ਫ਼ਾਜ਼ਿਲਕਾ, 20 ਸਤੰਬਰ (ਬਲਜੀਤ ਸਿੰਘ) - ਅੰਮ੍ਰਿਤਸਰ ਵਿਚ ਡਿਊਟੀ ਦੌਰਾਨ ਏ.ਐਸ.ਆਈ. ਹਰਜੀਤ ਸਿੰਘ ਦੇ ਕਤਲ ਤੋਂ ਬਾਅਦ ਪੰਜਾਬ ਵਿਚ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਇਸੇ ਦੌਰਾਨ ਭਾਜਪਾ ਦੇ ਸਾਬਕਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਮੁਲਾਜ਼ਮਾਂ ਦੇ ਵਟ੍ਹਸਐਪ ਗਰੁੱਪ ਵਿਚ ਸੁਰੱਖਿਆ ਸੰਬੰਧੀ ਇਕ ਸੰਦੇਸ਼ ਏ.ਐਸ.ਆਈ. ਹਰਜੀਤ ਸਿੰਘ ਦੇ ਕਤਲ ਤੋਂ ਪਹਿਲਾਂ ਹੀ ਸਾਂਝਾ ਕੀਤਾ ਗਿਆ ਸੀ। ਸੁਨੀਲ ਜਾਖੜ ਐਤਵਾਰ ਨੂੰ ਫਾਜ਼ਿਲਕਾ ਵਿਚ ਭਾਜਪਾ ਵਲੋਂ ਕਰਵਾਏ ਗਏ ਨਸ਼ਾ ਮੁਕਤ ਪੰਜਾਬ ਪ੍ਰੋਗਰਾਮ ਵਿਚ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕੇ।
ਜਾਖੜ ਮੁਤਾਬਕ ਪੁਲਿਸ ਮੁਲਾਜ਼ਮਾਂ ਨੂੰ ਪਹਿਲਾਂ ਹੀ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਕੋਈ ਵੀ ਮੁਲਾਜ਼ਮ ਵਰਦੀ ਵਿਚ ਇਕੱਲਾ ਬਾਹਰ ਨਾ ਜਾਵੇ। ਜੇਕਰ ਕਿਸੇ ਕੰਮ ਲਈ ਬਾਹਰ ਜਾਣਾ ਹੋਵੇ ਤਾਂ 4-5 ਮੁਲਾਜ਼ਮ ਇਕੱਠੇ ਜਾਣ ਅਤੇ ਲੋੜ ਮੁਤਾਬਕ ਹਥਿਆਰ ਆਪਣੇ ਕੋਲ ਰੱਖਣ। ਇਸ ਤੋਂ ਇਲਾਵਾ ਡਿਊਟੀ ’ਤੇ ਆਉਣ-ਜਾਣ ਸਮੇਂ ਸਿਵਲ ਕੱਪੜਿਆਂ ਵਿਚ ਰਹਿਣ ਦੀ ਗੱਲ ਵੀ ਕਹੀ ਗਈ ਸੀ। ਜਾਖੜ ਨੇ ਦੱਸਿਆ ਕਿ ਪੁਲਿਸ ਗਰੁੱਪ ਵਿਚ ਕਥਿਤ ਤੌਰ ’ਤੇ ਇਹ ਸੰਦੇਸ਼ ਪਹਿਲਾਂ ਹੀ ਸਾਂਝਾ ਕੀਤਾ ਗਿਆ ਸੀ ਕਿ ਕਿਸੇ ਵਰਦੀਧਾਰੀ ਪੁਲਿਸ ਮੁਲਾਜ਼ਮ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ।
ਤਾਜ਼ਾ ਖ਼ਬਰਾਂ
Free
ਏ.ਐਸ.ਆਈ. ਕਤਲਕਾਂਡ ਤੋਂ ਜਾਖੜ ਨੇ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕੇ ਸਵਾਲ
ਫ਼ਾਜ਼ਿਲਕਾ, 20 ਸਤੰਬਰ (ਬਲਜੀਤ ਸਿੰਘ) - ਅੰਮ੍ਰਿਤਸਰ ਵਿਚ ਡਿਊਟੀ ਦੌਰਾਨ ਏ.ਐਸ.ਆਈ. ਹਰਜੀਤ ਸਿੰਘ ਦੇ ਕਤਲ ਤੋਂ ਬਾਅਦ ਪੰਜਾਬ ਵਿਚ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ...
ਅਜੀਤ ਡੈਸਕ
20-09-2026