24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਦਿੱਲੀ ਤੋਂ ਕਟੜਾ ਜਾਣ ਵਾਲੀਆਂ ਰੇਲ ਗੱਡੀਆਂ ਵਾਇਆ ਗੁਰਦਾਸਪੁਰ ਰਾਹੀਂ ਚਲਾਉਣ ਦੀ ਮੰਗ

ਅਜੀਤ ਡੈਸਕ 22-09-2025
ਗੁਰਦਾਸਪੁਰ, 21 ਸਤੰਬਰ (ਅਸ਼ੋਕ ਸ਼ਰਮਾ)-ਆਜ਼ਾਦੀ ਦੇ 77 ਸਾਲ ਬੀਤਣ ਦੇ ਬਾਅਦ ਵੀ ਗੁਰਦਾਸਪੁਰ, ਬਟਾਲਾ ਅਤੇ ਧਾਰੀਵਾਲ ਦੇ ਵਾਸੀਆਂ ਨੂੰ ਅੰਮਿ੍ਤਸਰ ਤੋਂ ਪਠਾਨਕੋਟ ਵਾਇਆ ਗੁਰਦਾਸਪੁਰ ਸਿਰਫ਼ ਇੱਕਾ-ਦੁੱਕਾ ਗੱਡੀਆਂ ਚੱਲਣ ਨਾਲ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਭਾਰਤ ਦੀ ਰਾਜਧਾਨੀ ਦਿੱਲੀ ਤੋਂ ਇਲਾਵਾ ਵੱਖ-ਵੱਖ ਵੱਡੇ ਸ਼ਹਿਰਾਂ ਤੋਂ ਵਾਇਆ ਜਲੰਧਰ, ਪਠਾਨਕੋਟ, ਜੰਮੂ ਤੇ ਕਟੜਾ ਨੂੰ ਰੋਜ਼ਾਨਾ ਵੱਡੀ ਗਿਣਤੀ 'ਚ ਰੇਲ ਗੱਡੀਆਂ ਆਉਂਦੀਆਂ-ਜਾਂਦੀਆਂ ਹਨ | ਪਰ ਬਾਰਡਰ ਏਰੀਏ ਦੇ ਸ਼ਹਿਰ ਬਟਾਲਾ, ਗੁਰਦਾਸਪੁਰ, ਦੀਨਾਨਗਰ ਆਦਿ ਨੂੰ ਵਾਇਆ ਅੰਮਿ੍ਤਸਰ ਤੋਂ ਇੱਕਾ ਦੁੱਕਾ ਰੇਲ ਗੱਡੀ ਹੀ ਪਠਾਨਕੋਟ ਹੋ ਕੇ ਜੰਮੂ ਆਦਿ ਨੂੰ ਜਾਂਦੀ ਹੈ | ਜਦਕਿ ਕੱਟੜਾ ਨੂੰ ਕੋਈ ਵੀ ਰੇਲਗੱਡੀ ਗੁਰਦਾਸਪੁਰ ਤੋਂ ਨਹੀਂ ਜਾਂਦੀ | ਜਿਸ ਨਾਲ ਇਸ ਇਲਾਕੇ ਦੇ ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂ ਕਾਫ਼ੀ ਮਾਯੂਸ ਹਨ | ਇਲਾਕੇ ਦੇ ਸ਼ਰਧਾਲੂਆਂ ਨੂੰ ਪਹਿਲਾਂ ਰੇਲਗੱਡੀ ਜਾਂ ਬੱਸਾਂ ਰਾਹੀਂ ਜੰਮੂ ਜਾਣਾ ਪੈਂਦਾ ਹੈ ਅਤੇ ਬਾਅਦ ਵਿਚ ਜੰਮੂ ਤੋਂ ਕਟੜਾ ਲਈ ਰੇਲਗੱਡੀ ਲੈਣੀ ਪੈਂਦੀ ਹੈ, ਜਿਸ ਨਾਲ ਸ਼ਰਧਾਲੂਆਂ ਨੂੰ ਬੱਸਾਂ 'ਚ ਵੱਧ ਕਿਰਾਇਆ ਖ਼ਰਚ ਕਰਨਾ ਪੈਂਦਾ ਹੈ ਤੇ ਖੱਜਲ ਖ਼ੁਆਰੀ ਵੀ ਵੱਧ ਹੁੰਦੀ ਹੈ | ਗੁਰਦਾਸਪੁਰ ਜ਼ਿਲ੍ਹਾ ਹੈੱਡ ਕੁਆਰਟਰ ਹੋਣ ਤੋਂ ਇਲਾਵਾ ਇਸ ਨਾਲ ਅਨੇਕਾਂ ਪਿੰਡ ਅਤੇ ਕਸਬੇ ਜੁੜੇ ਹੋਏ ਹਨ | ਜ਼ਿਕਰਯੋਗ ਹੈ ਕਿ ਗੁਰਦਾਸਪੁਰ ਸ਼ਹਿਰ ਨਾਲ ਲੱਗਦੇ ਕਸਬਾ ਤਿੱਬੜੀ ਵਿਖੇ ਮਿਲਟਰੀ ਛਾਉਣੀ ਹੋਣ ਕਰਕੇ ਇੱਥੇ ਨੌਕਰੀ ਕਰਦੇ ਵੱਡੀ ਗਿਣਤੀ 'ਚ ਫ਼ੌਜੀ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਆਉਂਦੇ-ਜਾਂਦੇ ਹਨ, ਜਿਨ੍ਹਾਂ ਨੂੰ ਰੇਲਵੇ ਸਟੇਸ਼ਨ ਗੁਰਦਾਸਪੁਰ ਨਜ਼ਦੀਕ ਪੈਂਦਾ ਹੈ | ਪਰ ਇੱਥੇ ਲੰਬੇ ਰੂਟ ਦੀਆਂ ਸਿੱਧੀਆਂ ਰੇਲਗੱਡੀਆਂ ਨਾ ਚੱਲਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲ ਆਉਂਦੀ ਹੈ | ਇਲਾਕਾ ਵਾਸੀਆਂ ਦੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਪਾਸੋਂ ਮੰਗ ਹੈ ਕਿ ਜੰਮੂ-ਕਟੜਾ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਵਿਚੋਂ ਕੁਝ ਨੂੰ ਵਾਇਆ ਅੰਮਿ੍ਤਸਰ, ਬਟਾਲਾ, ਧਾਰੀਵਾਲ, ਗੁਰਦਾਸਪੁਰ ਰਾਹੀਂ ਜੰਮੂ, ਉਧਮਪੁਰ, ਕਟੜਾ ਰਵਾਨਾ ਕੀਤਾ ਜਾਵੇ, ਜਿਸ ਨਾਲ ਇਸ ਸਰਹੱਦੀ ਖੇਤਰ ਦੇ ਲੋਕਾਂ ਨੂੰ ਵੀ ਲਾਭ ਮਿਲ ਸਕੇ | ਜਦ ਇਸ ਸਬੰਧੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ |
ਪਿਛਲੀ ਖ਼ਬਰ ਹਰ ਹੜ੍ਹ ਪੀੜਤ ਨੂੰ ਸਰਕਾਰ ਵਲੋਂ ਮੁਆਵਜ਼ਾ ਦਿੱਤਾ ਜਾਵੇਗਾ- ਸ਼ਮਸ਼ੇਰ ਸਿੰਘ ਅਗਲੀ ਖ਼ਬਰ ਸ਼ਹਿਰੀ ਅਤੇ ਪੇਂਡੂ ਕਾਂਗਰਸ ਬਲਾਕ ਮੈਂਬਰਾਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।