24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪੰਜਾਬ ਦਾ ਸੱਭਿਆਚਾਰ ਖਤਰੇ 'ਚ : ਸੁਖਦੇਵ ਸਿੰਘ ਸੰਧੂ

ਅਜੀਤ ਡੈਸਕ 22-09-2025
ਡੇਹਰੀਵਾਲ ਦਰੋਗਾ, 21 ਸਤੰਬਰ (ਹਰਦੀਪ ਸਿੰਘ ਸੰਧੂ)-ਪਰਵਾਸ ਆਪਣੀ ਜਨਮ ਭੂਮੀ ਤੋਂ ਦੂਰ ਕਿਰਤ ਦੀ ਧਰਤ 'ਤੇ ਵੱਸਣ ਨਾਲ ਸੰਬੰਧਤ ਹੈ | ਕਿਰਤ ਅਤੇ ਕਿਰਤੀ ਦਾ ਸੰਕਲਪ ਸਾਡੇ ਧਰਮ ਅਤੇ ਸੱਭਿਆਚਾਰ ਵਿਚ ਨੇਕ ਨੀਅਤ ਅਤੇ ਹੱਕ-ਸੱਚ ਦੇ ਰਾਹ ਚੱਲਣ ਦਾ ਧਾਰਨੀ ਹੈ, ਪਰ ਸਮੇਂ ਦੀਆਂ ਸਰਕਾਰਾਂ ਅਤੇ ਨਿੱਗਰ ਚੁੱਕੇ ਪੰਜਾਬ ਵਿਰੋਧੀ ਸਿਸਟਮ ਨੇ ਸਾਡੇ ਸੂਬੇ ਵਿਚ ਇਸ ਨੂੰ ਸਿਆਸੀ ਹੱਥਕੰਡਾ ਬਣਾ ਕੇ ਵਰਤਿਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਮੁੱਖ ਬੁਲਾਰੇ ਸੁਖਦੇਵ ਸਿੰਘ ਸੰਧੂ ਨੇ ਕੀਤਾ | ਉਨ੍ਹਾਂ ਕਿਹਾ ਕਿ ਹਿਮਾਚਲ, ਜੰਮੂ ਕਸ਼ਮੀਰ ਵਰਗੇ ਰਾਜਾਂ ਵਿਚ ਕੋਈ ਬਾਹਰੀ ਬੰਦਾ ਜਗ੍ਹਾ ਨਹੀਂ ਖਰੀਦ ਸਕਦਾ, ਪਰ ਵਿਕਾਸ ਦੇ ਨਾਂਅ 'ਤੇ ਪੰਜਾਬ ਦੀ ਧਰਤੀ ਨੂੰ ਖ਼ਤਮ ਕਰਨ ਲਈ ਬਾਹਰੀ ਸੂਬਿਆਂ ਦੇ ਲੋਕਾਂ ਨੂੰ ਪੱਕੇ ਤੌਰ 'ਤੇ ਵਸਾਇਆ ਜਾ ਰਿਹਾ ਹੈ | ਪੰਜਾਬ ਦੇ ਕਿਸੇ ਵੀ ਧਾਰਮਿਕ ਜਾਂ ਸਮਾਜਕ ਸਥਾਨ ਉੱਪਰ ਕਿਸੇ ਵੀ ਪਰਵਾਸੀ ਨਾਲ ਕਦੇ ਵਿਤਕਰਾ ਜਾਂ ਭੇਦ ਭਾਵ ਨਹੀਂ ਕੀਤਾ ਜਾਂਦਾ, ਪਰ ਸਾਡੀ ਖੁੱਸ ਰਹੀ ਜ਼ਮੀਨ, ਕਾਰੋਬਾਰਾਂ ਅਤੇ ਸੱਭਿਆਚਾਰ 'ਤੇ ਹੋ ਰਹੇ ਯੋਜਨਾਬੱਧ ਹਮਲਿਆਂ ਪ੍ਰਤੀ ਹਰ ਪੰਜਾਬੀ ਚਿੰਤਤ ਹੈ | ਉਨ੍ਹਾਂ ਕਿਹਾ ਕਿ ਕੀ ਅਸੀਂ ਕਦੇ ਸੋਚਿਆ ਹੈ ਕਿ ਪੰਜਾਬ ਵਿਚ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਲੈ ਕੇ ਹੁਣ ਤੱਕ ਗੈਂਗਸਟਰਾਂ ਵਲੋਂ ਜਿੰਨੇ ਵੀ ਭਾੜੇ ਦੇ ਕਤਲ ਹੋਏ ਹਨ, ਉਨ੍ਹਾਂ ਦੇ ਸ਼ੂਟਰ ਜ਼ਿਆਦਾਤਰ ਪਰਵਾਸੀ ਸਨ, ਵਰਤੇ ਗਏ ਹਥਿਆਰ ਵੀ ਦੂਜੇ ਸੂਬਿਆਂ ਵਿਚੋਂ ਖਰੀਦੇ ਗਏ ਸਨ, ਸਾਡੇ ਸੂਬੇ ਵਿਚੋਂ ਆਏ ਸਾਲ ਕਿੰਨੇ ਬੱਚੇ ਗੁੰਮ ਹੋ ਰਹੇ ਹਨ |
ਪਿਛਲੀ ਖ਼ਬਰ ਡਾ. ਗੁਰਜੀਤ ਸਿੰਘ ਦੀ ਲਿਖੀ ਪੁਸਤਕ 'ਕੰਪਿਊਟਰ ਆਪ੍ਰੇਸ਼ਨ' ਰਿਲੀਜ਼ ਅਗਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮ ਦਿਨ 'ਤੇ ਭਾਜਪਾ ਵਲੋਂ ਖ਼ੂਨਦਾਨ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।