ਭਗਤਾ ਭਾਈਕਾ, 21 ਸਤੰਬਰ (ਸੁਖਪਾਲ ਸਿੰਘ ਸੋਨੀ)- ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵਲੋਂ ਸੂਬਾਈ ਇਜਲਾਸ ਮੁਹਿੰਮ ਦੇ ਚੱਲਦਿਆਂ ਪਿੰਡ ਪੱਧਰੀ ਇਕਾਈਆਂ ਦਾ ਪੁਨਰ ਗਠਨ ਕੀਤਾ ਜਾ ਰਿਹਾ ਹੈ¢ ਇਸੇ ਲੜੀ ਤਹਿਤ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਤੇ ਜ਼ਿਲ੍ਹਾ ਸੀ: ਮੀਤ ਪ੍ਰਧਾਨ ਦਰਸ਼ਨ ਢਿੱਲੋਂ ਫੂਲ ਵੱਲੋਂ ਉਚੇਚੇ ਤੌਰ 'ਤੇ ਸ਼ਮੂਲੀਅਤ ਕਰਕੇ ਜ਼ਿਲ੍ਹਾ ਖ਼ਜ਼ਾਨਚੀ ਕਰਮਜੀਤ ਰਿਟਾ: ਜੇਈ ਭਗਤਾ ਦੀ ਅਗਵਾਈ ਹੇਠ ਪਿੰਡ ਭੋਡੀਪੁਰਾ ਤੇ ਬੁਰਜ ਲੱਧਾ ਵਿਖੇ ਵੀ ਨਵੀਆਂ ਇਕਾਈਆਂ ਦੀ ਚੋਣ ਕੀਤੀ ਗਈ ¢ ਇਸ ਮÏਕੇ ਪਿੰਡ ਭੋਡੀਪੁਰਾ ਕਮੇਟੀ 'ਚ ਬਸੰਤ ਸਿੰਘ ਖਾਲਸਾ ਪ੍ਰਧਾਨ, ਸੀ: ਮੀਤ ਪ੍ਰਧਾਨ ਸੁਖਵਿੰਦਰ ਸਿੰਘ, ਮੀਤ ਪ੍ਰਧਾਨ ਘੋਟਾ ਸਿੰਘ ਤੇ ਜਸਵਿੰਦਰ ਸਿੰਘ, ਸਕੱਤਰ ਸੁਖਪਾਲ ਸਿੰਘ ਤੇ ਬੂਟੀ ਸਿੰਘ, ਸਹਾਇਕ ਸਕੱਤਰ ਮੱਖਣ ਸਿੰਘ, ਪ੍ਰੈਸ ਸਕੱਤਰ ਪਿ੍ੰਸ ਸੁਖਪਾਲ ਸਿੰਘ ਤੇ ਖ਼ਜ਼ਾਨਚੀ ਜਸਕਰਨ ਸਿੰਘ ਸਮੇਤ 15 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਜਦਕਿ ਪਿੰਡ ਬੁਰਜ ਲੱਧਾ ਵਿਖੇ ਨਵੀਂ ਚੁਣੀ ਗਈ ਕਮੇਟੀ ਵਿਚ ਗੁਰਚਰਨ ਸਿੰਘ ਪ੍ਰਧਾਨ, ਮੀਤ ਪ੍ਰਧਾਨ ਗੁਰਚਰਨ ਸਿੰਘ, ਸਕੱਤਰ ਜਸਪ੍ਰੀਤ ਸਿੰਘ, ਪ੍ਰੈਸ ਸਕੱਤਰ ਜੈਦੀਪ ਸਿੰਘ, ਖ਼ਜ਼ਾਨਚੀ ਨਰਦੇਵ ਸਿੰਘ ਸਮੇਤ 9 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ¢ ਇਸ ਮੌਕੇ ਦੋਵੇਂ ਪਿੰਡਾਂ ਤੋਂ ਚੁਣੇ ਗਏ ਅਹੁਦੇਦਾਰਾਂ ਤੇ ਮੈਂਬਰਾਂ ਨੇ ਵਿਸ਼ਵਾਸ ਦਵਾਇਆ ਕਿ ਉਹ ਜਥੇਬੰਦੀ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਜਥੇਬੰਦੀ ਦੀ ਵਿਚਾਰਧਾਰਾ ਨੂੰ ਘਰ ਘਰ ਤੱਕ ਪਹੁੰਚਾਉਣਗੇ¢ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਨੇ ਕਿਹਾ ਕਿ ਪਿਛਲੇ ਕਰੀਬ ਇਕ ਮਹੀਨੇ ਤੋਂ ਪੰਜਾਬ ਭਿਆਨਕ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ, ਜਿਸ ਨਾਲ ਵੱਡੇ ਪੱਧਰ 'ਤੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ¢ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਮੌਸਮ ਵਿਭਾਗ ਵਲੋਂ ਦਿੱਤੀਆਂ ਗਈਆਂ ਚੇਤਾਵਨੀਆਂ ਨੂੰ ਅਣਗੌਲਿਆ ਕਰਕੇ ਸਿਰਫ਼ ਆਪਣੀ ਚÏਧਰ ਚਮਕਾਉਣ ਲਈ ਪੰਜਾਬ ਨੂੰ ਉਸ ਦੇ ਹਾਲਾਤਾਂ ਉੱਪਰ ਛੱਡ ਕੇ ਜ਼ਿੰਮੇਵਾਰੀ ਤੋਂ ਭੱਜੀ ਹੈ¢ ਉਨ੍ਹਾਂ ਕਿਹਾ ਕਿ ਆਪਣੇ ਨਾਅਰੇ 'ਸਰਕਾਰਾਂ ਤੋਂ ਨਾ ਝਾਕ ਕਰੋ-ਆਪਣੀ ਰਾਖੀ ਆਪ ਕਰੋ' ਤਹਿਤ ਹੜ੍ਹਾਂ 'ਚ ਡੁੱਬ ਰਹੇ ਪੰਜਾਬ ਨੂੰ ਰਾਹਤ ਦੇਣ ਲਈ ਆਪਣੇ ਲੋਕ ਹੀ ਮਦਦ ਲਈ ਅੱਗੇ ਵਧੇ ਹਨ, ਜਦਕਿ ਸਰਕਾਰ ਨਾਮ ਦੀ ਕੋਈ ਚੀਜ਼ ਕਿਤੇ ਨਜ਼ਰ ਨਹੀਂ ਆਈ ਹੈ ¢ ਇਸ ਮੌਕੇ ਜ਼ਿਲ੍ਹਾ ਸਹਾਇਕ ਸਕੱਤਰ ਬੂਟਾ ਬਾਜਵਾ ਕੋਠਾਗੁਰੂ, ਬਲਾਕ ਭਗਤਾ ਪ੍ਰਧਾਨ ਗੋਰਾ ਹਾਕਮਵਾਲਾ, ਸਕੱਤਰ ਭਗਤਾ ਬਲਾਕ ਹਰਬੰਸ ਕੋਠਾ ਗੁਰੂ, ਤੇਜਾ ਸਿੰਘ ਕੋਠਾਗੁਰੂ, ਕਾਲਾ ਸਿੰਘ ਭਗਤਾ, ਮਿੱਠੂ ਵੈਦ ਮਹਿਰਾਜ, ਹਾਕਮਵਾਲਾ ਇਕਾਈ ਪ੍ਰਧਾਨ ਲਖਵੀਰ ਸਿੰਘ, ਪਰਮਜੀਤ ਸਿੰਘ ਭਗਤਾ ਸਮੇਤ ਹੋਰ ਵੀ ਕਿਸਾਨ ਹਾਜ਼ਰ ਸਨ¢
ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਨੂੰ ਆਪ ਨੇ ਰੱਬ ਆਸਰੇ ਛੱਡਿਆ-ਪੁਰਸ਼ੋਤਮ ਮਹਿਰਾਜ
ਅਜੀਤ ਡੈਸਕ
22-09-2025