22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਗ੍ਰਾਮ ਸਭਾ ਭੈਣੀ ਵਲੋਂ ਪੰਚਾਇਤੀ ਜ਼ਮੀਨ ਦਾ ਹੱਕ ਲੈਣ ਲਈ ਅਹਿਦ

ਅਜੀਤ ਡੈਸਕ 22-09-2025

ਨਥਾਣਾ, 21 ਸਤੰਬਰ (ਗੁਰਦਰਸ਼ਨ ਲੁੱਧੜ)- ਬਲਾਕ ਨਥਾਣਾ ਦੇ ਪਿੰਡ ਭੈਣੀ ਵਾਸੀਆਂ ਵਲੋਂ ਪਿੰਡ ਦੀ ਗ੍ਰਾਮ ਸਭਾ ਦਾ ਇਕੱਠ ਬੁਲਾ ਕੇ ਪੰਚਾਇਤੀ ਜ਼ਮੀਨ ਦਾ ਹੱਕ ਲੈਣ ਲਈ ਅਹਿਦ ਕੀਤਾ ਗਿਆ¢ ਗ੍ਰਾਮ ਸਭਾ ਦੀ ਇਸ ਭਰਵੀਂ ਇਕੱਤਰਤਾ ਦੌਰਾਨ ਜਿੱਥੇ ਪਿੰਡ ਭੈਣੀ ਦੀ ਪੰਚਾਇਤੀ ਜ਼ਮੀਨ ਹਾਸਲ ਕਰਨ ਲਈ ਮਤਾ ਪਾਸ ਕੀਤਾ ਗਿਆ ਉੱਥੇ ਇਸ ਖਾਤਿਰ ਕਾਨੂੰਨੀ ਚਾਰਾਜੋਈ ਕਰਨ ਅਤੇ ਜਨਤਕ ਸੰਘਰਸ਼ ਕਰਨ ਦਾ ਵੀ ਐਲਾਨ ਕੀਤਾ ਗਿਆ¢ ਬੁਲਾਰਿਆਂ ਨੇ ਗ੍ਰਾਮ ਸਭਾ ਦੀ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਨਗਰ ਮਹਿਰਾਜ ਦੀ ਪੱਤੀ ਸੰਦਲੀ ਵਿਚੋਂ ਪਿੰਡ ਭੈਣੀ ਬੱਝਿਆ ਹੈ ਅਤੇ ਅਤੇ ਸਾਂਝੀਆਂ ਹੱਦਾਂ ਸਮੇਂ ਪਿੰਡ ਭੈਣੀ ਦੇ ਹਿੱਸੇ ਜੋ 119 ਕਨਾਲ 18 ਮਰਲੇ ਜ਼ਮੀਨ ਮਹਿਰਾਜ-ਗੁਰੂਸਰ ਸੜਕ ਲਾਗੇ ਆਈ ਸੀ, ਦੀ ਆਮਦਨ ਸਾਲ 2018 ਤੱਕ ਗ੍ਰਾਮ ਪੰਚਾਇਤ ਭੈਣੀ ਨੂੰ ਮਿਲਦੀ ਰਹੀ ਹੈ, ਜਦੋਂ ਕਿ ਸਾਲ 2018 ਦੌਰਾਨ ਜਦੋਂ ਉਕਤ ਜ਼ਮੀਨ ਦਾ ਨਗਰ ਪੰਚਾਇਤ ਮਹਿਰਾਜ ਦੇ ਨਾਮ 'ਤੇ ਇੰਤਕਾਲ ਕੀਤਾ ਗਿਆ ਤਾਂ ਪਿੰਡ ਭੈਣੀ ਵਾਸੀਆਂ ਵਲੋਂ ਇਸ ਸਬੰਧੀ ਸਖ਼ਤ ਇਤਰਾਜ਼ ਕੀਤਾ ਗਿਆ ਸੀ¢ ਉਸ ਮÏਕੇ ਸਬੰਧਿਤ ਅਧਿਕਾਰੀਆਂ ਵਲੋਂ ਇਸ ਬਦਲੇ ਪਿੰਡ ਭੈਣੀ ਦੀ ਗਊਸ਼ਾਲਾ ਨੇੜਲੀ ਖਾਲੀ ਪਈ ਬੰਜਰ ਜ਼ਮੀਨ ਗ੍ਰਾਮ ਪੰਚਾਇਤ ਭੈਣੀ ਨੂੰ ਦੇਣ ਦਾ ਜ਼ੁਬਾਨੀ ਤੌਰ 'ਤੇ ਫੈਸਲਾ ਸੁਣਾ ਕੇ ਇਸ ਵਿਵਾਦ ਦਾ ਨਿਪਟਾਰਾ ਕੀਤਾ ਗਿਆ ਸੀ ਪਰ ਜਦੋਂ ਪਿੰਡ ਭੈਣੀ ਵਾਸੀਆਂ ਵਲੋਂ ਜ਼ੁਬਾਨੀ ਵਟਾਂਦਰੇ ਵਿਚ ਮਿਲੀ ਜ਼ਮੀਨ ਨੂੰ ਛੱਪੜਾਂ ਦੀ ਮਿੱਟੀ ਪਾ ਕੇ ਇਸ ਨੂੰ ਉਪਜਾਊ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਜ਼ਮੀਨ ਦੇ ਕੁਝ ਹਿੱਸੇ ਵਿਚ ਖੇਡਾਂ ਦੇ ਮੈਦਾਨ ਸਥਾਪਿਤ ਕੀਤੇ ਗਏ ਹਨ ਤਾਂ ਇਹ ਜ਼ਮੀਨ ਹੁਣ ਮਹਿਰਾਜ ਪਿੰਡ ਚੋਂ ਬੱਝੀਆਂ ਪੰਚਾਇਤੀ ਢਾਣੀਆਂ ਨੂੰ ਦੇਣ ਦੀ ਗੱਲ ਕਹੀ ਜਾ ਰਹੀ ਹੈ ਜਦੋਂ ਕਿ ਇਸ ਜ਼ਮੀਨ ਉੱਤੇ ਕਬਜ਼ਾ ਗ੍ਰਾਮ ਪੰਚਾਇਤ ਭੈਣੀ ਦਾ ਕਰਵਾਇਆ ਗਿਆ ਸੀ ਜੋ ਅੱਜ ਵੀ ਪਿੰਡ ਭੈਣੀ ਦੇ ਕਬਜ਼ੇ ਹੇਠ ਹੈ¢ ਪਿੰਡ ਭੈਣੀ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਵਲੋਂ ਉਕਤ ਜ਼ਮੀਨ ਗ੍ਰਾਮ ਪੰਚਾਇਤ ਭੈਣੀ ਦੇ ਨਾਮ ਕਰਨ ਤੱਕ ਇੱਥੇ ਅਣਮਿਥੇ ਸਮੇਂ ਦਾ ਧਰਨਾ ਜਾਰੀ ਰਹੇਗਾ¢ ਜੇਕਰ ਉਨ੍ਹਾਂ ਨੂੰ ਇਸ ਸਬੰਧੀ ਬਲਾਕ ਪੱਧਰ ਅਤੇ ਜ਼ਿਲ੍ਹਾ ਪੱਧਰ ਦਾ ਸੰਘਰਸ਼ ਸ਼ੁਰੂ ਕਰਨਾ ਪਿਆ ਤਾਂ ਉਹ ਪਿੱਛੇ ਨਹੀਂ ਹਟਣਗੇ¢

ਪਿਛਲੀ ਖ਼ਬਰ ਵੀਨੂੰ ਗੋਇਲ ਵਿਸ਼ਵ ਸਨਾਤਨ ਧਰਮ ਸਭਾ-ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਆਯੁਸ਼ਮਾਨ ਭਾਰਤ ਕਾਰਡ ਦੇ ਤਹਿਤ ਮਹਿਲਾਵਾਂ ਦੇ ਜਣੇਪਾ ਕੇਸ ਮੁਫ਼ਤ ਕੀਤੇ ਜਾਣ-ਸੁਨੀਤਾ ਬਾਂਸਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।