22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਬਲਾਕ ਘਰੋਟਾ ਦੇ ਨਵੇਂ ਬੀ.ਡੀ.ਪੀ.ਓ. ਵਿਜੇ ਕੁਮਾਰ ਨੇ ਸੰਭਾਲਿਆ ਆਪਣਾ ਅਹੁਦਾ

ਅਜੀਤ ਡੈਸਕ 22-09-2025
ਘਰੋਟਾ, 21 ਸਤੰਬਰ (ਸੰਜੀਵ ਗੁਪਤਾ)-ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਕੀਤੀਆਂ ਬਦਲੀਆਂ ਤਹਿਤ ਬਲਾਕ ਘਰੋਟਾ ਵਿਖੇ ਨਵੇਂ ਬੀ.ਡੀ.ਪੀ.ਓ. ਵਿਜੇ ਕੁਮਾਰ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ | ਉਨ੍ਹਾਂ ਦੇ ਬਲਾਕ ਦਫ਼ਤਰ ਪੁੱਜਣ 'ਤੇ ਪੰਚਾਇਤ ਸੈਕਟਰੀ ਮਨਰੇਗਾ ਤੇ ਦਫ਼ਤਰੀ ਸਟਾਫ਼ ਵਲੋਂ ਬੁੱਕੇ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ | ਉੱਧਰ ਨਵ-ਨਿਯੁਕਤ ਬੀ.ਡੀ.ਪੀ.ਓ. ਵਿਜੇ ਕੁਮਾਰ ਨੇ ਕਿਹਾ ਕਿ ਉਹ ਬਲਾਕ ਨੂੰ ਉੱਨਤ ਤੇ ਸਰਬ ਪੱਖੀ ਵਿਕਾਸ ਲਈ ਆਪਣਾ ਪੂਰੀ ਵਾਹ ਲਾ ਦੇਣਗੇ ਤਾਂ ਕਿ ਇਸ ਬਲਾਕ ਨੂੰ ਜ਼ਿਲੇ੍ਹ ਦਾ ਮੋਹਰੀ ਬਲਾਕ ਬਣਾਇਆ ਜਾ ਸਕੇ | ਉਨ੍ਹਾਂ ਸਟਾਫ਼ ਨੂੰ ਵੀ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ਤੇ ਦਫ਼ਤਰ 'ਚ ਆਉਣ ਵਾਲੇ ਹਰ ਵਿਅਕਤੀ ਨੂੰ ਬਣਦਾ ਮਾਨ ਸਮਾਨ ਦੇਣ ਲਈ ਕਿਹਾ | ਨਵੇਂ ਬੀ.ਡੀ.ਪੀ.ਓ. ਵਿਜੇ ਕੁਮਾਰ ਨੇ ਕਿਹਾ ਕਿ ਡਿਊਟੀ ਪ੍ਰਤੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਸਰਪੰਚਾਂ ਨੂੰ ਵੀ ਅਪੀਲ ਕੀਤੀ ਕਿ ਉਹ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਕੰਮ ਕਰਨ ਤਾਂ ਕਿ ਪਿੰਡਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ | ਇਸ ਮੌਕੇ ਸਰਬਜੀਤ ਸਿੰਘ, ਰਣਜੀਤ ਸਿੰਘ, ਪ੍ਰਦੀਪ ਸੈਣੀ, ਗੁਰਪ੍ਰੀਤ ਸਿੰਘ, ਅੰਕੁਸ਼, ਸੰਜੀਵ, ਮਨੋਜ, ਰਾਗਵ, ਰਿੰਪਲ ਕੁਮਾਰ, ਮੁਕੇਸ਼ ਕੁਮਾਰ, ਸੁਰਿੰਦਰ ਕੁਮਾਰ, ਦੇਵਰਾਜ, ਅਜੇ ਕੁਮਾਰ, ਬਲਵਿੰਦਰ ਸਿੰਘ ਸਮੇਤ ਹੋਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਨੂੰ ਆਪ ਨੇ ਰੱਬ ਆਸਰੇ ਛੱਡਿਆ-ਪੁਰਸ਼ੋਤਮ ਮਹਿਰਾਜ ਅਗਲੀ ਖ਼ਬਰ ਨਵੇਂ ਐਸ.ਐਮ.ਓ. ਵਲੋਂ ਅਹੁਦਾ ਸੰਭਾਲਣ ਉਪਰੰਤ ਕੀਤਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।