06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਰਾਮਲੀਲ੍ਹਾ ਸ਼ੁਰੂ ਹੋਣ ਤੋਂ ਪਹਿਲਾਂ ਹੋਈ 2 ਧਿੜਾਂ 'ਚ ਲੜਾਈ

ਅਜੀਤ ਡੈਸਕ 23-09-2025
ਬਟਾਲਾ, 22 ਸਤੰਬਰ (ਸਤਿੰਦਰ ਸਿੰਘ)-ਸਥਾਨਕ ਕਿਲ੍ਹਾ ਮੰਡੀ ਵਿਖੇ ਰਾਮਲੀਲਾ ਸ਼ੁਰੂ ਹੋਣ ਪਹਿਲਾਂ 2 ਧਿਰਾਂ 'ਚ ਲੜਾਈ ਹੋ ਗਈ | ਆਦਰਸ਼ ਰਾਮਾ ਕ੍ਰਿਸ਼ਨ ਡਰਾਮਾਟਿਕ ਕਲੱਬ ਦੇ ਪ੍ਰਧਾਨ ਮਨੀਸ਼ ਮਹਾਜਨ ਵਲੋਂ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਉਹ ਇਥੇ ਕਾਫ਼ੀ ਲੰਮੇ ਸਮੇਂ ਤੋਂ ਰਾਮਲੀਲਾ ਕਰਦੇ ਹਨ | ਉਨ੍ਹਾਂ ਕਿਹਾ ਕਿ ਇਸ ਵਾਰ ਅਸੀਂ ਰਾਮਲੀਲਾ ਦੀ ਤਿਆਰੀ ਕਰ ਰਹੇ ਹਾਂ ਤੇ ਕੁਝ ਵਿਅਕਤੀਆਂ ਨੇ ਆ ਕੇ ਰਾਮਲੀਲਾ ਰੋਕਣ ਦੀ ਕੋਸ਼ਿਸ਼ ਕੀਤੀ ਤੇ ਸਾਨੂੰ ਅਪਸ਼ਬਦ ਵੀ ਬੋਲੇ | ਉਨ੍ਹਾਂ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੇ 112 ਨੰਬਰ 'ਤੇ ਵੀ ਪੁਲਿਸ ਨੂੰ ਸੂਚਿਤ ਕੀਤਾ ਹੈ | ਉਨ੍ਹਾਂ ਕਿਹਾ ਕਿ ਜਦੋਂ ਅਸੀਂ ਰਾਮਲੀਲਾ ਦੀ ਤਿਆਰੀ ਕਰ ਰਹੇ ਸਾਂ ਤਾਂ ਉਕਤ ਵਿਅਕਤੀ ਕਿਸੇ ਭਾਜਪਾ ਆਗੂ ਨੂੰ ਨਾਲ ਲੈ ਕੇ ਸਾਡੇ ਨਾਲ ਫਿਰ ਝਗੜਾ ਸ਼ੁਰੂ ਕੀਤਾ | ਇਸ ਝਗੜੇ ਦੌਰਾਨ ਸਾਡੇ 2 ਲੋਕ ਜ਼ਖ਼ਮੀ ਹੋ ਗਏ, ਜਿਨਾਂ ਨੂੰ ਅਸੀਂ ਸਿਵਲ ਹਸਪਤਾਲ ਬਟਾਲਾ ਵਿਖੇ ਦਾਖ਼ਲ ਕਰਵਾਇਆ | ਉਨ੍ਹਾਂ ਕਿਹਾ ਕਿ ਸਾਡੇ 'ਤੇ ਹਮਲਾ ਕਰਨ ਵਾਲਿਆਂ ਨੇ ਸਾਨੂੰ ਰਾਮਲੀਲਾ ਨਾ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ | ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕਲੱਬ ਦਾ ਜੋ ਭਾਜਪਾ ਆਗੂ ਜੋ ਪਹਿਲਾਂ ਚੇਅਰਮੈਨ ਸੀ, ਪਰ ਹੁਣ ਨਹੀਂ ਹੈ, ਜੇਕਰ ਉਸ ਨੂੰ ਕੋਈ ਇਤਰਾਜ਼ ਸੀ ਤਾਂ ਉਹ ਪਹਿਲਾਂ ਸਾਡੇ ਨਾਲ ਸੰਪਰਕ ਕਰਦਾ | ਜਦ ਦੂਜੀ ਧਿਰ ਨਾਲ ਸੰਪਰਕ ਕੀਤਾ ਤਾਂ ਮੁਹੱਲਾ ਵਾਸੀ ਰਾਜੀਵ ਕਾਲੀਆ ਤੇ ਰਾਕੇਸ਼ ਨੇ ਕਿਹਾ ਕਿ ਆਦਰਸ਼ ਕਲੱਬ ਦੇ ਪ੍ਰਧਾਨ ਨੇ ਵੀ ਆਪਣੇ ਸਾਥੀਆਂ ਨਾਲ ਸਾਡੇ 2 ਵਿਅਕਤੀਆਂ ਨੂੰ ਝਗੜੇ ਦੌਰਾਨ ਜ਼ਖ਼ਮੀ ਕੀਤਾ ਹੈ, ਉਹ ਵੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ |
ਪਿਛਲੀ ਖ਼ਬਰ ਕਲਾਨੌਰ ਦੇ ਦੁਕਾਨਦਾਰ 'ਤੇ ਚਿੱਟੇ ਦਿਨ ਚੱਲੀਆਂ ਗੋਲੀਆਂ, ਪੁਲਿਸ ਜਾਂਚ 'ਚ ਜੁਟੀ ਅਗਲੀ ਖ਼ਬਰ ਡੀ. ਸੀ. ਦਲਵਿੰਦਰਜੀਤ ਸਿੰਘ ਪਿੰਡ ਮਸਾਣੀਆਂ ਪਹੁੰਚੇ, ਕਿਸਾਨਾਂ ਨੂੰ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਦੀ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।