ਬਠਿੰਡਾ, 21 ਸਤੰਬਰ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਵਿਸ਼ਵ ਸਨਾਤਨ ਧਰਮ ਸਭਾ ਵਲੋਂ ਸਮਾਜ ਸੇਵੀ ਪਿ੍ੰਸੀਪਲ ਵੀਨੂੰ ਗੋਇਲ ਨੂੰ ਬਠਿੰਡਾ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ¢ ਇਹ ਜ਼ਿੰਮੇਵਾਰੀ ਵੀਨੂੰ ਗੋਇਲ ਨੂੰ ਸਭਾ ਦੇ ਸੰਸਥਾਪਕ, ਅਸ਼ਵਨੀ ਸੇਖੜੀ, ਸਾਬਕਾ ਵਿਧਾਇਕ, ਅਤੇ ਸੰਗਠਨ ਮੰਤਰੀ, ਸ੍ਰੀਨਿਵਾਸਨ ਦੀ ਪ੍ਰਧਾਨਗੀ ਹੇਠ ਅਤੇ ਮਹਾਮਹਿਮ, ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਮÏਜੂਦਗੀ ਵਿੱਚ ਇਕ ਸਾਦੇ ਜਿਹੇ ਸਮਾਗਮ ਦÏਰਾਨ ਸੌਂਪੀ ਗਈ¢ ਵੀਨੂੰ ਗੋਇਲ ਨੇ ਸਭਾ ਦੇ ਉਪ ਪ੍ਰਧਾਨ, ਰਾਜ ਨੰਬਰਦਾਰ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਾਤਨ ਧਰਮ ਪ੍ਰਤੀ ਆਪਣੀ ਪੂਰੀ ਇਮਾਨਦਾਰ ਜ਼ਿੰਮੇਵਾਰੀ ਦਾ ਭਰੋਸਾ ਦਿੱਤਾ¢
ਵੀਨੂੰ ਗੋਇਲ ਵਿਸ਼ਵ ਸਨਾਤਨ ਧਰਮ ਸਭਾ-ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ
ਅਜੀਤ ਡੈਸਕ
22-09-2025