ਪਠਾਨਕੋਟ, 21 ਸਤੰਬਰ (ਸੰਧੂ)-ਵਿੱਦਿਆ ਐਜੂਕੇਸ਼ਨ ਸਸਾਇਟੀ ਨੇ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਤੇ ਦੋ ਹੋਣਹਾਰ ਵਿਦਿਆਰਥਣਾਂ ਨੂੰ ਸਕਾਲਰਸ਼ਿਪ ਭੇਟ ਕੀਤੀ | ਇਸ ਮੌਕੇ ਪ੍ਰਧਾਨ ਵਿਜੇ ਪਾਸੀ ਨੇ ਕਿਹਾ ਕਿ ਉਹ ਧੀਆਂ ਨੂੰ ਸਿੱਖਿਆ ਦੇਣ ਲਈ ਲਗਾਤਾਰ ਅਜਿਹੇ ਪ੍ਰੋਜੈਕਟ ਕਰ ਰਹੇ ਹਨ, ਜਿਸ 'ਚ ਉਕਤ ਧੀਆਂ ਨੂੰ ਉਤਸ਼ਾਹਿਤ ਕਰਕੇ ਉਨ੍ਹਾਂ ਨੂੰ ਸਕਾਲਰਸ਼ਿਪ ਭੇਟ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜਦੋਂ ਇੱਕ ਧੀ ਸਿੱਖਿਅਤ ਹੁੰਦੀ ਹੈ ਤਾਂ ਦੋ ਪਰਿਵਾਰ ਸਿੱਖਿਅਤ ਹੁੰਦੇ ਹਨ | ਇਸ ਮੌਕੇ ਡਾ. ਐਮ.ਐਲ. ਅੱਤਰੀ, ਆਰ.ਕੇ. ਖੰਨਾ, ਨਰਿੰਦਰ ਗੁਪਤਾ ਆਦਿ ਮੌਜੂਦ ਸਨ |