ਘਰੋਟਾ, 21 ਸਤੰਬਰ (ਸੰਜੀਵ ਗੁਪਤਾ)-ਕਮਿਊਨਿਟੀ ਹੈਲਥ ਸੈਂਟਰ ਘਰੋਟਾ ਵਿਖੇ ਬਲਾਕ ਦੇ ਨਵੇਂ ਐਸ.ਐਮ.ਓ. ਡਾ: ਸੰਦੀਪ ਕੁਮਾਰ ਵਲੋਂ ਅਹੁਦਾ ਸੰਭਾਲਣ ਉਪਰੰਤ ਆਸ਼ਾ ਵਰਕਰਾਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਜ਼ਿਲ੍ਹਾ ਪ੍ਰਧਾਨ ਰਜਨੀ ਬਾਲਾ ਦੀ ਪ੍ਰਧਾਨਗੀ ਹੇਠ ਆਯੋਜਿਤ ਪ੍ਰੋਗਰਾਮ ਵਿਚ ਸਮੂਹ ਆਸ਼ਾ ਵਰਕਰਾਂ ਤੇ ਸਟਾਫ਼ ਨੇ ਬੁੱਕੇ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਆਪਣੀਆਂ ਸਮੱਸਿਆ ਤੋਂ ਜਾਣੂ ਕਰਵਾਇਆ ਤੇ ਭਵਿੱਖ ਵਿਚ ਸਹਿਯੋਗ ਦੀ ਮੰਗ ਕੀਤੀ | ਇਸ ਮੌਕੇ ਭੁਪਿੰਦਰ ਸਿੰਘ, ਨਵਨੀਤ ਕੌਰ, ਚੰਦਨ, ਯੁੱਧਵੀਰ ਸਿੰਘ, ਸੁਮਿਤ, ਮਨਵਿੰਦਰ, ਆਸ਼ਾ ਦੇਵੀ, ਸ਼ਿਵਾਨੀ, ਕਮਲੇਸ਼, ਅਨੀਤਾ, ਰਾਜ ਰਾਣੀ, ਸੁਖਵਿੰਦਰ ਕੌਰ, ਦਰਸ਼ਨਾਂ ਆਦਿ ਹਾਜ਼ਰ ਸਨ |