22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪਠਾਨਕੋਟ ਜ਼ਿਲ੍ਹਾ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਇੰਟਰਵਿਊ ਮੁਕੰਮਲ

ਇੰਟਰਵਿਊ ਲੈਂਦੇ ਹੋਏ ਰਾਮ ਕਿਸ਼ਨ ਓਝਾ | ਤਸਵੀਰ: ਵਿਨੋਦ <br/> 22-09-2025
ਪਠਾਨਕੋਟ, 21 ਸਤੰਬਰ (ਵਿਨੋਦ)-ਪਿਛਲੇ ਹਫ਼ਤੇ ਦੌਰਾਨ ਪਠਾਨਕੋਟ ਵਿਧਾਨ ਸਭਾ, ਹਲਕਾ ਭੋਆ ਵਿਧਾਨ ਸਭਾ ਹਲਕਾ ਤੇ ਸੁਜਾਨਪੁਰ ਵਿਧਾਨ ਸਭਾ ਹਲਕਾ 'ਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਬੈਨਰ ਹੇਠ ਸਰਗਰਮੀਆਂ ਦਾ ਦੌਰ ਚੱਲ ਰਿਹਾ ਹੈ | ਜਿੱਥੇ ਮੁੱਖ ਉਦੇਸ਼ ਪਠਾਨਕੋਟ ਜ਼ਿਲ੍ਹੇ ਲਈ ਇਕ ਨਵਾਂ ਜ਼ਿਲ੍ਹਾ ਪ੍ਰਧਾਨ ਲੱਭਣਾ ਸੀ, ਉੱਥੇ ਹੀ ਕਾਂਗਰਸ ਹਾਈਕਮਾਂਡ ਪਠਾਨਕੋਟ ਜ਼ਿਲ੍ਹੇ ਦੇ ਹਰ ਪਿੰਡ ਤੇ ਕਸਬੇ ਦੇ ਲੋਕਾਂ ਦੀਆਂ ਬੁਨਿਆਦੀ ਇੱਛਾਵਾਂ ਨੂੰ ਸਮਝਣਾ ਵੀ ਚਾਹੁੰਦੀ ਸੀ | ਇਸ ਉਦੇਸ਼ ਲਈ ਕਾਂਗਰਸ ਹਾਈਕਮਾਂਡ ਨੇ ਇਕ ਉੱਚ-ਪੱਧਰੀ ਕਮੇਟੀ ਭੇਜੀ, ਜਿਸ 'ਚ ਏ.ਆਈ.ਸੀ.ਸੀ. ਸਕੱਤਰ ਰਾਮ ਕਿਸ਼ਨ ਓਝਾ, ਡਿਪਟੀ ਸੀ.ਐਲ.ਪੀ. ਲੀਡਰ ਅਰੁਣਾ ਚੌਧਰੀ ਤੇ ਸੀਨੀਅਰ ਕਾਂਗਰਸੀ ਆਗੂ ਵਰਿੰਦਰ ਸਿੰਘ ਸ਼ਾਮਿਲ ਸਨ | ਜਿੱਥੇ ਹਜ਼ਾਰਾਂ ਜਨਤਕ ਪ੍ਰਤੀਨਿਧੀਆਂ ਨੇ ਓਝਾ ਨੂੰ ਆਪਣੇ ਵਿਚਾਰ ਪੇਸ਼ ਕੀਤੇ, ਉੱਥੇ ਹੀ ਲਗਭਗ 40 ਆਗੂਆਂ ਨੇ ਇਸ ਅਹੁਦੇ ਲਈ ਲਿਖਤੀ ਦਾਅਵੇ ਪੇਸ਼ ਕੀਤੇ | ਇੰਨ੍ਹਾ ਹੀ ਨਹੀਂ, ਇਨ੍ਹਾਂ ਦਾਅਵੇਦਾਰਾਂ ਨੇ ਇਕ-ਇਕ ਇੰਟਰਵਿਊ ਦੇ ਕੇ ਕਾਂਗਰਸ ਸੰਗਠਨ ਨੂੰ ਘਰ-ਘਰ ਮਜ਼ਬੂਤ ਕਰਨ, ਫੈਲਾਉਣ ਤੇ ਪਹੁੰਚਣ ਲਈ ਰਣਨੀਤੀਆਂ ਵੀ ਪੇਸ਼ ਕੀਤੀਆਂ | ਕਾਂਗਰਸੀ ਵਰਕਰਾਂ ਤੇ ਆਗੂਆਂ ਦੀ ਸਰਗਰਮੀ ਬੇਮਿਸਾਲ ਸੀ | ਰਾਮ ਕਿਸ਼ਨ ਓਝਾ ਅਨੁਸਾਰ ਇੰਡੀਅਨ ਨੈਸ਼ਨਲ ਕਾਨਫ਼ਰੰਸ ਸੰਗਠਨ ਦੇ ਇਤਿਹਾਸ ਤੇ ਮਾਣ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੇ ਇਕ ਵਿਸਥਾਰਤ ਰਿਪੋਰਟ ਤਿਆਰ ਕੀਤੀ ਹੈ ਜੋ ਪਾਰਟੀ ਹਾਈਕਮਾਂਡ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ | ਪਾਰਟੀ ਇੰਚਾਰਜਾਂ ਵਲੋਂ ਕਾਂਗਰਸ ਦੇ ਨਵੇਂ ਜ਼ਿਲ੍ਹਾ ਪ੍ਰਧਾਨ ਦੀ ਭਾਲ ਲਈ ਇੰਟਰਵਿਊ ਪ੍ਰਕਿਰਿਆ ਪੂਰੀ ਕੀਤੀ ਗਈ | ਆਉਣ ਵਾਲੇ ਦਿਨਾਂ 'ਚ ਕਾਂਗਰਸ ਲੀਡਰਸ਼ਿਪ ਵਲੋਂ ਪਠਾਨਕੋਟ ਜ਼ਿਲ੍ਹਾ ਪ੍ਰਧਾਨ ਦੇ ਨਾਮ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ |
ਪਿਛਲੀ ਖ਼ਬਰ ਭਿਆਨਕ ਹੜ੍ਹਾਂ ਤੋਂ ਪ੍ਰਭਾਵਿਤ 3 ਦਿਵਿਆਂਗ ਵਿਅਕਤੀਆਂ ਨੂੰ ਟਰਾਈ ਸਾਈਕਲ ਭੇਟ ਅਗਲੀ ਖ਼ਬਰ ਮਹਾਰਾਣਾ ਪ੍ਰਤਾਪ ਯੂਥ ਕਲੱਬ ਵਲੋਂ ਖੇਡ ਮੇਲਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।