ਮੁੜ ਹੜ੍ਹ ਦੀ ਆਫ਼ਤ ਤੋਂ ਬਚਾਉਣ ਲਈ ਸਰਕਾਰ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਵੱਲ ਦੇਵੇ ਧਿਆਨ- ਸੁੱਚਾ ਸਿੰਘ ਲੰਗਾਹ

ਅਜੀਤ ਡੈਸਕ 22-09-2025
ਕੋਟਲੀ ਸੂਰਤ ਮੱਲ੍ਹੀ, 21 ਸਤੰਬਰ (ਕੁਲਦੀਪ ਸਿੰਘ ਨਾਗਰਾ)-ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਮੰਤਰੀ ਸ: ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਸਰਹੱਦੀ ਲੋਕਾਂ ਨੂੰ ਮੁੜ ਹੜ੍ਹ ਦੀ ਆਫ਼ਤ ਤੋਂ ਬਚਾਉਣ ਲਈ ਪੰਜਾਬ ਤੇ ਕੇਂਦਰ ਸਰਕਾਰ ਨੂੰ ਧੁੰਸੀ ਬੰਨ ਨੂੰ ਮਜ਼ਬੂਤ ਕਰਨ ਵੱਲ ਤਵੱਜੋਂ ਕਰਨੀ ਚਾਹੀਦੀ ਹੈ, ਪਰ ਸਰਕਾਰ ਦਾ ਅਜੇ ਇਸ ਪਾਸੇ ਕੋਈ ਧਿਆਨ ਨਹੀਂ ਹੈ | ਸਰਕਲ ਪ੍ਰਧਾਨ ਜਥੇਦਾਰ ਬਲਵਿੰਦਰ ਸਿੰਘ ਢਿੱਲਵਾਂ ਦੇ ਗ੍ਰਹਿ ਵਿਖੇ ਜਥੇ. ਲੰਗਾਹ ਨੇ ਦੱ ਸਿਆ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ੋ੍ਰਮਣੀ ਅਕਾਲੀ ਦਲ ਦੇ ਵਰਕਰ ਦਿਨ-ਰਾਤ ਧੁੱਸੀ ਬੰਨ ਬੰਨਣ ਲਈ ਸੇਵਾ 'ਚ ਲੱਗੇ ਹੋਏ ਹਨ | ਉਨ੍ਹਾਂ ਕਿਹਾ ਕਿ ਹੜ੍ਹ ਦਾ ਪਾਣੀ ਲੋਕਾਂ ਲਈ ਵੱਡੀ ਆਫ਼ਤ ਲੈ ਕੇ ਆਇਆ ਹੈ, ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ 'ਚ ਰਿੱਬ-ਬਰੇਤਾ ਪੈ ਗਿਆ ਹੈ, ਪਸ਼ੂਆਂ ਤੇ ਘਰਾਂ ਦਾ ਵੱਡਾ ਨੁਕਸਾਨ ਹੋਇਆ ਹੈ, ਜਿਸ ਕਰਕੇ ਅਜਿਹੀ ਆਫ਼ਤ ਸਮੇਂ ਸਾਰੇ ਇਕਜੁੱਟ ਹੋ ਕੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ, ਪਰ ਸਰਕਾਰ ਕਿਤੇ ਦਿਖਾਈ ਨਹੀਂ ਦੇ ਰਹੀ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜਿੱਥੇ ਡਾਵਾਂਡੋਲ ਹੋਏ ਕਿਸਾਨਾਂ ਨੂੰ ਮੁੜ ਪੈਰਾਂ ਉਪਰ ਖੜ੍ਹਾ ਕਰਨ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਉਥੇ ਸਰਕਾਰਾਂ ਨੂੰ ਧੁੱਸੀ ਬੰਨ ਨੂੰ ਮਜ਼ਬੂਤ ਕਰਨ ਵਲੋ ਤਵੱਜੋਂ ਦੇਣੀ ਚਾਹੀਦੀ ਹੈ ਤਾਂ ਜੋ ਮੁੜ ਅਜਿਹੀ ਆਫ਼ਤ ਤੋਂ ਲੋਕ ਬਚ ਸਕਣ | ਉਨ੍ਹਾਂ ਕਿਹਾ ਕਿ ਸਰਕਾਰ ਪਤਾ ਨਹੀਂ ਕਿਹੜੇ ਕੰਮਾਂ ਵਿਚ ਲੱਗੀ ਹੋਈ ਹੈ, ਸਰਕਾਰ ਦੇ ਕੰਨ 'ਤੇ ਹੁਣ ਤੱਕ ਜੂੰਅ ਨਹੀਂ ਸਰਕੀ | ਇਸ ਮੌਕੇ ਜਥੇਦਾਰ ਬਲਵਿੰਦਰ ਸਿੰਘ ਢਿੱਲਵਾਂ, ਜਥੇਦਾਰ ਕੁਲਜੀਤ ਸਿੰਘ ਮਝੈਲ, ਚੇਅਰਮੈਨ ਸਰਬਜੀਤ ਸਿੰਘ ਸਾਬੀ ਫੱਤੂਪੁਰ, ਥਾਣੇਦਾਰ ਗੁਰਮੇਜ਼ ਸਿੰਘ ਕੋਟਲੀ, ਚੇਅਰਮੈਨ ਗੁਰਦੇਵ ਸਿੰਘ ਧਾਰੋਵਾਲੀ, ਬਲਵਿੰਦਰ ਸਿੰਘ ਗਾਜੀਨੰਗਲ, ਕਰਮ ਸਿੰਘ ਚੈਨੇਵਾਲ, ਸੁਲੱਖਣ ਸਿੰਘ ਮਲਕਪੁਰ, ਸਾਬਕਾ ਸਰਪੰਚ ਹਰਜਿੰਦਰ ਸਿੰਘ ਗਿੱਲਾਂਵਾਲੀ, ਬਲਜੀਤ ਸਿੰਘ ਰਹੀਮਾਂਬਾਦ, ਨਾਨਕ ਸਿੰਘ ਢੇਸੀਆਂ, ਸਰਵਨ ਸਿੰਘ ਲੁਕਮਾਨੀਆਂ, ਮਨਪ੍ਰੀਤ ਸਿੰਘ ਦੋਲੋਵਾਲ ਸਮੇਤ ਅਕਾਲੀ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਮਾਲ ਵਿਭਾਗ ਵਲੋਂ ਗਲਤ ਵਿਸ਼ੇਸ਼ ਕਥਨ ਲਿਖਣ ਕਰਕੇ ਅਸਲ ਮਾਲਕ ਨੂੰ ਹੋਣਾ ਪੈ ਰਿਹਾ ਖੱਜਲ-ਖੁਆਰ ਅਗਲੀ ਖ਼ਬਰ ਝਗੜੇ 'ਚ ਸੱਟਾਂ ਲਾਉਣ ਵਾਲੇ 3 ਵਿਅਕਤੀਆਂ 'ਤੇ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।