22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਮਹਾਰਾਣਾ ਪ੍ਰਤਾਪ ਯੂਥ ਕਲੱਬ ਵਲੋਂ ਖੇਡ ਮੇਲਾ ਸ਼ੁਰੂ

ਅਜੀਤ ਡੈਸਕ 22-09-2025
ਪਠਾਨਕੋਟ, 21 ਸਤੰਬਰ (ਵਿਨੋਦ)-ਮਹਾਰਾਣਾ ਪ੍ਰਤਾਪ ਯੂਥ ਕਲੱਬ ਪਿੰਡ ਨਾਜੋਚੱਕ 'ਚ ਪਿੰਡ ਵਾਸੀਆਂ ਦੇ ਸਹਿਯੋਗ ਨਾਲ, ਸਾਬਕਾ ਸਰਪੰਚ ਸੇਵਾ ਸਿੰਘ, ਸਰਪ੍ਰਸਤ ਤੇ ਐਡਵੋਕੇਟ ਅਮਨਦੀਪ ਸਿੰਘ ਦੀ ਪ੍ਰਧਾਨਗੀ ਹੇਠ ਤੀਜਾ ਸਾਲਾਨਾ ਕਬੱਡੀ ਕੱਪ ਕਰਵਾਇਆ | ਨੇਵਲ ਕਮਾਂਡਰ ਅਸ਼ੋਕ ਕੁਮਾਰ ਨੇ ਕਬੱਡੀ ਕੱਪ ਟੂਰਨਾਮੈਂਟ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਪੰਜਾਬ ਦੀਆਂ ਚਾਰ ਟੀਮਾਂ, ਸ਼ਹੀਦ ਬੀਬੀ ਸੁੰਦਰੀ ਕਬੱਡੀ ਕਲੱਬ ਯੂ.ਐਸ.ਏ., ਹਿੰਦੂ ਸਿੱਖ ਏਕਤਾ ਕਬੱਡੀ ਕਲੱਬ ਸੁਜਾਨਪੁਰ/ਪਠਾਨਕੋਟ, ਬਾਬਾ ਮੱਖਣ ਸ਼ਾਹ ਲੁਬਾਣਾ ਕਬੱਡੀ ਕਲੱਬ ਚੱਕ ਸ਼ਰੀਫ਼ ਤੇ ਧੰਨ ਧੰਨ ਬਾਬਾ ਸੰਤ ਹਜ਼ਾਰਾ ਸਿੰਘ ਕਬੱਡੀ ਕਲੱਬ ਹਰੀਮਾਬਾਦ ਦੇ ਖਿਡਾਰੀਆਂ ਨੇ ਟੂਰਨਾਮੈਂਟ ਵਿੱਚ ਹਿੱਸਾ ਲਿਆ | ਜੇਤੂ ਟੀਮ ਨੂੰ 16,000 ਨਕਦ ਤੇ ਟਰਾਫ਼ੀ ਦਿੱਤੀ ਗਈ, ਜਦੋਂ ਕਿ ਉਪ ਜੇਤੂ ਟੀਮ ਨੂੰ 15,000 ਨਕਦ ਤੇ ਟਰਾਫ਼ੀ ਦਿੱਤੀ ਗਈ | ਇਸ ਮੌਕੇ ਕਲੱਬ ਦੇ ਸੰਸਥਾਪਕ ਠਾਕੁਰ ਸੇਵਾ ਸਿੰਘ, ਚੇਅਰਮੈਨ ਦਿਲਬਾਗ, ਪ੍ਰਧਾਨ ਐਡਵੋਕੇਟ ਅਮਨ ਠਾਕੁਰ, ਐਡਵੋਕੇਟ ਰਮਨ ਠਾਕੁਰ, ਪ੍ਰੈੱਸ ਮੀਡੀਆ ਕਲੱਬ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਰਜਨੀਸ਼ ਕਾਲੂ, ਐਡਵੋਕੇਟ ਵਿਨੈ ਨਾਗੀ, ਐਡਵੋਕੇਟ ਹਰਸ਼ ਸੋਹਾਲੀਆ, ਐਡਵੋਕੇਟ ਵਿਸ਼ਾਲ ਸੇਠੀ, ਐਡਵੋਕੇਟ ਸ਼ਾਨੂ ਸ਼ਰਮਾ, ਐਡਵੋਕੇਟ ਸੰਨਿਆਣਾ ਸ਼ਰਮਾ, ਐਡਵੋਕੇਟ ਸੰਦੀਪ ਸਿੰਘ, ਸਹਾਇਕ ਐਚ.ਐਸ. ਲਾਲ, ਸਹਾਇਕ ਸਬ-ਇੰਸਪੈਕਟਰ ਪ੍ਰਦੀਪ ਕੁਮਾਰ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਡਾ: ਬਚਨ ਲਾਲ, ਸਾਬਕਾ ਬਲਾਕ ਸਮਿਤੀ ਮੈਂਬਰ ਅਜਮੇਰ ਸਿੰਘ ਪਠਾਣੀਆਂ, ਸੰਜੀਵ ਠਾਕੁਰ, ਬਲਬੀਰ ਸਿੰਘ ਨਿੱਕਾ, ਦਲਬੀਰ ਸਿੰਘ, ਠਾਕੁਰ ਲਾਲ ਸਿੰਘ, ਪੱਪਨ ਸਿੰਘ, ਯੁੱਧਵੀਰ ਸਿੰਘ, ਧਿਆਨ ਸਿੰਘ, ਰੂਪ ਸਿੰਘ, ਭਾਈਮੋ ਆਗੂ ਰਿੰਕੂ ਕਾਤਲ ਰਸ਼ਪਾਲ ਸਿੰਘ ਤਰਨਤਾਰਨ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸਲਮੇਰਹੋਂ, ਸ. ਨਿਰਮਲ ਪਪਿਆਲ, ਯੁੱਧਵੀਰ ਸਿੰਘ, ਰਸ਼ਪਾਲ ਸਿੰਘ ਮਿਨਹਾਸ, ਅਨੀਰੁੱਧ ਸਿੰਘ ਮਿਨਹਾਸ, ਸੂਬੇਦਾਰ ਅਮਨਦੀਪ ਸਿੰਘ, ਸੂਬੇਦਾਰ ਨਰਦੇਵ ਠਾਕੁਰ, ਲਵ ਕੁਮਾਰ ਫ਼ੌਜੀ, ਪਰਵੀਨ ਸਿੰਘ ਫ਼ੌਜੀ, ਪੰਕੂ ਠਾਕੁਰ, ਠਾਕੁਰ ਪ੍ਰਦਿਊਮਨ ਸਿੰਘ, ਰਵੀ ਕੁਮਾਰ ਮਹਿਰਾ, ਸ. ਅਸ਼ਵਨੀ ਕੁਮਾਰ ਫ਼ੌਜੀ, ਸੁਗਰੀਵ ਸਿੰਘ ਫ਼ੌਜੀ, ਵਰੁਣ ਠਾਕੁਰ, ਰਸ਼ੀਦ ਮੁਹੰਮਦ, ਸੂਬੇਦਾਰ ਅਬਦੁਲ ਹਮੀਦ, ਅਭੀ ਕਟਾਰੀਆ, ਪੂਰਨ ਚੰਦ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਠਾਨਕੋਟ ਜ਼ਿਲ੍ਹਾ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਇੰਟਰਵਿਊ ਮੁਕੰਮਲ ਅਗਲੀ ਖ਼ਬਰ ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ 2 ਹੋਣਹਾਰ ਵਿਦਿਆਰਥਣਾਂ ਨੂੰ ਵਜ਼ੀਫਾ ਰਾਸ਼ੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।