22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਭਿਆਨਕ ਹੜ੍ਹਾਂ ਤੋਂ ਪ੍ਰਭਾਵਿਤ 3 ਦਿਵਿਆਂਗ ਵਿਅਕਤੀਆਂ ਨੂੰ ਟਰਾਈ ਸਾਈਕਲ ਭੇਟ

ਅਜੀਤ ਡੈਸਕ 22-09-2025
ਪਠਾਨਕੋਟ, 21 ਸਤੰਬਰ (ਸੰਧੂ)-ਭਿਆਨਕ ਹੜ੍ਹਾਂ ਤੋਂ ਪ੍ਰਭਾਵਿਤ ਦਿਵਿਆਂਗ ਵਿਅਕਤੀਆਂ ਦੀ ਮਦਦ ਲਈ ਇਕ ਸ਼ਲਾਘਾਯੋਗ ਪਹਿਲਕਦਮੀ 'ਚ ਪਠਾਨਕੋਟ ਦੇ ਲਾਇਨਜ਼ ਕਲੱਬ ਨੇ ਉਨ੍ਹਾਂ ਨੂੰ ਟਰਾਈਸਾਈਕਲ ਵੰਡੇ | ਢਾਕੀ ਰੋਡ 'ਤੇ ਸਥਾਨਕ ਡਾ: ਤਰਸੇਮ ਮੈਡੀਕੇਅਰ ਹਸਪਤਾਲ ਵਿਖੇ ਆਯੋਜਿਤ ਇਸ ਸਮਾਗਮ ਦੀ ਪ੍ਰਧਾਨਗੀ ਕਲੱਬ ਦੇ ਪ੍ਰਧਾਨ ਰੋਮੀ ਵਡੈਹਰਾ ਨੇ ਕੀਤੀ | ਜਦੋਂ ਕਿ ਪੀ.ਡੀ.ਜੀ. ਸਤੀਸ਼ ਮਹਿੰਦਰੂ ਨੇ ਮੁੱਖ ਮਹਿਮਾਨ ਵਜੋਂ ਪੁੱਜੇ ਤੇ ਲਾਭਪਾਤਰੀਆਂ ਨੂੰ ਸਾਈਕਲ ਭੇਟ ਕੀਤੇ | ਪ੍ਰੋਜੈਕਟ ਚੇਅਰਮੈਨ ਡਾ: ਤਰਸੇਮ ਸਿੰਘ ਨੇ ਦੱਸਿਆ ਕਿ ਇਹ ਸਮਾਗਮ ਕਲੱਬ ਦੇ ਸਮਾਜ ਸੇਵਾ ਪ੍ਰੋਗਰਾਮ ਦੇ ਹਿੱਸੇ ਵਜੋਂ ਆਯੋਜਿਤ ਕੀਤਾ ਗਿਆ ਸੀ | ਜਿਸ ਦਾ ਉਦੇਸ਼ ਖ਼ਾਸ ਤੌਰ 'ਤੇ ਕੁਦਰਤੀ ਆਫ਼ਤਾਂ ਦੇ ਦੋਹਰੇ ਝਟਕੇ ਤੋਂ ਪੀੜਤ ਲੋਕਾਂ ਦੀ ਮਦਦ ਕਰਨਾ ਸੀ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਨਰੋਟ ਜੈਮਲ ਸਿੰਘ ਖੇਤਰ ਦੇ ਅਧੀਨ ਆਉਣ ਵਾਲੇ ਸਰਹੱਦੀ ਪਿੰਡਾਂ ਤਲੂਰ, ਨਰੋਲੀ ਤੇ ਅੰਬੀ ਖਰਕਾਡਾ 'ਚ ਰਹਿਣ ਵਾਲੇ ਤਿੰਨ ਅਪਾਹਜ ਵਿਅਕਤੀਆਂ, ਇਕ ਅÏਰਤ ਅਤੇ ਦੋ ਪੁਰਸ਼ਾਂ ਦੇ ਟਰਾਈਸਾਈਕਲ ਹੜ੍ਹਾਂ ਦੌਰਾਨ ਵਹਿ ਗਏ ਸਨ | ਉਨ੍ਹਾਂ ਦੀ ਮਦਦ ਕਰਨ ਦੇ ਯਤਨ 'ਚ ਕਿਸੇ ਵੀ ਅਸੁਵਿਧਾ ਨੂੰ ਦੂਰ ਕਰਨ ਲਈ ਉਨ੍ਹਾਂ ਨੂੰ ਟਰਾਈਸਾਈਕਲ ਭੇਟ ਕੀਤੇ ਗਏ | ਮੁੱਖ ਮਹਿਮਾਨ ਪੀ.ਡੀ.ਜੀ. ਸਤੀਸ਼ ਮਹਿੰਦਰੂ ਨੇ ਇਸ ਯਤਨ ਦੀ ਸ਼ਲਾਘਾ ਕਰਦੇ ਕੀਤੀ | ਇਸ ਮੌਕੇ ਸਕੱਤਰ ਸੰਦੀਪ ਕੋਹਲੀ, ਕੈਸ਼ੀਅਰ ਐਡਵੋਕੇਟ ਦੀਪਕ ਸ਼ਰਮਾ, ਰਵਿੰਦਰ ਮਹਾਜਨ, ਰਾਜੇਸ਼ ਮਹਾਜਨ ਗੋਗੀ, ਅਮਿਤ ਸਾਹਨੀ, ਮਨਿੰਦਰ ਸਿੰਘ ਬੌਬੀ, ਸੁਰਿੰਦਰ ਮਹਾਜਨ, ਜਗਜੀਤ ਸਿੰਘ, ਅਵਤਾਰ ਅਬਰੋਲ, ਪ੍ਰਵੇਸ਼ ਭੰਡਾਰੀ, ਤਰੁਣਦੀਪ ਬੌਬੀ ਅਤੇ ਮਹਿੰਦਰ ਪਾਲ ਮੌਜੂਦ ਸਨ |
ਪਿਛਲੀ ਖ਼ਬਰ ਪਠਾਨਕੋਟ ਜ਼ਿਲ੍ਹਾ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਇੰਟਰਵਿਊ ਮੁਕੰਮਲ ਅਗਲੀ ਖ਼ਬਰ ਪਠਾਨਕੋਟ ਜ਼ਿਲ੍ਹਾ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਇੰਟਰਵਿਊ ਮੁਕੰਮਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।