22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਆਯੁਸ਼ਮਾਨ ਭਾਰਤ ਕਾਰਡ ਦੇ ਤਹਿਤ ਮਹਿਲਾਵਾਂ ਦੇ ਜਣੇਪਾ ਕੇਸ ਮੁਫ਼ਤ ਕੀਤੇ ਜਾਣ-ਸੁਨੀਤਾ ਬਾਂਸਲ

ਅਜੀਤ ਡੈਸਕ 22-09-2025
ਰਾਮਾਂ ਮੰਡੀ, 21 ਸਤੰਬਰ (ਤਰਸੇਮ ਸਿੰਗਲਾ)- ਕੇਂਦਰ ਸਰਕਾਰ ਵਲੋਂ ਲੋਕਾਂ ਨੂੰ ਮਹਿੰਗੇ ਇਲਾਜ ਦੇ ਯੁੱਗ ਵਿਚ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਲਈ ਆਯੂਸ਼ਮਾਨ ਭਾਰਤ ਕਾਰਡ ਦੇ ਤਹਿਤ ਕਈ ਚੁਣਿੰਦਾ ਹਸਪਤਾਲਾਂ ਵਿਚ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਗਈ ਹੈ | ਇਹ ਬਿਆਨ ਦਿੰਦੇ ਹੋਏ ਸਥਾਨਕ ਨਗਰ ਕੌਂਸਲਰ ਸ੍ਰੀਮਤੀ ਸੁਨੀਤਾ ਬਾਂਸਲ ਪਤਨੀ ਓਮ ਪ੍ਰਕਾਸ਼ ਨਿੱਕਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵੀ 10 ਲੱਖ ਰੁਪਏ ਦਾ ਇਲਾਜ ਮੁਫ਼ਤ ਮੁਹੱਈਆ ਕਰਵਾਉਣ ਲਈ ਸਿਹਤ ਕਾਰਡ ਬਣਾਉਣ ਬਾਰੇ ਬਿਆਨ ਦਿੱਤੇ ਜਾ ਰਹੇ ਹਨ ਪਰ ਮਹਿਲਾਵਾਂ ਦੇ ਜਣੇਪਾ ਕੇਸਾਂ ਵਿੱਚ ਉਕਤ ਕਾਰਡਾਂ 'ਤੇ ਕੋਈ ਸਹੂਲਤ ਨਹੀਂ ਮਿਲਦੀ | ਸ੍ਰੀਮਤੀ ਬਾਂਸਲ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਵੱਲੋਂ 'ਬੇਟੀ ਬਚਾਓ ਬੇਟੀ ਪੜ੍ਹਾਓ' ਦਾ ਨਾਅਰਾ ਦਿੱਤਾ ਗਿਆ ਹੈ, ਦੂਜੇ ਪਾਸੇ ਜਣੇਪਾ ਕੇਸਾਂ ਨੂੰ ਆਯੂਸ਼ਮਾਨ ਭਾਰਤ ਕਾਰਡ ਦੀ ਸਹੂਲਤ ਤੋਂ ਵਾਂਝਾ ਰੱਖਿਆ ਗਿਆ ਹੈ, ਜਿਸ ਕਾਰਨ ਨਿੱਜੀ ਹਸਪਤਾਲਾਂ ਵਿਚ ਜਣੇਪਾ ਕੇਸਾਂ ਵਿਚ ਵੱਡੇ ਪੱਧਰ 'ਤੇ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਖਰਚਾ ਲਿਆ ਜਾਂਦਾ ਹੈ ਅਤੇ ਸਰਕਾਰੀ ਹਸਪਤਾਲਾਂ ਵਿਚ ਐਮਰਜੈਂਸੀ ਸਹੂਲਤਾਂ ਦੀ ਘਾਟ ਕਾਰਨ ਮਹਿਲਾਵਾਂ ਨੂੰ ਭਰੋਸਾ ਨਹੀਂ ਹੈ | ਸ੍ਰੀਮਤੀ ਬਾਂਸਲ ਨੇ 'ਬੇਟੀ ਬਚਾਓ ਬੇਟੀ ਪੜ੍ਹਾਓ' ਨਾਅਰੇ ਦੇ ਤਹਿਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਹਿਲਾਵਾਂ ਦੇ ਜਣੇਪਾ ਕੇਸਾਂ ਦਾ ਪੂਰਾ ਖਰਚਾ ਆਯੂਸ਼ਮਾਨ ਭਾਰਤ ਕਾਰਡ ਵਿਚ ਸ਼ਾਮਿਲ ਕੀਤਾ ਜਾਵੇ ਅਤੇ ਸਮੂਹ ਨਿੱਜੀ ਹਸਪਤਾਲਾਂ ਵਿਚ ਜਣੇਪਾ ਕੇਸ ਮੁਫ਼ਤ ਜ਼ਰੂਰੀ ਕੀਤੇ ਜਾਣ | ਸ੍ਰ੍ਰੀਮਤੀ ਬਾਂਸਲ ਨੇ ਇਹ ਵੀ ਕਿਹਾ ਕਿ ਬਾਕੀ ਮਰੀਜ਼ਾਂ ਦੇ ਇਲਾਜ ਲਈ ਵੀ ਚੁਣਿੰਦਾ ਹਸਪਤਾਲਾਂ ਦੀ ਬਜਾਏ ਸਮੂਹ ਨਿੱਜੀ ਹਸਪਤਾਲਾਂ ਵਿਚ ਆਯੂਸ਼ਮਾਨ ਭਾਰਤ ਕਾਰਡ ਅਧੀਨ ਇਲਾਜ ਜ਼ਰੂਰੀ ਕੀਤਾ ਜਾਵੇ | ਇਸ ਤੋਂ ਇਲਾਵਾ ਜਣੇਪਾ ਕੇਸਾਂ ਦੇ ਖਰਚੇ ਦੀ ਰਕਮ ਵੀ ਨਿਰਧਾਰਿਤ ਕੀਤੀ ਜਾਵੇ |
ਪਿਛਲੀ ਖ਼ਬਰ ਗ੍ਰਾਮ ਸਭਾ ਭੈਣੀ ਵਲੋਂ ਪੰਚਾਇਤੀ ਜ਼ਮੀਨ ਦਾ ਹੱਕ ਲੈਣ ਲਈ ਅਹਿਦ ਅਗਲੀ ਖ਼ਬਰ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਨੂੰ ਆਪ ਨੇ ਰੱਬ ਆਸਰੇ ਛੱਡਿਆ-ਪੁਰਸ਼ੋਤਮ ਮਹਿਰਾਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।